ਇਸਤ੍ਰੀਰੂਪਚੇਰੀਕੀਨਿਆਈਸੋਭਨਹੀਬਿਨੁਭਰਤਾਰੇ॥੧॥
ਬਿਨਉਸੁਨਿਓਜਬਠਾਕੁਰਮੇਰੈਬੇਗਿਆਇਓਕਿਰਪਾਧਾਰੇ॥
ਕਹੁਨਾਨਕਮੇਰੋਬਨਿਓਸੁਹਾਗੋਪਤਿਸੋਭਾਭਲੇਅਚਾਰੇ॥੨॥੩॥੭॥
ਮਲਾਰਮਹਲਾ੫॥
ਪ੍ਰੀਤਮਸਾਚਾਨਾਮੁਧਿਆਇ॥
ਦੂਖਦਰਦਬਿਨਸੈਭਵਸਾਗਰੁਗੁਰਕੀਮੂਰਤਿਰਿਦੈਬਸਾਇ॥੧॥ਰਹਾਉ॥
ਦੁਸਮਨਹਤੇਦੋਖੀਸਭਿਵਿਆਪੇਹਰਿਸਰਣਾਈਆਇਆ॥
ਰਾਖਨਹਾਰੈਹਾਥਦੇਰਾਖਿਓਨਾਮੁਪਦਾਰਥੁਪਾਇਆ॥੧॥
ਕਰਿਕਿਰਪਾਕਿਲਵਿਖਸਭਿਕਾਟੇਨਾਮੁਨਿਰਮਲੁਮਨਿਦੀਆ॥
ਗੁਣਨਿਧਾਨੁਨਾਨਕਮਨਿਵਸਿਆਬਾਹੁੜਿਦੂਖੁਨਥੀਆ॥੨॥੪॥੮॥
ਮਲਾਰਮਹਲਾ੫॥
ਪ੍ਰਭਮੇਰੇਪ੍ਰੀਤਮਪ੍ਰਾਨਪਿਆਰੇ॥
ਪ੍ਰੇਮਭਗਤਿਅਪਨੋਨਾਮੁਦੀਜੈਦਇਆਲਅਨੁਗ੍ਰਹੁਧਾਰੇ॥੧॥ਰਹਾਉ॥
ਸਿਮਰਉਚਰਨਤੁਹਾਰੇਪ੍ਰੀਤਮਰਿਦੈਤੁਹਾਰੀਆਸਾ॥
ਸੰਤਜਨਾਪਹਿਕਰਉਬੇਨਤੀਮਨਿਦਰਸਨਕੀਪਿਆਸਾ॥੧॥
ਬਿਛੁਰਤਮਰਨੁਜੀਵਨੁਹਰਿਮਿਲਤੇਜਨਕਉਦਰਸਨੁਦੀਜੈ॥
ਨਾਮੁਅਧਾਰੁਜੀਵਨਧਨੁਨਾਨਕਪ੍ਰਭਮੇਰੇਕਿਰਪਾਕੀਜੈ॥੨॥੫॥੯॥
ਮਲਾਰਮਹਲਾ੫॥
ਅਬਅਪਨੇਪ੍ਰੀਤਮਸਿਉਬਨਿਆਈ॥
ਰਾਜਾਰਾਮੁਰਮਤਸੁਖੁਪਾਇਓਬਰਸੁਮੇਘਸੁਖਦਾਈ॥੧॥ਰਹਾਉ॥
ਇਕੁਪਲੁਬਿਸਰਤਨਹੀਸੁਖਸਾਗਰੁਨਾਮੁਨਵੈਨਿਧਿਪਾਈ॥
ਉਦੌਤੁਭਇਓਪੂਰਨਭਾਵੀਕੋਭੇਟੇਸੰਤਸਹਾਈ॥੧॥
ਸੁਖਉਪਜੇਦੁਖਸਗਲਬਿਨਾਸੇਪਾਰਬ੍ਰਹਮਲਿਵਲਾਈ॥
ਤਰਿਓਸੰਸਾਰੁਕਠਿਨਭੈਸਾਗਰੁਹਰਿਨਾਨਕਚਰਨਧਿਆਈ॥੨॥੬॥੧੦॥
ਮਲਾਰਮਹਲਾ੫॥
ਘਨਿਹਰਬਰਸਿਸਗਲਜਗੁਛਾਇਆ॥
ਭਏਕ੍ਰਿਪਾਲਪ੍ਰੀਤਮਪ੍ਰਭਮੇਰੇਅਨਦਮੰਗਲਸੁਖਪਾਇਆ॥੧॥ਰਹਾਉ॥
ਮਿਟੇਕਲੇਸਤ੍ਰਿਸਨਸਭਬੂਝੀਪਾਰਬ੍ਰਹਮੁਮਨਿਧਿਆਇਆ॥
ਸਾਧਸੰਗਿਜਨਮਮਰਨਨਿਵਾਰੇਬਹੁਰਿਨਕਤਹੂਧਾਇਆ॥੧॥
ਮਨੁਤਨੁਨਾਮਿਨਿਰੰਜਨਿਰਾਤਉਚਰਨਕਮਲਲਿਵਲਾਇਆ॥
ਅੰਗੀਕਾਰੁਕੀਓਪ੍ਰਭਿਅਪਨੈਨਾਨਕਦਾਸਸਰਣਾਇਆ॥੨॥੭॥੧੧॥
ਮਲਾਰਮਹਲਾ੫॥
ਬਿਛੁਰਤਕਿਉਜੀਵੇਓਇਜੀਵਨ॥
ਚਿਤਹਿਉਲਾਸਆਸਮਿਲਬੇਕੀਚਰਨਕਮਲਰਸਪੀਵਨ॥੧॥ਰਹਾਉ॥
ਜਿਨਕਉਪਿਆਸਤੁਮਾਰੀਪ੍ਰੀਤਮਤਿਨਕਉਅੰਤਰੁਨਾਹੀ॥
ਜਿਨਕਉਬਿਸਰੈਮੇਰੋਰਾਮੁਪਿਆਰਾਸੇਮੂਏਮਰਿਜਾਂਹੀਂ॥੧॥