ਅਹਿਨਿਸਿਪ੍ਰੀਤਿਸਬਦਿਸਾਚੈਹਰਿਸਰਿਵਾਸਾਪਾਵਣਿਆ॥੫॥
ਮਨਮੁਖੁਸਦਾਬਗੁਮੈਲਾਹਉਮੈਮਲੁਲਾਈ॥
ਇਸਨਾਨੁਕਰੈਪਰੁਮੈਲੁਨਜਾਈ॥
ਜੀਵਤੁਮਰੈਗੁਰਸਬਦੁਬੀਚਾਰੈਹਉਮੈਮੈਲੁਚੁਕਾਵਣਿਆ॥੬॥
ਰਤਨੁਪਦਾਰਥੁਘਰਤੇਪਾਇਆ॥
ਪੂਰੈਸਤਿਗੁਰਿਸਬਦੁਸੁਣਾਇਆ॥
ਗੁਰਪਰਸਾਦਿਮਿਟਿਆਅੰਧਿਆਰਾਘਟਿਚਾਨਣੁਆਪੁਪਛਾਨਣਿਆ॥੭॥
ਆਪਿਉਪਾਏਤੈਆਪੇਵੇਖੈ॥
ਸਤਿਗੁਰੁਸੇਵੈਸੋਜਨੁਲੇਖੈ॥
ਨਾਨਕਨਾਮੁਵਸੈਘਟਅੰਤਰਿਗੁਰਕਿਰਪਾਤੇਪਾਵਣਿਆ॥੮॥੩੧॥੩੨॥
ਮਾਝਮਹਲਾ੩॥
ਮਾਇਆਮੋਹੁਜਗਤੁਸਬਾਇਆ॥
ਤ੍ਰੈਗੁਣਦੀਸਹਿਮੋਹੇਮਾਇਆ॥
ਗੁਰਪਰਸਾਦੀਕੋਵਿਰਲਾਬੂਝੈਚਉਥੈਪਦਿਲਿਵਲਾਵਣਿਆ॥੧॥
ਹਉਵਾਰੀਜੀਉਵਾਰੀਮਾਇਆਮੋਹੁਸਬਦਿਜਲਾਵਣਿਆ॥
ਮਾਇਆਮੋਹੁਜਲਾਏਸੋਹਰਿਸਿਉਚਿਤੁਲਾਏਹਰਿਦਰਿਮਹਲੀਸੋਭਾਪਾਵਣਿਆ॥੧॥ਰਹਾਉ॥
ਦੇਵੀਦੇਵਾਮੂਲੁਹੈਮਾਇਆ॥
ਸਿੰਮ੍ਰਿਤਿਸਾਸਤਜਿੰਨਿਉਪਾਇਆ॥
ਕਾਮੁਕ੍ਰੋਧੁਪਸਰਿਆਸੰਸਾਰੇਆਇਜਾਇਦੁਖੁਪਾਵਣਿਆ॥੨॥
ਤਿਸੁਵਿਚਿਗਿਆਨਰਤਨੁਇਕੁਪਾਇਆ॥
ਗੁਰਪਰਸਾਦੀਮੰਨਿਵਸਾਇਆ॥
ਜਤੁਸਤੁਸੰਜਮੁਸਚੁਕਮਾਵੈਗੁਰਿਪੂਰੈਨਾਮੁਧਿਆਵਣਿਆ॥੩॥
ਪੇਈਅੜੈਧਨਭਰਮਿਭੁਲਾਣੀ॥
ਦੂਜੈਲਾਗੀਫਿਰਿਪਛੋਤਾਣੀ॥
ਹਲਤੁਪਲਤੁਦੋਵੈਗਵਾਏਸੁਪਨੈਸੁਖੁਨਪਾਵਣਿਆ॥੪॥
ਪੇਈਅੜੈਧਨਕੰਤੁਸਮਾਲੇ॥
ਗੁਰਪਰਸਾਦੀਵੇਖੈਨਾਲੇ॥
ਪਿਰਕੈਸਹਜਿਰਹੈਰੰਗਿਰਾਤੀਸਬਦਿਸਿੰਗਾਰੁਬਣਾਵਣਿਆ॥੫॥
ਸਫਲੁਜਨਮੁਜਿਨਾਸਤਿਗੁਰੁਪਾਇਆ॥
ਦੂਜਾਭਾਉਗੁਰਸਬਦਿਜਲਾਇਆ॥
ਏਕੋਰਵਿਰਹਿਆਘਟਅੰਤਰਿਮਿਲਿਸਤਿਸੰਗਤਿਹਰਿਗੁਣਗਾਵਣਿਆ॥੬॥
ਸਤਿਗੁਰੁਨਸੇਵੇਸੋਕਾਹੇਆਇਆ॥
ਧ੍ਰਿਗੁਜੀਵਣੁਬਿਰਥਾਜਨਮੁਗਵਾਇਆ॥
ਮਨਮੁਖਿਨਾਮੁਚਿਤਿਨਆਵੈਬਿਨੁਨਾਵੈਬਹੁਦੁਖੁਪਾਵਣਿਆ॥੭॥
ਜਿਨਿਸਿਸਟਿਸਾਜੀਸੋਈਜਾਣੈ॥
ਆਪੇਮੇਲੈਸਬਦਿਪਛਾਣੈ॥
ਨਾਨਕਨਾਮੁਮਿਲਿਆਤਿਨਜਨਕਉਜਿਨਧੁਰਿਮਸਤਕਿਲੇਖੁਲਿਖਾਵਣਿਆ॥੮॥੧॥੩੨॥੩੩॥
ਮਾਝਮਹਲਾ੪॥
ਆਦਿਪੁਰਖੁਅਪਰੰਪਰੁਆਪੇ॥
ਆਪੇਥਾਪੇਥਾਪਿਉਥਾਪੇ॥
ਸਭਮਹਿਵਰਤੈਏਕੋਸੋਈਗੁਰਮੁਖਿਸੋਭਾਪਾਵਣਿਆ॥੧॥
ਹਉਵਾਰੀਜੀਉਵਾਰੀਨਿਰੰਕਾਰੀਨਾਮੁਧਿਆਵਣਿਆ॥