ਹਰਿਸੁਆਮੀਹਰਿਪ੍ਰਭੁਤਿਨਮਿਲੇਜਿਨਲਿਖਿਆਧੁਰਿਹਰਿਪ੍ਰੀਤਿ॥
ਜਨਨਾਨਕਨਾਮੁਧਿਆਇਆਗੁਰਬਚਨਿਜਪਿਓਮਨਿਚੀਤਿ॥੧॥
ਮਃ੪॥
ਹਰਿਪ੍ਰਭੁਸਜਣੁਲੋੜਿਲਹੁਭਾਗਿਵਸੈਵਡਭਾਗਿ॥
ਗੁਰਿਪੂਰੈਦੇਖਾਲਿਆਨਾਨਕਹਰਿਲਿਵਲਾਗਿ॥੨॥
ਪਉੜੀ॥
ਧਨੁਧਨੁਸੁਹਾਵੀਸਫਲਘੜੀਜਿਤੁਹਰਿਸੇਵਾਮਨਿਭਾਣੀ॥
ਹਰਿਕਥਾਸੁਣਾਵਹੁਮੇਰੇਗੁਰਸਿਖਹੁਮੇਰੇਹਰਿਪ੍ਰਭਅਕਥਕਹਾਣੀ॥
ਕਿਉਪਾਈਐਕਿਉਦੇਖੀਐਮੇਰਾਹਰਿਪ੍ਰਭੁਸੁਘੜੁਸੁਜਾਣੀ॥
ਹਰਿਮੇਲਿਦਿਖਾਏਆਪਿਹਰਿਗੁਰਬਚਨੀਨਾਮਿਸਮਾਣੀ॥
ਤਿਨਵਿਟਹੁਨਾਨਕੁਵਾਰਿਆਜੋਜਪਦੇਹਰਿਨਿਰਬਾਣੀ॥੧੦॥
ਸਲੋਕਮਃ੪॥
ਹਰਿਪ੍ਰਭਰਤੇਲੋਇਣਾਗਿਆਨਅੰਜਨੁਗੁਰੁਦੇਇ॥
ਮੈਪ੍ਰਭੁਸਜਣੁਪਾਇਆਜਨਨਾਨਕਸਹਜਿਮਿਲੇਇ॥੧॥
ਮਃ੪॥
ਗੁਰਮੁਖਿਅੰਤਰਿਸਾਂਤਿਹੈਮਨਿਤਨਿਨਾਮਿਸਮਾਇ॥
ਨਾਮੁਚਿਤਵੈਨਾਮੋਪੜੈਨਾਮਿਰਹੈਲਿਵਲਾਇ॥
ਨਾਮੁਪਦਾਰਥੁਪਾਈਐਚਿੰਤਾਗਈਬਿਲਾਇ॥
ਸਤਿਗੁਰਿਮਿਲਿਐਨਾਮੁਊਪਜੈਤ੍ਰਿਸਨਾਭੁਖਸਭਜਾਇ॥
ਨਾਨਕਨਾਮੇਰਤਿਆਨਾਮੋਪਲੈਪਾਇ॥੨॥
ਪਉੜੀ॥
ਤੁਧੁਆਪੇਜਗਤੁਉਪਾਇਕੈਤੁਧੁਆਪੇਵਸਗਤਿਕੀਤਾ॥
ਇਕਿਮਨਮੁਖਕਰਿਹਾਰਾਇਅਨੁਇਕਨਾਮੇਲਿਗੁਰੂਤਿਨਾਜੀਤਾ॥
ਹਰਿਊਤਮੁਹਰਿਪ੍ਰਭਨਾਮੁਹੈਗੁਰਬਚਨਿਸਭਾਗੈਲੀਤਾ॥
ਦੁਖੁਦਾਲਦੁਸਭੋਲਹਿਗਇਆਜਾਂਨਾਉਗੁਰੂਹਰਿਦੀਤਾ॥
ਸਭਿਸੇਵਹੁਮੋਹਨੋਮਨਮੋਹਨੋਜਗਮੋਹਨੋਜਿਨਿਜਗਤੁਉਪਾਇਸਭੋਵਸਿਕੀਤਾ॥੧੧॥
ਸਲੋਕਮਃ੪॥
ਮਨਅੰਤਰਿਹਉਮੈਰੋਗੁਹੈਭ੍ਰਮਿਭੂਲੇਮਨਮੁਖਦੁਰਜਨਾ॥
ਨਾਨਕਰੋਗੁਵਞਾਇਮਿਲਿਸਤਿਗੁਰਸਾਧੂਸਜਨਾ॥੧॥
ਮਃ੪॥
ਮਨੁਤਨੁਤਾਮਿਸਗਾਰਵਾਜਾਂਦੇਖਾਹਰਿਨੈਣੇ॥
ਨਾਨਕਸੋਪ੍ਰਭੁਮੈਮਿਲੈਹਉਜੀਵਾਸਦੁਸੁਣੇ॥੨॥
ਪਉੜੀ॥
ਜਗੰਨਾਥਜਗਦੀਸਰਕਰਤੇਅਪਰੰਪਰਪੁਰਖੁਅਤੋਲੁ॥
ਹਰਿਨਾਮੁਧਿਆਵਹੁਮੇਰੇਗੁਰਸਿਖਹੁਹਰਿਊਤਮੁਹਰਿਨਾਮੁਅਮੋਲੁ॥
ਜਿਨਧਿਆਇਆਹਿਰਦੈਦਿਨਸੁਰਾਤਿਤੇਮਿਲੇਨਹੀਹਰਿਰੋਲੁ॥
ਵਡਭਾਗੀਸੰਗਤਿਮਿਲੈਗੁਰਸਤਿਗੁਰਪੂਰਾਬੋਲੁ॥
ਸਭਿਧਿਆਵਹੁਨਰਨਾਰਾਇਣੋਨਾਰਾਇਣੋਜਿਤੁਚੂਕਾਜਮਝਗੜੁਝਗੋਲੁ॥੧੨॥
ਸਲੋਕਮਃ੪॥
ਹਰਿਜਨਹਰਿਹਰਿਚਉਦਿਆਸਰੁਸੰਧਿਆਗਾਵਾਰ॥
ਨਾਨਕਹਰਿਜਨਹਰਿਲਿਵਉਬਰੇਜਿਨਸੰਧਿਆਤਿਸੁਫਿਰਿਮਾਰ॥੧॥