ਗੁਰਕੈਸਬਦਿਰਹਿਆਭਰਪੂਰਿ॥੭॥
ਆਪੇਬਖਸੇਦੇਇਪਿਆਰੁ॥
ਹਉਮੈਰੋਗੁਵਡਾਸੰਸਾਰਿ॥
ਗੁਰਕਿਰਪਾਤੇਏਹੁਰੋਗੁਜਾਇ॥
ਨਾਨਕਸਾਚੇਸਾਚਿਸਮਾਇ॥੮॥੧॥੩॥੫॥੮॥
ਰਾਗੁਮਲਾਰਛੰਤਮਹਲਾ੫॥
ੴਸਤਿਗੁਰਪ੍ਰਸਾਦਿ॥
ਪ੍ਰੀਤਮਪ੍ਰੇਮਭਗਤਿਕੇਦਾਤੇ॥
ਅਪਨੇਜਨਸੰਗਿਰਾਤੇ॥
ਜਨਸੰਗਿਰਾਤੇਦਿਨਸੁਰਾਤੇਇਕਨਿਮਖਮਨਹੁਨਵੀਸਰੈ॥
ਗੋਪਾਲਗੁਣਨਿਧਿਸਦਾਸੰਗੇਸਰਬਗੁਣਜਗਦੀਸਰੈ॥
ਮਨੁਮੋਹਿਲੀਨਾਚਰਨਸੰਗੇਨਾਮਰਸਿਜਨਮਾਤੇ॥
ਨਾਨਕਪ੍ਰੀਤਮਕ੍ਰਿਪਾਲਸਦਹੂੰਕਿਨੈਕੋਟਿਮਧੇਜਾਤੇ॥੧॥
ਪ੍ਰੀਤਮਤੇਰੀਗਤਿਅਗਮਅਪਾਰੇ॥
ਮਹਾਪਤਿਤਤੁਮੑਤਾਰੇ॥
ਪਤਿਤਪਾਵਨਭਗਤਿਵਛਲਕ੍ਰਿਪਾਸਿੰਧੁਸੁਆਮੀਆ॥
ਸੰਤਸੰਗੇਭਜੁਨਿਸੰਗੇਰਂਉਸਦਾਅੰਤਰਜਾਮੀਆ॥
ਕੋਟਿਜਨਮਭ੍ਰਮੰਤਜੋਨੀਤੇਨਾਮਸਿਮਰਤਤਾਰੇ॥
ਨਾਨਕਦਰਸਪਿਆਸਹਰਿਜੀਉਆਪਿਲੇਹੁਸਮੑਾਰੇ॥੨॥
ਹਰਿਚਰਨਕਮਲਮਨੁਲੀਨਾ॥
ਪ੍ਰਭਜਲਜਨਤੇਰੇਮੀਨਾ॥
ਜਲਮੀਨਪ੍ਰਭਜੀਉਏਕਤੂਹੈਭਿੰਨਆਨਨਜਾਨੀਐ॥
ਗਹਿਭੁਜਾਲੇਵਹੁਨਾਮੁਦੇਵਹੁਤਉਪ੍ਰਸਾਦੀਮਾਨੀਐ॥
ਭਜੁਸਾਧਸੰਗੇਏਕਰੰਗੇਕ੍ਰਿਪਾਲਗੋਬਿਦਦੀਨਾ॥
ਅਨਾਥਨੀਚਸਰਣਾਇਨਾਨਕਕਰਿਮਇਆਅਪੁਨਾਕੀਨਾ॥੩॥
ਆਪਸਕਉਆਪੁਮਿਲਾਇਆ॥
ਭ੍ਰਮਭੰਜਨਹਰਿਰਾਇਆ॥
ਆਚਰਜਸੁਆਮੀਅੰਤਰਜਾਮੀਮਿਲੇਗੁਣਨਿਧਿਪਿਆਰਿਆ॥
ਮਹਾਮੰਗਲਸੂਖਉਪਜੇਗੋਬਿੰਦਗੁਣਨਿਤਸਾਰਿਆ॥
ਮਿਲਿਸੰਗਿਸੋਹੇਦੇਖਿਮੋਹੇਪੁਰਬਿਲਿਖਿਆਪਾਇਆ॥
ਬਿਨਵੰਤਿਨਾਨਕਸਰਨਿਤਿਨਕੀਜਿਨੑੀਹਰਿਹਰਿਧਿਆਇਆ॥੪॥੧॥
ਵਾਰਮਲਾਰਕੀਮਹਲਾ੧ਰਾਣੇਕੈਲਾਸਤਥਾਮਾਲਦੇਕੀਧੁਨਿ॥
ੴਸਤਿਗੁਰਪ੍ਰਸਾਦਿ॥
ਸਲੋਕਮਹਲਾ੩॥
ਗੁਰਿਮਿਲਿਐਮਨੁਰਹਸੀਐਜਿਉਵੁਠੈਧਰਣਿਸੀਗਾਰੁ॥
ਸਭਦਿਸੈਹਰੀਆਵਲੀਸਰਭਰੇਸੁਭਰਤਾਲ॥
ਅੰਦਰੁਰਚੈਸਚਰੰਗਿਜਿਉਮੰਜੀਠੈਲਾਲੁ॥
ਕਮਲੁਵਿਗਸੈਸਚੁਮਨਿਗੁਰਕੈਸਬਦਿਨਿਹਾਲੁ॥