ਰਾਗੁਧਨਾਸਰੀਮਹਲਾ੧॥
ਗਗਨਮੈਥਾਲੁਰਵਿਚੰਦੁਦੀਪਕਬਨੇਤਾਰਿਕਾਮੰਡਲਜਨਕਮੋਤੀ॥
ਧੂਪੁਮਲਆਨਲੋਪਵਣੁਚਵਰੋਕਰੇਸਗਲਬਨਰਾਇਫੂਲੰਤਜੋਤੀ॥੧॥
ਕੈਸੀਆਰਤੀਹੋਇਭਵਖੰਡਨਾਤੇਰੀਆਰਤੀ॥
ਅਨਹਤਾਸਬਦਵਾਜੰਤਭੇਰੀ॥੧॥ਰਹਾਉ॥
ਸਹਸਤਵਨੈਨਨਨਨੈਨਹਹਿਤੋਹਿਕਉਸਹਸਮੂਰਤਿਨਨਾਏਕਤੋੁਹੀ॥
ਸਹਸਪਦਬਿਮਲਨਨਏਕਪਦਗੰਧਬਿਨੁਸਹਸਤਵਗੰਧਇਵਚਲਤਮੋਹੀ॥੨॥
ਸਭਮਹਿਜੋਤਿਜੋਤਿਹੈਸੋਇ॥
ਤਿਸਦੈਚਾਨਣਿਸਭਮਹਿਚਾਨਣੁਹੋਇ॥
ਗੁਰਸਾਖੀਜੋਤਿਪਰਗਟੁਹੋਇ॥
ਜੋਤਿਸੁਭਾਵੈਸੁਆਰਤੀਹੋਇ॥੩॥
ਹਰਿਚਰਣਕਵਲਮਕਰੰਦਲੋਭਿਤਮਨੋਅਨਦਿਨੋੁਮੋਹਿਆਹੀਪਿਆਸਾ॥
ਕ੍ਰਿਪਾਜਲੁਦੇਹਿਨਾਨਕਸਾਰਿੰਗਕਉਹੋਇਜਾਤੇਤੇਰੈਨਾਇਵਾਸਾ॥੪॥੩॥
ਰਾਗੁਗਉੜੀਪੂਰਬੀਮਹਲਾ੪॥
ਕਾਮਿਕਰੋਧਿਨਗਰੁਬਹੁਭਰਿਆਮਿਲਿਸਾਧੂਖੰਡਲਖੰਡਾਹੇ॥
ਪੂਰਬਿਲਿਖਤਲਿਖੇਗੁਰੁਪਾਇਆਮਨਿਹਰਿਲਿਵਮੰਡਲਮੰਡਾਹੇ॥੧॥
ਕਰਿਸਾਧੂਅੰਜੁਲੀਪੁਨੁਵਡਾਹੇ॥
ਕਰਿਡੰਡਉਤਪੁਨੁਵਡਾਹੇ॥੧॥ਰਹਾਉ॥
ਸਾਕਤਹਰਿਰਸਸਾਦੁਨਜਾਣਿਆਤਿਨਅੰਤਰਿਹਉਮੈਕੰਡਾਹੇ॥
ਜਿਉਜਿਉਚਲਹਿਚੁਭੈਦੁਖੁਪਾਵਹਿਜਮਕਾਲੁਸਹਹਿਸਿਰਿਡੰਡਾਹੇ॥੨॥
ਹਰਿਜਨਹਰਿਹਰਿਨਾਮਿਸਮਾਣੇਦੁਖੁਜਨਮਮਰਣਭਵਖੰਡਾਹੇ॥
ਅਬਿਨਾਸੀਪੁਰਖੁਪਾਇਆਪਰਮੇਸਰੁਬਹੁਸੋਭਖੰਡਬ੍ਰਹਮੰਡਾਹੇ॥੩॥
ਹਮਗਰੀਬਮਸਕੀਨਪ੍ਰਭਤੇਰੇਹਰਿਰਾਖੁਰਾਖੁਵਡਵਡਾਹੇ॥
ਜਨਨਾਨਕਨਾਮੁਅਧਾਰੁਟੇਕਹੈਹਰਿਨਾਮੇਹੀਸੁਖੁਮੰਡਾਹੇ॥੪॥੪॥
ਰਾਗੁਗਉੜੀਪੂਰਬੀਮਹਲਾ੫॥
ਕਰਉਬੇਨੰਤੀਸੁਣਹੁਮੇਰੇਮੀਤਾਸੰਤਟਹਲਕੀਬੇਲਾ॥
ਈਹਾਖਾਟਿਚਲਹੁਹਰਿਲਾਹਾਆਗੈਬਸਨੁਸੁਹੇਲਾ॥੧॥
ਅਉਧਘਟੈਦਿਨਸੁਰੈਣਾਰੇ॥
ਮਨਗੁਰਮਿਲਿਕਾਜਸਵਾਰੇ॥੧॥ਰਹਾਉ॥
ਇਹੁਸੰਸਾਰੁਬਿਕਾਰੁਸੰਸੇਮਹਿਤਰਿਓਬ੍ਰਹਮਗਿਆਨੀ॥
ਜਿਸਹਿਜਗਾਇਪੀਆਵੈਇਹੁਰਸੁਅਕਥਕਥਾਤਿਨਿਜਾਨੀ॥੨॥
ਜਾਕਉਆਏਸੋਈਬਿਹਾਝਹੁਹਰਿਗੁਰਤੇਮਨਹਿਬਸੇਰਾ॥
ਨਿਜਘਰਿਮਹਲੁਪਾਵਹੁਸੁਖਸਹਜੇਬਹੁਰਿਨਹੋਇਗੋਫੇਰਾ॥੩॥
ਅੰਤਰਜਾਮੀਪੁਰਖਬਿਧਾਤੇਸਰਧਾਮਨਕੀਪੂਰੇ॥
ਨਾਨਕਦਾਸੁਇਹੈਸੁਖੁਮਾਗੈਮੋਕਉਕਰਿਸੰਤਨਕੀਧੂਰੇ॥੪॥੫॥