GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1318
0:00 0:00
ਅੰਗ 1318
0:00 0:00
Display Settings
ਮਃ
ਅਖੀਪ੍ਰੇਮਿਕਸਾਈਆਹਰਿਹਰਿਨਾਮੁਪਿਖੰਨਿੑ
ਜੇਕਰਿਦੂਜਾਦੇਖਦੇਜਨਨਾਨਕਕਢਿਦਿਚੰਨਿੑ॥੨॥
ਪਉੜੀ
ਜਲਿਥਲਿਮਹੀਅਲਿਪੂਰਨੋਅਪਰੰਪਰੁਸੋਈ
ਜੀਅਜੰਤਪ੍ਰਤਿਪਾਲਦਾਜੋਕਰੇਸੁਹੋਈ
ਮਾਤਪਿਤਾਸੁਤਭ੍ਰਾਤਮੀਤਤਿਸੁਬਿਨੁਨਹੀਕੋਈ
ਘਟਿਘਟਿਅੰਤਰਿਰਵਿਰਹਿਆਜਪਿਅਹੁਜਨਕੋਈ
ਸਗਲਜਪਹੁਗੋਪਾਲਗੁਨਪਰਗਟੁਸਭਲੋਈ॥੧੩॥
ਸਲੋਕਮਃ
ਗੁਰਮੁਖਿਮਿਲੇਸਿਸਜਣਾਹਰਿਪ੍ਰਭਪਾਇਆਰੰਗੁ
ਜਨਨਾਨਕਨਾਮੁਸਲਾਹਿਤੂਲੁਡਿਲੁਡਿਦਰਗਹਵੰਞੁ॥੧॥
ਮਃ
ਹਰਿਤੂਹੈਦਾਤਾਸਭਸਦਾਸਭਿਜੀਅਤੁਮੑਾਰੇ
ਸਭਿਤੁਧੈਨੋਆਰਾਧਦੇਦਾਨੁਦੇਹਿਪਿਆਰੇ
ਹਰਿਦਾਤੈਦਾਤਾਰਿਹਥੁਕਢਿਆਮੀਹੁਵੁਠਾਸੈਸਾਰੇ
ਅੰਨੁਜੰਮਿਆਖੇਤੀਭਾਉਕਰਿਹਰਿਨਾਮੁਸਮੑਾਰੇ
ਜਨੁਨਾਨਕੁਮੰਗੈਦਾਨੁਪ੍ਰਭਹਰਿਨਾਮੁਅਧਾਰੇ॥੨॥
ਪਉੜੀ
ਇਛਾਮਨਕੀਪੂਰੀਐਜਪੀਐਸੁਖਸਾਗਰੁ
ਹਰਿਕੇਚਰਨਅਰਾਧੀਅਹਿਗੁਰਸਬਦਿਰਤਨਾਗਰੁ
ਮਿਲਿਸਾਧੂਸੰਗਿਉਧਾਰੁਹੋਇਫਾਟੈਜਮਕਾਗਰੁ
ਜਨਮਪਦਾਰਥੁਜੀਤੀਐਜਪਿਹਰਿਬੈਰਾਗਰੁ
ਸਭਿਪਵਹੁਸਰਨਿਸਤਿਗੁਰੂਕੀਬਿਨਸੈਦੁਖਦਾਗਰੁ॥੧੪॥
ਸਲੋਕਮਃ
ਹਉਢੂੰਢੇਂਦੀਸਜਣਾਸਜਣੁਮੈਡੈਨਾਲਿ
ਜਨਨਾਨਕਅਲਖੁਲਖੀਐਗੁਰਮੁਖਿਦੇਹਿਦਿਖਾਲਿ॥੧॥
ਮਃ
ਨਾਨਕਪ੍ਰੀਤਿਲਾਈਤਿਨਿਸਚੈਤਿਸੁਬਿਨੁਰਹਣੁਜਾਈ
ਸਤਿਗੁਰੁਮਿਲੈਪੂਰਾਪਾਈਐਹਰਿਰਸਿਰਸਨਰਸਾਈ॥੨॥
ਪਉੜੀ
ਕੋਈਗਾਵੈਕੋਸੁਣੈਕੋਉਚਰਿਸੁਨਾਵੈ
ਜਨਮਜਨਮਕੀਮਲੁਉਤਰੈਮਨਚਿੰਦਿਆਪਾਵੈ
ਆਵਣੁਜਾਣਾਮੇਟੀਐਹਰਿਕੇਗੁਣਗਾਵੈ
ਆਪਿਤਰਹਿਸੰਗੀਤਰਾਹਿਸਭਕੁਟੰਬੁਤਰਾਵੈ
ਜਨੁਨਾਨਕੁਤਿਸੁਬਲਿਹਾਰਣੈਜੋਮੇਰੇਹਰਿਪ੍ਰਭਭਾਵੈ॥੧੫॥੧॥ਸੁਧੁ
ਰਾਗੁਕਾਨੜਾਬਾਣੀਨਾਮਦੇਵਜੀਉਕੀ
ਸਤਿਗੁਰਪ੍ਰਸਾਦਿ
ਐਸੋਰਾਮਰਾਇਅੰਤਰਜਾਮੀ
ਜੈਸੇਦਰਪਨਮਾਹਿਬਦਨਪਰਵਾਨੀ॥੧॥ਰਹਾਉ
ਬਸੈਘਟਾਘਟਲੀਪਛੀਪੈ
ਬੰਧਨਮੁਕਤਾਜਾਤੁਦੀਸੈ॥੧॥
ਪਾਨੀਮਾਹਿਦੇਖੁਮੁਖੁਜੈਸਾ
ਨਾਮੇਕੋਸੁਆਮੀਬੀਠਲੁਐਸਾ॥੨॥੧॥