ਨਿਤਨਿਤਲੇਹੁਨਛੀਜੈਦੇਹ॥
ਅੰਤਕਾਲਿਜਮੁਮਾਰੈਠੇਹ॥੧॥
ਐਸਾਦਾਰੂਖਾਹਿਗਵਾਰ॥
ਜਿਤੁਖਾਧੈਤੇਰੇਜਾਹਿਵਿਕਾਰ॥੧॥ਰਹਾਉ॥
ਰਾਜੁਮਾਲੁਜੋਬਨੁਸਭੁਛਾਂਵ॥
ਰਥਿਫਿਰੰਦੈਦੀਸਹਿਥਾਵ॥
ਦੇਹਨਨਾਉਨਹੋਵੈਜਾਤਿ॥
ਓਥੈਦਿਹੁਐਥੈਸਭਰਾਤਿ॥੨॥
ਸਾਦਕਰਿਸਮਧਾਂਤ੍ਰਿਸਨਾਘਿਉਤੇਲੁ॥
ਕਾਮੁਕ੍ਰੋਧੁਅਗਨੀਸਿਉਮੇਲੁ॥
ਹੋਮਜਗਅਰੁਪਾਠਪੁਰਾਣ॥
ਜੋਤਿਸੁਭਾਵੈਸੋਪਰਵਾਣ॥੩॥
ਤਪੁਕਾਗਦੁਤੇਰਾਨਾਮੁਨੀਸਾਨੁ॥
ਜਿਨਕਉਲਿਖਿਆਏਹੁਨਿਧਾਨੁ॥
ਸੇਧਨਵੰਤਦਿਸਹਿਘਰਿਜਾਇ॥
ਨਾਨਕਜਨਨੀਧੰਨੀਮਾਇ॥੪॥੩॥੮॥
ਮਲਾਰਮਹਲਾ੧॥
ਬਾਗੇਕਾਪੜਬੋਲੈਬੈਣ॥
ਲੰਮਾਨਕੁਕਾਲੇਤੇਰੇਨੈਣ॥
ਕਬਹੂੰਸਾਹਿਬੁਦੇਖਿਆਭੈਣ॥੧॥
ਊਡਾਂਊਡਿਚੜਾਂਅਸਮਾਨਿ॥
ਸਾਹਿਬਸੰਮ੍ਰਿਥਤੇਰੈਤਾਣਿ॥
ਜਲਿਥਲਿਡੂੰਗਰਿਦੇਖਾਂਤੀਰ॥
ਥਾਨਥਨੰਤਰਿਸਾਹਿਬੁਬੀਰ॥੨॥
ਜਿਨਿਤਨੁਸਾਜਿਦੀਏਨਾਲਿਖੰਭ॥
ਅਤਿਤ੍ਰਿਸਨਾਉਡਣੈਕੀਡੰਝ॥
ਨਦਰਿਕਰੇਤਾਂਬੰਧਾਂਧੀਰ॥
ਜਿਉਵੇਖਾਲੇਤਿਉਵੇਖਾਂਬੀਰ॥੩॥
ਨਇਹੁਤਨੁਜਾਇਗਾਨਜਾਹਿਗੇਖੰਭ॥
ਪਉਣੈਪਾਣੀਅਗਨੀਕਾਸਨਬੰਧ॥
ਨਾਨਕਕਰਮੁਹੋਵੈਜਪੀਐਕਰਿਗੁਰੁਪੀਰੁ॥
ਸਚਿਸਮਾਵੈਏਹੁਸਰੀਰੁ॥੪॥੪॥੯॥
ਮਲਾਰਮਹਲਾ੩ਚਉਪਦੇਘਰੁ੧॥
ੴਸਤਿਗੁਰਪ੍ਰਸਾਦਿ॥
ਨਿਰੰਕਾਰੁਆਕਾਰੁਹੈਆਪੇਆਪੇਭਰਮਿਭੁਲਾਏ॥
ਕਰਿਕਰਿਕਰਤਾਆਪੇਵੇਖੈਜਿਤੁਭਾਵੈਤਿਤੁਲਾਏ॥
ਸੇਵਕਕਉਏਹਾਵਡਿਆਈਜਾਕਉਹੁਕਮੁਮਨਾਏ॥੧॥
ਆਪਣਾਭਾਣਾਆਪੇਜਾਣੈਗੁਰਕਿਰਪਾਤੇਲਹੀਐ॥
ਏਹਾਸਕਤਿਸਿਵੈਘਰਿਆਵੈਜੀਵਦਿਆਮਰਿਰਹੀਐ॥੧॥ਰਹਾਉ॥
ਵੇਦਪੜੈਪੜਿਵਾਦੁਵਖਾਣੈਬ੍ਰਹਮਾਬਿਸਨੁਮਹੇਸਾ॥
ਏਹਤ੍ਰਿਗੁਣਮਾਇਆਜਿਨਿਜਗਤੁਭੁਲਾਇਆਜਨਮਮਰਣਕਾਸਹਸਾ॥
ਗੁਰਪਰਸਾਦੀਏਕੋਜਾਣੈਚੂਕੈਮਨਹੁਅੰਦੇਸਾ॥੨॥
ਹਮਦੀਨਮੂਰਖਅਵੀਚਾਰੀਤੁਮਚਿੰਤਾਕਰਹੁਹਮਾਰੀ॥
ਹੋਹੁਦਇਆਲਕਰਿਦਾਸੁਦਾਸਾਕਾਸੇਵਾਕਰੀਤੁਮਾਰੀ॥
ਏਕੁਨਿਧਾਨੁਦੇਹਿਤੂਅਪਣਾਅਹਿਨਿਸਿਨਾਮੁਵਖਾਣੀ॥੩॥
ਕਹਤਨਾਨਕੁਗੁਰਪਰਸਾਦੀਬੂਝਹੁਕੋਈਐਸਾਕਰੇਵੀਚਾਰਾ॥
ਜਿਉਜਲਊਪਰਿਫੇਨੁਬੁਦਬੁਦਾਤੈਸਾਇਹੁਸੰਸਾਰਾ॥