ਪੂਰਨਹੋਤਨਕਤਹੁਬਾਤਹਿਅੰਤਿਪਰਤੀਹਾਰਿ॥੧॥ਰਹਾਉ॥
ਸਾਂਤਿਸੂਖਨਸਹਜੁਉਪਜੈਇਹੈਇਸੁਬਿਉਹਾਰਿ॥
ਆਪਪਰਕਾਕਛੁਨਜਾਨੈਕਾਮਕ੍ਰੋਧਹਿਜਾਰਿ॥੧॥
ਸੰਸਾਰਸਾਗਰੁਦੁਖਿਬਿਆਪਿਓਦਾਸਲੇਵਹੁਤਾਰਿ॥
ਚਰਨਕਮਲਸਰਣਾਇਨਾਨਕਸਦਸਦਾਬਲਿਹਾਰਿ॥੨॥੮੪॥੧੦੭॥
ਸਾਰਗਮਹਲਾ੫॥
ਰੇਪਾਪੀਤੈਕਵਨਕੀਮਤਿਲੀਨ॥
ਨਿਮਖਘਰੀਨਸਿਮਰਿਸੁਆਮੀਜੀਉਪਿੰਡੁਜਿਨਿਦੀਨ॥੧॥ਰਹਾਉ॥
ਖਾਤਪੀਵਤਸਵੰਤਸੁਖੀਆਨਾਮੁਸਿਮਰਤਖੀਨ॥
ਗਰਭਉਦਰਬਿਲਲਾਟਕਰਤਾਤਹਾਂਹੋਵਤਦੀਨ॥੧॥
ਮਹਾਮਾਦਬਿਕਾਰਬਾਧਾਅਨਿਕਜੋਨਿਭ੍ਰਮੀਨ॥
ਗੋਬਿੰਦਬਿਸਰੇਕਵਨਦੁਖਗਨੀਅਹਿਸੁਖੁਨਾਨਕਹਰਿਪਦਚੀਨੑ॥੨॥੮੫॥੧੦੮॥
ਸਾਰਗਮਹਲਾ੫॥
ਮਾਈਰੀਚਰਨਹਓਟਗਹੀ॥
ਦਰਸਨੁਪੇਖਿਮੇਰਾਮਨੁਮੋਹਿਓਦੁਰਮਤਿਜਾਤਬਹੀ॥੧॥ਰਹਾਉ॥
ਅਗਹਅਗਾਧਿਊਚਅਬਿਨਾਸੀਕੀਮਤਿਜਾਤਨਕਹੀ॥
ਜਲਿਥਲਿਪੇਖਿਪੇਖਿਮਨੁਬਿਗਸਿਓਪੂਰਿਰਹਿਓਸ੍ਰਬਮਹੀ॥੧॥
ਦੀਨਦਇਆਲਪ੍ਰੀਤਮਮਨਮੋਹਨਮਿਲਿਸਾਧਹਕੀਨੋਸਹੀ॥
ਸਿਮਰਿਸਿਮਰਿਜੀਵਤਹਰਿਨਾਨਕਜਮਕੀਭੀਰਨਫਹੀ॥੨॥੮੬॥੧੦੯॥
ਸਾਰਗਮਹਲਾ੫॥
ਮਾਈਰੀਮਨੁਮੇਰੋਮਤਵਾਰੋ॥
ਪੇਖਿਦਇਆਲਅਨਦਸੁਖਪੂਰਨਹਰਿਰਸਿਰਪਿਓਖੁਮਾਰੋ॥੧॥ਰਹਾਉ॥
ਨਿਰਮਲਭਏਊਜਲਜਸੁਗਾਵਤਬਹੁਰਿਨਹੋਵਤਕਾਰੋ॥
ਚਰਨਕਮਲਸਿਉਡੋਰੀਰਾਚੀਭੇਟਿਓਪੁਰਖੁਅਪਾਰੋ॥੧॥
ਕਰੁਗਹਿਲੀਨੇਸਰਬਸੁਦੀਨੇਦੀਪਕਭਇਓਉਜਾਰੋ॥
ਨਾਨਕਨਾਮਿਰਸਿਕਬੈਰਾਗੀਕੁਲਹਸਮੂਹਾਂਤਾਰੋ॥੨॥੮੭॥੧੧੦॥
ਸਾਰਗਮਹਲਾ੫॥
ਮਾਈਰੀਆਨਸਿਮਰਿਮਰਿਜਾਂਹਿ॥
ਤਿਆਗਿਗੋਬਿਦੁਜੀਅਨਕੋਦਾਤਾਮਾਇਆਸੰਗਿਲਪਟਾਹਿ॥੧॥ਰਹਾਉ॥
ਨਾਮੁਬਿਸਾਰਿਚਲਹਿਅਨਮਾਰਗਿਨਰਕਘੋਰਮਹਿਪਾਹਿ॥
ਅਨਿਕਸਜਾਂਈਗਣਤਨਆਵੈਗਰਭੈਗਰਭਿਭ੍ਰਮਾਹਿ॥੧॥
ਸੇਧਨਵੰਤੇਸੇਪਤਿਵੰਤੇਹਰਿਕੀਸਰਣਿਸਮਾਹਿ॥
ਗੁਰਪ੍ਰਸਾਦਿਨਾਨਕਜਗੁਜੀਤਿਓਬਹੁਰਿਨਆਵਹਿਜਾਂਹਿ॥੨॥੮੮॥੧੧੧॥
ਸਾਰਗਮਹਲਾ੫॥
ਹਰਿਕਾਟੀਕੁਟਿਲਤਾਕੁਠਾਰਿ॥
ਭ੍ਰਮਬਨਦਹਨਭਏਖਿਨਭੀਤਰਿਰਾਮਨਾਮਪਰਹਾਰਿ॥੧॥ਰਹਾਉ॥
ਕਾਮਕ੍ਰੋਧਨਿੰਦਾਪਰਹਰੀਆਕਾਢੇਸਾਧੂਕੈਸੰਗਿਮਾਰਿ॥