ਆਠਪਹਰਪਾਰਬ੍ਰਹਮੁਧਿਆਈਸਦਾਸਦਾਗੁਨਗਾਇਆ॥
ਕਹੁਨਾਨਕਮੇਰੇਪੂਰੇਮਨੋਰਥਪਾਰਬ੍ਰਹਮੁਗੁਰੁਪਾਇਆ॥੪॥੪॥
ਪ੍ਰਭਾਤੀਮਹਲਾ੫॥
ਸਿਮਰਤਨਾਮੁਕਿਲਬਿਖਸਭਿਨਾਸੇ॥
ਸਚੁਨਾਮੁਗੁਰਿਦੀਨੀਰਾਸੇ॥
ਪ੍ਰਭਕੀਦਰਗਹਸੋਭਾਵੰਤੇ॥
ਸੇਵਕਸੇਵਿਸਦਾਸੋਹੰਤੇ॥੧॥
ਹਰਿਹਰਿਨਾਮੁਜਪਹੁਮੇਰੇਭਾਈ॥
ਸਗਲੇਰੋਗਦੋਖਸਭਿਬਿਨਸਹਿਅਗਿਆਨੁਅੰਧੇਰਾਮਨਤੇਜਾਈ॥੧॥ਰਹਾਉ॥
ਜਨਮਮਰਨਗੁਰਿਰਾਖੇਮੀਤ॥
ਹਰਿਕੇਨਾਮਸਿਉਲਾਗੀਪ੍ਰੀਤਿ॥
ਕੋਟਿਜਨਮਕੇਗਏਕਲੇਸ॥
ਜੋਤਿਸੁਭਾਵੈਸੋਭਲਹੋਸ॥੨॥
ਤਿਸੁਗੁਰਕਉਹਉਸਦਬਲਿਜਾਈ॥
ਜਿਸੁਪ੍ਰਸਾਦਿਹਰਿਨਾਮੁਧਿਆਈ॥
ਐਸਾਗੁਰੁਪਾਈਐਵਡਭਾਗੀ॥
ਜਿਸੁਮਿਲਤੇਰਾਮਲਿਵਲਾਗੀ॥੩॥
ਕਰਿਕਿਰਪਾਪਾਰਬ੍ਰਹਮਸੁਆਮੀ॥
ਸਗਲਘਟਾਕੇਅੰਤਰਜਾਮੀ॥
ਆਠਪਹਰਅਪੁਨੀਲਿਵਲਾਇ॥
ਜਨੁਨਾਨਕੁਪ੍ਰਭਕੀਸਰਨਾਇ॥੪॥੫॥
ਪ੍ਰਭਾਤੀਮਹਲਾ੫॥
ਕਰਿਕਿਰਪਾਅਪੁਨੇਪ੍ਰਭਿਕੀਏ॥
ਹਰਿਕਾਨਾਮੁਜਪਨਕਉਦੀਏ॥
ਆਠਪਹਰਗੁਨਗਾਇਗੁਬਿੰਦ॥
ਭੈਬਿਨਸੇਉਤਰੀਸਭਚਿੰਦ॥੧॥
ਉਬਰੇਸਤਿਗੁਰਚਰਨੀਲਾਗਿ॥
ਜੋਗੁਰੁਕਹੈਸੋਈਭਲਮੀਠਾਮਨਕੀਮਤਿਤਿਆਗਿ॥੧॥ਰਹਾਉ॥
ਮਨਿਤਨਿਵਸਿਆਹਰਿਪ੍ਰਭੁਸੋਈ॥
ਕਲਿਕਲੇਸਕਿਛੁਬਿਘਨੁਨਹੋਈ॥
ਸਦਾਸਦਾਪ੍ਰਭੁਜੀਅਕੈਸੰਗਿ॥
ਉਤਰੀਮੈਲੁਨਾਮਕੈਰੰਗਿ॥੨॥
ਚਰਨਕਮਲਸਿਉਲਾਗੋਪਿਆਰੁ॥
ਬਿਨਸੇਕਾਮਕ੍ਰੋਧਅਹੰਕਾਰ॥
ਪ੍ਰਭਮਿਲਨਕਾਮਾਰਗੁਜਾਨਾਂ॥
ਭਾਇਭਗਤਿਹਰਿਸਿਉਮਨੁਮਾਨਾਂ॥੩॥
ਸੁਣਿਸਜਣਸੰਤਮੀਤਸੁਹੇਲੇ॥
ਨਾਮੁਰਤਨੁਹਰਿਅਗਹਅਤੋਲੇ॥
ਸਦਾਸਦਾਪ੍ਰਭੁਗੁਣਨਿਧਿਗਾਈਐ॥
ਕਹੁਨਾਨਕਵਡਭਾਗੀਪਾਈਐ॥੪॥੬॥
ਪ੍ਰਭਾਤੀਮਹਲਾ੫॥
ਸੇਧਨਵੰਤਸੇਈਸਚੁਸਾਹਾ॥
ਹਰਿਕੀਦਰਗਹਨਾਮੁਵਿਸਾਹਾ॥੧॥
ਹਰਿਹਰਿਨਾਮੁਜਪਹੁਮਨਮੀਤ॥
ਗੁਰੁਪੂਰਾਪਾਈਐਵਡਭਾਗੀਨਿਰਮਲਪੂਰਨਰੀਤਿ॥੧॥ਰਹਾਉ॥
ਪਾਇਆਲਾਭੁਵਜੀਵਾਧਾਈ॥
ਸੰਤਪ੍ਰਸਾਦਿਹਰਿਕੇਗੁਨਗਾਈ॥੨॥
ਸਫਲਜਨਮੁਜੀਵਨਪਰਵਾਣੁ॥
ਗੁਰਪਰਸਾਦੀਹਰਿਰੰਗੁਮਾਣੁ॥੩॥
ਬਿਨਸੇਕਾਮਕ੍ਰੋਧਅਹੰਕਾਰ॥
ਨਾਨਕਗੁਰਮੁਖਿਉਤਰਹਿਪਾਰਿ॥੪॥੭॥
ਪ੍ਰਭਾਤੀਮਹਲਾ੫॥
ਗੁਰੁਪੂਰਾਪੂਰੀਤਾਕੀਕਲਾ॥