ਪੂਜਕਰੇਰਖੈਨਾਵਾਲਿ॥
ਕੁੰਗੂਚੰਨਣੁਫੁਲਚੜਾਏ॥
ਪੈਰੀਪੈਪੈਬਹੁਤੁਮਨਾਏ॥
ਮਾਣੂਆਮੰਗਿਮੰਗਿਪੈਨੑੈਖਾਇ॥
ਅੰਧੀਕੰਮੀਅੰਧਸਜਾਇ॥
ਭੁਖਿਆਦੇਇਨਮਰਦਿਆਰਖੈ॥
ਅੰਧਾਝਗੜਾਅੰਧੀਸਥੈ॥੧॥
ਮਹਲਾ੧॥
ਸਭੇਸੁਰਤੀਜੋਗਸਭਿਸਭੇਬੇਦਪੁਰਾਣ॥
ਸਭੇਕਰਣੇਤਪਸਭਿਸਭੇਗੀਤਗਿਆਨ॥
ਸਭੇਬੁਧੀਸੁਧਿਸਭਿਸਭਿਤੀਰਥਸਭਿਥਾਨ॥
ਸਭਿਪਾਤਿਸਾਹੀਆਅਮਰਸਭਿਸਭਿਖੁਸੀਆਸਭਿਖਾਨ॥
ਸਭੇਮਾਣਸਦੇਵਸਭਿਸਭੇਜੋਗਧਿਆਨ॥
ਸਭੇਪੁਰੀਆਖੰਡਸਭਿਸਭੇਜੀਅਜਹਾਨ॥
ਹੁਕਮਿਚਲਾਏਆਪਣੈਕਰਮੀਵਹੈਕਲਾਮ॥
ਨਾਨਕਸਚਾਸਚਿਨਾਇਸਚੁਸਭਾਦੀਬਾਨੁ॥੨॥
ਪਉੜੀ॥
ਨਾਇਮੰਨਿਐਸੁਖੁਊਪਜੈਨਾਮੇਗਤਿਹੋਈ॥
ਨਾਇਮੰਨਿਐਪਤਿਪਾਈਐਹਿਰਦੈਹਰਿਸੋਈ॥
ਨਾਇਮੰਨਿਐਭਵਜਲੁਲੰਘੀਐਫਿਰਿਬਿਘਨੁਨਹੋਈ॥
ਨਾਇਮੰਨਿਐਪੰਥੁਪਰਗਟਾਨਾਮੇਸਭਲੋਈ॥
ਨਾਨਕਸਤਿਗੁਰਿਮਿਲਿਐਨਾਉਮੰਨੀਐਜਿਨਦੇਵੈਸੋਈ॥੯॥
ਸਲੋਕਮਃ੧॥
ਪੁਰੀਆਖੰਡਾਸਿਰਿਕਰੇਇਕਪੈਰਿਧਿਆਏ॥
ਪਉਣੁਮਾਰਿਮਨਿਜਪੁਕਰੇਸਿਰੁਮੁੰਡੀਤਲੈਦੇਇ॥
ਕਿਸੁਉਪਰਿਓਹੁਟਿਕਟਿਕੈਕਿਸਨੋਜੋਰੁਕਰੇਇ॥
ਕਿਸਨੋਕਹੀਐਨਾਨਕਾਕਿਸਨੋਕਰਤਾਦੇਇ॥
ਹੁਕਮਿਰਹਾਏਆਪਣੈਮੂਰਖੁਆਪੁਗਣੇਇ॥੧॥
ਮਃ੧॥
ਹੈਹੈਆਖਾਂਕੋਟਿਕੋਟਿਕੋਟੀਹੂਕੋਟਿਕੋਟਿ॥
ਆਖੂੰਆਖਾਂਸਦਾਸਦਾਕਹਣਿਨਆਵੈਤੋਟਿ॥
ਨਾਹਉਥਕਾਂਨਠਾਕੀਆਏਵਡਰਖਹਿਜੋਤਿ॥
ਨਾਨਕਚਸਿਅਹੁਚੁਖਬਿੰਦਉਪਰਿਆਖਣੁਦੋਸੁ॥੨॥
ਪਉੜੀ॥
ਨਾਇਮੰਨਿਐਕੁਲੁਉਧਰੈਸਭੁਕੁਟੰਬੁਸਬਾਇਆ॥
ਨਾਇਮੰਨਿਐਸੰਗਤਿਉਧਰੈਜਿਨਿਰਿਦੈਵਸਾਇਆ॥
ਨਾਇਮੰਨਿਐਸੁਣਿਉਧਰੇਜਿਨਿਰਸਨਰਸਾਇਆ॥
ਨਾਇਮੰਨਿਐਦੁਖਭੁਖਗਈਜਿਨਿਨਾਮਿਚਿਤੁਲਾਇਆ॥
ਨਾਨਕਨਾਮੁਤਿਨੀਸਾਲਾਹਿਆਜਿਨਿਗੁਰੂਮਿਲਾਇਆ॥੧੦॥
ਸਲੋਕਮਃ੧॥
ਸਭੇਰਾਤੀਸਭਿਦਿਹਸਭਿਥਿਤੀਸਭਿਵਾਰ॥
ਸਭੇਰੁਤੀਮਾਹਸਭਿਸਭਿਧਰਤਂੀਸਭਿਭਾਰ॥
ਸਭੇਪਾਣੀਪਉਣਸਭਿਸਭਿਅਗਨੀਪਾਤਾਲ॥
ਸਭੇਪੁਰੀਆਖੰਡਸਭਿਸਭਿਲੋਅਲੋਅਆਕਾਰ॥
ਹੁਕਮੁਨਜਾਪੀਕੇਤੜਾਕਹਿਨਸਕੀਜੈਕਾਰ॥
ਆਖਹਿਥਕਹਿਆਖਿਆਖਿਕਰਿਸਿਫਤਂੀਵੀਚਾਰ॥
ਤ੍ਰਿਣੁਨਪਾਇਓਬਪੁੜੀਨਾਨਕੁਕਹੈਗਵਾਰ॥੧॥
ਮਃ੧॥
ਅਖਂੀਪਰਣੈਜੇਫਿਰਾਂਦੇਖਾਂਸਭੁਆਕਾਰੁ॥
ਪੁਛਾਗਿਆਨੀਪੰਡਿਤਾਂਪੁਛਾਬੇਦਬੀਚਾਰ॥