ਆਪੇਊਚਾਊਚੋਹੋਈ॥
ਜਿਸੁਆਪਿਵਿਖਾਲੇਸੁਵੇਖੈਕੋਈ॥
ਨਾਨਕਨਾਮੁਵਸੈਘਟਅੰਤਰਿਆਪੇਵੇਖਿਵਿਖਾਲਣਿਆ॥੮॥੨੬॥੨੭॥
ਮਾਝਮਹਲਾ੩॥
ਮੇਰਾਪ੍ਰਭੁਭਰਪੂਰਿਰਹਿਆਸਭਥਾਈ॥
ਗੁਰਪਰਸਾਦੀਘਰਹੀਮਹਿਪਾਈ॥
ਸਦਾਸਰੇਵੀਇਕਮਨਿਧਿਆਈਗੁਰਮੁਖਿਸਚਿਸਮਾਵਣਿਆ॥੧॥
ਹਉਵਾਰੀਜੀਉਵਾਰੀਜਗਜੀਵਨੁਮੰਨਿਵਸਾਵਣਿਆ॥
ਹਰਿਜਗਜੀਵਨੁਨਿਰਭਉਦਾਤਾਗੁਰਮਤਿਸਹਜਿਸਮਾਵਣਿਆ॥੧॥ਰਹਾਉ॥
ਘਰਮਹਿਧਰਤੀਧਉਲੁਪਾਤਾਲਾ॥
ਘਰਹੀਮਹਿਪ੍ਰੀਤਮੁਸਦਾਹੈਬਾਲਾ॥
ਸਦਾਅਨੰਦਿਰਹੈਸੁਖਦਾਤਾਗੁਰਮਤਿਸਹਜਿਸਮਾਵਣਿਆ॥੨॥
ਕਾਇਆਅੰਦਰਿਹਉਮੈਮੇਰਾ॥
ਜੰਮਣਮਰਣੁਨਚੂਕੈਫੇਰਾ॥
ਗੁਰਮੁਖਿਹੋਵੈਸੁਹਉਮੈਮਾਰੇਸਚੋਸਚੁਧਿਆਵਣਿਆ॥੩॥
ਕਾਇਆਅੰਦਰਿਪਾਪੁਪੁੰਨੁਦੁਇਭਾਈ॥
ਦੁਹੀਮਿਲਿਕੈਸ੍ਰਿਸਟਿਉਪਾਈ॥
ਦੋਵੈਮਾਰਿਜਾਇਇਕਤੁਘਰਿਆਵੈਗੁਰਮਤਿਸਹਜਿਸਮਾਵਣਿਆ॥੪॥
ਘਰਹੀਮਾਹਿਦੂਜੈਭਾਇਅਨੇਰਾ॥
ਚਾਨਣੁਹੋਵੈਛੋਡੈਹਉਮੈਮੇਰਾ॥
ਪਰਗਟੁਸਬਦੁਹੈਸੁਖਦਾਤਾਅਨਦਿਨੁਨਾਮੁਧਿਆਵਣਿਆ॥੫॥
ਅੰਤਰਿਜੋਤਿਪਰਗਟੁਪਾਸਾਰਾ॥
ਗੁਰਸਾਖੀਮਿਟਿਆਅੰਧਿਆਰਾ॥
ਕਮਲੁਬਿਗਾਸਿਸਦਾਸੁਖੁਪਾਇਆਜੋਤੀਜੋਤਿਮਿਲਾਵਣਿਆ॥੬॥
ਅੰਦਰਿਮਹਲਰਤਨੀਭਰੇਭੰਡਾਰਾ॥
ਗੁਰਮੁਖਿਪਾਏਨਾਮੁਅਪਾਰਾ॥
ਗੁਰਮੁਖਿਵਣਜੇਸਦਾਵਾਪਾਰੀਲਾਹਾਨਾਮੁਸਦਪਾਵਣਿਆ॥੭॥
ਆਪੇਵਥੁਰਾਖੈਆਪੇਦੇਇ॥
ਗੁਰਮੁਖਿਵਣਜਹਿਕੇਈਕੇਇ॥
ਨਾਨਕਜਿਸੁਨਦਰਿਕਰੇਸੋਪਾਏਕਰਿਕਿਰਪਾਮੰਨਿਵਸਾਵਣਿਆ॥੮॥੨੭॥੨੮॥
ਮਾਝਮਹਲਾ੩॥
ਹਰਿਆਪੇਮੇਲੇਸੇਵਕਰਾਏ॥
ਗੁਰਕੈਸਬਦਿਭਾਉਦੂਜਾਜਾਏ॥
ਹਰਿਨਿਰਮਲੁਸਦਾਗੁਣਦਾਤਾਹਰਿਗੁਣਮਹਿਆਪਿਸਮਾਵਣਿਆ॥੧॥
ਹਉਵਾਰੀਜੀਉਵਾਰੀਸਚੁਸਚਾਹਿਰਦੈਵਸਾਵਣਿਆ॥
ਸਚਾਨਾਮੁਸਦਾਹੈਨਿਰਮਲੁਗੁਰਸਬਦੀਮੰਨਿਵਸਾਵਣਿਆ॥੧॥ਰਹਾਉ॥
ਆਪੇਗੁਰੁਦਾਤਾਕਰਮਿਬਿਧਾਤਾ॥
ਸੇਵਕਸੇਵਹਿਗੁਰਮੁਖਿਹਰਿਜਾਤਾ॥
ਅੰਮ੍ਰਿਤਨਾਮਿਸਦਾਜਨਸੋਹਹਿਗੁਰਮਤਿਹਰਿਰਸੁਪਾਵਣਿਆ॥੨॥
ਇਸੁਗੁਫਾਮਹਿਇਕੁਥਾਨੁਸੁਹਾਇਆ॥
ਪੂਰੈਗੁਰਿਹਉਮੈਭਰਮੁਚੁਕਾਇਆ॥
ਅਨਦਿਨੁਨਾਮੁਸਲਾਹਨਿਰੰਗਿਰਾਤੇਗੁਰਕਿਰਪਾਤੇਪਾਵਣਿਆ॥੩॥