ਗੁਰਪਰਸਾਦੀਘਟਿਚਾਨਣਾਆਨੑੇਰੁਗਵਾਇਆ॥
ਲੋਹਾਪਾਰਸਿਭੇਟੀਐਕੰਚਨੁਹੋਇਆਇਆ॥
ਨਾਨਕਸਤਿਗੁਰਿਮਿਲਿਐਨਾਉਪਾਈਐਮਿਲਿਨਾਮੁਧਿਆਇਆ॥
ਜਿਨੑਕੈਪੋਤੈਪੁੰਨੁਹੈਤਿਨੑੀਦਰਸਨੁਪਾਇਆ॥੧੯॥
ਸਲੋਕਮਃ੧॥
ਧ੍ਰਿਗੁਤਿਨਾਕਾਜੀਵਿਆਜਿਲਿਖਿਲਿਖਿਵੇਚਹਿਨਾਉ॥
ਖੇਤੀਜਿਨਕੀਉਜੜੈਖਲਵਾੜੇਕਿਆਥਾਉ॥
ਸਚੈਸਰਮੈਬਾਹਰੇਅਗੈਲਹਹਿਨਦਾਦਿ॥
ਅਕਲਿਏਹਨਆਖੀਐਅਕਲਿਗਵਾਈਐਬਾਦਿ॥
ਅਕਲੀਸਾਹਿਬੁਸੇਵੀਐਅਕਲੀਪਾਈਐਮਾਨੁ॥
ਅਕਲੀਪੜਿੑਕੈਬੁਝੀਐਅਕਲੀਕੀਚੈਦਾਨੁ॥
ਨਾਨਕੁਆਖੈਰਾਹੁਏਹੁਹੋਰਿਗਲਾਂਸੈਤਾਨੁ॥੧॥
ਮਃ੨॥
ਜੈਸਾਕਰੈਕਹਾਵੈਤੈਸਾਐਸੀਬਨੀਜਰੂਰਤਿ॥
ਹੋਵਹਿਲਿੰਙਝਿੰਙਨਹਹੋਵਹਿਐਸੀਕਹੀਐਸੂਰਤਿ॥
ਜੋਓਸੁਇਛੇਸੋਫਲੁਪਾਏਤਾਂਨਾਨਕਕਹੀਐਮੂਰਤਿ॥੨॥
ਪਉੜੀ॥
ਸਤਿਗੁਰੁਅੰਮ੍ਰਿਤਬਿਰਖੁਹੈਅੰਮ੍ਰਿਤਰਸਿਫਲਿਆ॥
ਜਿਸੁਪਰਾਪਤਿਸੋਲਹੈਗੁਰਸਬਦੀਮਿਲਿਆ॥
ਸਤਿਗੁਰਕੈਭਾਣੈਜੋਚਲੈਹਰਿਸੇਤੀਰਲਿਆ॥
ਜਮਕਾਲੁਜੋਹਿਨਸਕਈਘਟਿਚਾਨਣੁਬਲਿਆ॥
ਨਾਨਕਬਖਸਿਮਿਲਾਇਅਨੁਫਿਰਿਗਰਭਿਨਗਲਿਆ॥੨੦॥
ਸਲੋਕਮਃ੧॥
ਸਚੁਵਰਤੁਸੰਤੋਖੁਤੀਰਥੁਗਿਆਨੁਧਿਆਨੁਇਸਨਾਨੁ॥
ਦਇਆਦੇਵਤਾਖਿਮਾਜਪਮਾਲੀਤੇਮਾਣਸਪਰਧਾਨ॥
ਜੁਗਤਿਧੋਤੀਸੁਰਤਿਚਉਕਾਤਿਲਕੁਕਰਣੀਹੋਇ॥
ਭਾਉਭੋਜਨੁਨਾਨਕਾਵਿਰਲਾਤਕੋਈਕੋਇ॥੧॥
ਮਹਲਾ੩॥
ਨਉਮੀਨੇਮੁਸਚੁਜੇਕਰੈ॥
ਕਾਮਕ੍ਰੋਧੁਤ੍ਰਿਸਨਾਉਚਰੈ॥
ਦਸਮੀਦਸੇਦੁਆਰਜੇਠਾਕੈਏਕਾਦਸੀਏਕੁਕਰਿਜਾਣੈ॥
ਦੁਆਦਸੀਪੰਚਵਸਗਤਿਕਰਿਰਾਖੈਤਉਨਾਨਕਮਨੁਮਾਨੈ॥
ਐਸਾਵਰਤੁਰਹੀਜੈਪਾਡੇਹੋਰਬਹੁਤੁਸਿਖਕਿਆਦੀਜੈ॥੨॥
ਪਉੜੀ॥
ਭੂਪਤਿਰਾਜੇਰੰਗਰਾਇਸੰਚਹਿਬਿਖੁਮਾਇਆ॥
ਕਰਿਕਰਿਹੇਤੁਵਧਾਇਦੇਪਰਦਰਬੁਚੁਰਾਇਆ॥
ਪੁਤ੍ਰਕਲਤ੍ਰਨਵਿਸਹਹਿਬਹੁਪ੍ਰੀਤਿਲਗਾਇਆ॥
ਵੇਖਦਿਆਹੀਮਾਇਆਧੁਹਿਗਈਪਛੁਤਹਿਪਛੁਤਾਇਆ॥
ਜਮਦਰਿਬਧੇਮਾਰੀਅਹਿਨਾਨਕਹਰਿਭਾਇਆ॥੨੧॥
ਸਲੋਕਮਃ੧॥
ਗਿਆਨਵਿਹੂਣਾਗਾਵੈਗੀਤ॥
ਭੁਖੇਮੁਲਾਂਘਰੇਮਸੀਤਿ॥
ਮਖਟੂਹੋਇਕੈਕੰਨਪੜਾਏ॥
ਫਕਰੁਕਰੇਹੋਰੁਜਾਤਿਗਵਾਏ॥
ਗੁਰੁਪੀਰੁਸਦਾਏਮੰਗਣਜਾਇ॥
ਤਾਕੈਮੂਲਿਨਲਗੀਐਪਾਇ॥
ਘਾਲਿਖਾਇਕਿਛੁਹਥਹੁਦੇਇ॥
ਨਾਨਕਰਾਹੁਪਛਾਣਹਿਸੇਇ॥੧॥