ਹਉਵਾਰੀਜੀਉਵਾਰੀਨਾਮੁਸੁਣਿਮੰਨਿਵਸਾਵਣਿਆ॥
ਹਰਿਜੀਉਸਚਾਊਚੋਊਚਾਹਉਮੈਮਾਰਿਮਿਲਾਵਣਿਆ॥੧॥ਰਹਾਉ॥
ਹਰਿਜੀਉਸਾਚਾਸਾਚੀਨਾਈ॥
ਗੁਰਪਰਸਾਦੀਕਿਸੈਮਿਲਾਈ॥
ਗੁਰਸਬਦਿਮਿਲਹਿਸੇਵਿਛੁੜਹਿਨਾਹੀਸਹਜੇਸਚਿਸਮਾਵਣਿਆ॥੨॥
ਤੁਝਤੇਬਾਹਰਿਕਛੂਨਹੋਇ॥
ਤੂੰਕਰਿਕਰਿਵੇਖਹਿਜਾਣਹਿਸੋਇ॥
ਆਪੇਕਰੇਕਰਾਏਕਰਤਾਗੁਰਮਤਿਆਪਿਮਿਲਾਵਣਿਆ॥੩॥
ਕਾਮਣਿਗੁਣਵੰਤੀਹਰਿਪਾਏ॥
ਭੈਭਾਇਸੀਗਾਰੁਬਣਾਏ॥
ਸਤਿਗੁਰੁਸੇਵਿਸਦਾਸੋਹਾਗਣਿਸਚਉਪਦੇਸਿਸਮਾਵਣਿਆ॥੪॥
ਸਬਦੁਵਿਸਾਰਨਿਤਿਨਾਠਉਰੁਨਠਾਉ॥
ਭ੍ਰਮਿਭੂਲੇਜਿਉਸੁੰਞੈਘਰਿਕਾਉ॥
ਹਲਤੁਪਲਤੁਤਿਨੀਦੋਵੈਗਵਾਏਦੁਖੇਦੁਖਿਵਿਹਾਵਣਿਆ॥੫॥
ਲਿਖਦਿਆਲਿਖਦਿਆਕਾਗਦਮਸੁਖੋਈ॥
ਦੂਜੈਭਾਇਸੁਖੁਪਾਏਨਕੋਈ॥
ਕੂੜੁਲਿਖਹਿਤੈਕੂੜੁਕਮਾਵਹਿਜਲਿਜਾਵਹਿਕੂੜਿਚਿਤੁਲਾਵਣਿਆ॥੬॥
ਗੁਰਮੁਖਿਸਚੋਸਚੁਲਿਖਹਿਵੀਚਾਰੁ॥
ਸੇਜਨਸਚੇਪਾਵਹਿਮੋਖਦੁਆਰੁ॥
ਸਚੁਕਾਗਦੁਕਲਮਮਸਵਾਣੀਸਚੁਲਿਖਿਸਚਿਸਮਾਵਣਿਆ॥੭॥
ਮੇਰਾਪ੍ਰਭੁਅੰਤਰਿਬੈਠਾਵੇਖੈ॥
ਗੁਰਪਰਸਾਦੀਮਿਲੈਸੋਈਜਨੁਲੇਖੈ॥
ਨਾਨਕਨਾਮੁਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੨੨॥੨੩॥
ਮਾਝਮਹਲਾ੩॥
ਆਤਮਰਾਮਪਰਗਾਸੁਗੁਰਤੇਹੋਵੈ॥
ਹਉਮੈਮੈਲੁਲਾਗੀਗੁਰਸਬਦੀਖੋਵੈ॥
ਮਨੁਨਿਰਮਲੁਅਨਦਿਨੁਭਗਤੀਰਾਤਾਭਗਤਿਕਰੇਹਰਿਪਾਵਣਿਆ॥੧॥
ਹਉਵਾਰੀਜੀਉਵਾਰੀਆਪਿਭਗਤਿਕਰਨਿਅਵਰਾਭਗਤਿਕਰਾਵਣਿਆ॥
ਤਿਨਾਭਗਤਜਨਾਕਉਸਦਨਮਸਕਾਰੁਕੀਜੈਜੋਅਨਦਿਨੁਹਰਿਗੁਣਗਾਵਣਿਆ॥੧॥ਰਹਾਉ॥
ਆਪੇਕਰਤਾਕਾਰਣੁਕਰਾਏ॥
ਜਿਤੁਭਾਵੈਤਿਤੁਕਾਰੈਲਾਏ॥
ਪੂਰੈਭਾਗਿਗੁਰਸੇਵਾਹੋਵੈਗੁਰਸੇਵਾਤੇਸੁਖੁਪਾਵਣਿਆ॥੨॥
ਮਰਿਮਰਿਜੀਵੈਤਾਕਿਛੁਪਾਏ॥
ਗੁਰਪਰਸਾਦੀਹਰਿਮੰਨਿਵਸਾਏ॥
ਸਦਾਮੁਕਤੁਹਰਿਮੰਨਿਵਸਾਏਸਹਜੇਸਹਜਿਸਮਾਵਣਿਆ॥੩॥
ਬਹੁਕਰਮਕਮਾਵੈਮੁਕਤਿਨਪਾਏ॥
ਦੇਸੰਤਰੁਭਵੈਦੂਜੈਭਾਇਖੁਆਏ॥
ਬਿਰਥਾਜਨਮੁਗਵਾਇਆਕਪਟੀਬਿਨੁਸਬਦੈਦੁਖੁਪਾਵਣਿਆ॥੪॥
ਧਾਵਤੁਰਾਖੈਠਾਕਿਰਹਾਏ॥
ਗੁਰਪਰਸਾਦੀਪਰਮਪਦੁਪਾਏ॥
ਸਤਿਗੁਰੁਆਪੇਮੇਲਿਮਿਲਾਏਮਿਲਿਪ੍ਰੀਤਮਸੁਖੁਪਾਵਣਿਆ॥੫॥