ਲਿਖਿਆਪਲੈਪਾਇਸੋਸਚੁਜਾਣੀਐ॥
ਹੁਕਮੀਹੋਇਨਿਬੇੜੁਗਇਆਜਾਣੀਐ॥
ਭਉਜਲਤਾਰਣਹਾਰੁਸਬਦਿਪਛਾਣੀਐ॥
ਚੋਰਜਾਰਜੂਆਰਪੀੜੇਘਾਣੀਐ॥
ਨਿੰਦਕਲਾਇਤਬਾਰਮਿਲੇਹੜੑਵਾਣੀਐ॥
ਗੁਰਮੁਖਿਸਚਿਸਮਾਇਸੁਦਰਗਹਜਾਣੀਐ॥੨੧॥
ਸਲੋਕਮਃ੨॥
ਨਾਉਫਕੀਰੈਪਾਤਿਸਾਹੁਮੂਰਖਪੰਡਿਤੁਨਾਉ॥
ਅੰਧੇਕਾਨਾਉਪਾਰਖੂਏਵੈਕਰੇਗੁਆਉ॥
ਇਲਤਿਕਾਨਾਉਚਉਧਰੀਕੂੜੀਪੂਰੇਥਾਉ॥
ਨਾਨਕਗੁਰਮੁਖਿਜਾਣੀਐਕਲਿਕਾਏਹੁਨਿਆਉ॥੧॥
ਮਃ੧॥
ਹਰਣਾਂਬਾਜਾਂਤੈਸਿਕਦਾਰਾਂਏਨੑਾਪੜਿੑਆਨਾਉ॥
ਫਾਂਧੀਲਗੀਜਾਤਿਫਹਾਇਨਿਅਗੈਨਾਹੀਥਾਉ॥
ਸੋਪੜਿਆਸੋਪੰਡਿਤੁਬੀਨਾਜਿਨੑੀਕਮਾਣਾਨਾਉ॥
ਪਹਿਲੋਦੇਜੜਅੰਦਰਿਜੰਮੈਤਾਉਪਰਿਹੋਵੈਛਾਂਉ॥
ਰਾਜੇਸੀਹਮੁਕਦਮਕੁਤੇ॥
ਜਾਇਜਗਾਇਨਿੑਬੈਠੇਸੁਤੇ॥
ਚਾਕਰਨਹਦਾਪਾਇਨਿੑਘਾਉ॥
ਰਤੁਪਿਤੁਕੁਤਿਹੋਚਟਿਜਾਹੁ॥
ਜਿਥੈਜੀਆਂਹੋਸੀਸਾਰ॥
ਨਕਂੀਵਢਂੀਲਾਇਤਬਾਰ॥੨॥
ਪਉੜੀ॥
ਆਪਿਉਪਾਏਮੇਦਨੀਆਪੇਕਰਦਾਸਾਰ॥
ਭੈਬਿਨੁਭਰਮੁਨਕਟੀਐਨਾਮਿਨਲਗੈਪਿਆਰੁ॥
ਸਤਿਗੁਰਤੇਭਉਊਪਜੈਪਾਈਐਮੋਖਦੁਆਰ॥
ਭੈਤੇਸਹਜੁਪਾਈਐਮਿਲਿਜੋਤੀਜੋਤਿਅਪਾਰ॥
ਭੈਤੇਭੈਜਲੁਲੰਘੀਐਗੁਰਮਤੀਵੀਚਾਰੁ॥
ਭੈਤੇਨਿਰਭਉਪਾਈਐਜਿਸਦਾਅੰਤੁਨਪਾਰਾਵਾਰੁ॥
ਮਨਮੁਖਭੈਕੀਸਾਰਨਜਾਣਨੀਤ੍ਰਿਸਨਾਜਲਤੇਕਰਹਿਪੁਕਾਰ॥
ਨਾਨਕਨਾਵੈਹੀਤੇਸੁਖੁਪਾਇਆਗੁਰਮਤੀਉਰਿਧਾਰ॥੨੨॥
ਸਲੋਕਮਃ੧॥
ਰੂਪੈਕਾਮੈਦੋਸਤੀਭੁਖੈਸਾਦੈਗੰਢੁ॥
ਲਬੈਮਾਲੈਘੁਲਿਮਿਲਿਮਿਚਲਿਊਂਘੈਸਉੜਿਪਲੰਘੁ॥
ਭੰਉਕੈਕੋਪੁਖੁਆਰੁਹੋਇਫਕੜੁਪਿਟੇਅੰਧੁ॥
ਚੁਪੈਚੰਗਾਨਾਨਕਾਵਿਣੁਨਾਵੈਮੁਹਿਗੰਧੁ॥੧॥
ਮਃ੧॥
ਰਾਜੁਮਾਲੁਰੂਪੁਜਾਤਿਜੋਬਨੁਪੰਜੇਠਗ॥
ਏਨੀਠਗੀਂਜਗੁਠਗਿਆਕਿਨੈਨਰਖੀਲਜ॥
ਏਨਾਠਗਨਿੑਠਗਸੇਜਿਗੁਰਕੀਪੈਰੀਪਾਹਿ॥
ਨਾਨਕਕਰਮਾਬਾਹਰੇਹੋਰਿਕੇਤੇਮੁਠੇਜਾਹਿ॥੨॥
ਪਉੜੀ॥
ਪੜਿਆਲੇਖੇਦਾਰੁਲੇਖਾਮੰਗੀਐ॥
ਵਿਣੁਨਾਵੈਕੂੜਿਆਰੁਅਉਖਾਤੰਗੀਐ॥
ਅਉਘਟਰੁਧੇਰਾਹਗਲੀਆਂਰੋਕੀਆਂ॥
ਸਚਾਵੇਪਰਵਾਹੁਸਬਦਿਸੰਤੋਖੀਆਂ॥
ਗਹਿਰਗਭੀਰਅਥਾਹੁਹਾਥਨਲਭਈ॥
ਮੁਹੇਮੁਹਿਚੋਟਾਖਾਹੁਵਿਣੁਗੁਰਕੋਇਨਛੁਟਸੀ॥
ਪਤਿਸੇਤੀਘਰਿਜਾਹੁਨਾਮੁਵਖਾਣੀਐ॥
ਹੁਕਮੀਸਾਹਗਿਰਾਹਦੇਂਦਾਜਾਣੀਐ॥੨੩॥