ਤਨਿਮਨਿਸਾਂਤਿਹੋਇਅਧਿਕਾਈਰੋਗੁਕਾਟੈਸੂਖਿਸਵੀਜੈ॥੩॥
ਜਿਉਸੂਰਜੁਕਿਰਣਿਰਵਿਆਸਰਬਠਾਈਸਭਘਟਿਘਟਿਰਾਮੁਰਵੀਜੈ॥
ਸਾਧੂਸਾਧਮਿਲੇਰਸੁਪਾਵੈਤਤੁਨਿਜਘਰਿਬੈਠਿਆਪੀਜੈ॥੪॥
ਜਨਕਉਪ੍ਰੀਤਿਲਗੀਗੁਰਸੇਤੀਜਿਉਚਕਵੀਦੇਖਿਸੂਰੀਜੈ॥
ਨਿਰਖਤਨਿਰਖਤਰੈਨਿਸਭਨਿਰਖੀਮੁਖੁਕਾਢੈਅੰਮ੍ਰਿਤੁਪੀਜੈ॥੫॥
ਸਾਕਤਸੁਆਨਕਹੀਅਹਿਬਹੁਲੋਭੀਬਹੁਦੁਰਮਤਿਮੈਲੁਭਰੀਜੈ॥
ਆਪਨਸੁਆਇਕਰਹਿਬਹੁਬਾਤਾਤਿਨਾਕਾਵਿਸਾਹੁਕਿਆਕੀਜੈ॥੬॥
ਸਾਧੂਸਾਧਸਰਨਿਮਿਲਿਸੰਗਤਿਜਿਤੁਹਰਿਰਸੁਕਾਢਿਕਢੀਜੈ॥
ਪਰਉਪਕਾਰਬੋਲਹਿਬਹੁਗੁਣੀਆਮੁਖਿਸੰਤਭਗਤਹਰਿਦੀਜੈ॥੭॥
ਤੂਅਗਮਦਇਆਲਦਇਆਪਤਿਦਾਤਾਸਭਦਇਆਧਾਰਿਰਖਿਲੀਜੈ॥
ਸਰਬਜੀਅਜਗਜੀਵਨੁਏਕੋਨਾਨਕਪ੍ਰਤਿਪਾਲਕਰੀਜੈ॥੮॥੫॥
ਕਲਿਆਨੁਮਹਲਾ੪॥
ਰਾਮਾਹਮਦਾਸਨਦਾਸਕਰੀਜੈ॥
ਜਬਲਗਿਸਾਸੁਹੋਇਮਨਅੰਤਰਿਸਾਧੂਧੂਰਿਪਿਵੀਜੈ॥੧॥ਰਹਾਉ॥
ਸੰਕਰੁਨਾਰਦੁਸੇਖਨਾਗਮੁਨਿਧੂਰਿਸਾਧੂਕੀਲੋਚੀਜੈ॥
ਭਵਨਭਵਨਪਵਿਤੁਹੋਹਿਸਭਿਜਹਸਾਧੂਚਰਨਧਰੀਜੈ॥੧॥
ਤਜਿਲਾਜਅਹੰਕਾਰੁਸਭੁਤਜੀਐਮਿਲਿਸਾਧੂਸੰਗਿਰਹੀਜੈ॥
ਧਰਮਰਾਇਕੀਕਾਨਿਚੁਕਾਵੈਬਿਖੁਡੁਬਦਾਕਾਢਿਕਢੀਜੈ॥੨॥
ਭਰਮਿਸੂਕੇਬਹੁਉਭਿਸੁਕਕਹੀਅਹਿਮਿਲਿਸਾਧੂਸੰਗਿਹਰੀਜੈ॥
ਤਾਤੇਬਿਲਮੁਪਲੁਢਿਲਨਕੀਜੈਜਾਇਸਾਧੂਚਰਨਿਲਗੀਜੈ॥੩॥
ਰਾਮਨਾਮਕੀਰਤਨਰਤਨਵਥੁਹਰਿਸਾਧੂਪਾਸਿਰਖੀਜੈ॥
ਜੋਬਚਨੁਗੁਰਸਤਿਸਤਿਕਰਿਮਾਨੈਤਿਸੁਆਗੈਕਾਢਿਧਰੀਜੈ॥੪॥
ਸੰਤਹੁਸੁਨਹੁਸੁਨਹੁਜਨਭਾਈਗੁਰਿਕਾਢੀਬਾਹਕੁਕੀਜੈ॥
ਜੇਆਤਮਕਉਸੁਖੁਸੁਖੁਨਿਤਲੋੜਹੁਤਾਂਸਤਿਗੁਰਸਰਨਿਪਵੀਜੈ॥੫॥
ਜੇਵਡਭਾਗੁਹੋਇਅਤਿਨੀਕਾਤਾਂਗੁਰਮਤਿਨਾਮੁਦ੍ਰਿੜੀਜੈ॥
ਸਭੁਮਾਇਆਮੋਹੁਬਿਖਮੁਜਗੁਤਰੀਐਸਹਜੇਹਰਿਰਸੁਪੀਜੈ॥੬॥
ਮਾਇਆਮਾਇਆਕੇਜੋਅਧਿਕਾਈਵਿਚਿਮਾਇਆਪਚੈਪਚੀਜੈ॥
ਅਗਿਆਨੁਅੰਧੇਰੁਮਹਾਪੰਥੁਬਿਖੜਾਅਹੰਕਾਰਿਭਾਰਿਲਦਿਲੀਜੈ॥੭॥
ਨਾਨਕਰਾਮਰਮਰਮੁਰਮਰਮਰਾਮੈਤੇਗਤਿਕੀਜੈ॥
ਸਤਿਗੁਰੁਮਿਲੈਤਾਨਾਮੁਦ੍ਰਿੜਾਏਰਾਮਨਾਮੈਰਲੈਮਿਲੀਜੈ॥੮॥੬॥ਛਕਾ੧॥