ਪ੍ਰਭਾਤੀਮਹਲਾ੩ਬਿਭਾਸ॥
ੴਸਤਿਗੁਰਪ੍ਰਸਾਦਿ॥
ਗੁਰਪਰਸਾਦੀਵੇਖੁਤੂਹਰਿਮੰਦਰੁਤੇਰੈਨਾਲਿ॥
ਹਰਿਮੰਦਰੁਸਬਦੇਖੋਜੀਐਹਰਿਨਾਮੋਲੇਹੁਸਮੑਾਲਿ॥੧॥
ਮਨਮੇਰੇਸਬਦਿਰਪੈਰੰਗੁਹੋਇ॥
ਸਚੀਭਗਤਿਸਚਾਹਰਿਮੰਦਰੁਪ੍ਰਗਟੀਸਾਚੀਸੋਇ॥੧॥ਰਹਾਉ॥
ਹਰਿਮੰਦਰੁਏਹੁਸਰੀਰੁਹੈਗਿਆਨਿਰਤਨਿਪਰਗਟੁਹੋਇ॥
ਮਨਮੁਖਮੂਲੁਨਜਾਣਨੀਮਾਣਸਿਹਰਿਮੰਦਰੁਨਹੋਇ॥੨॥
ਹਰਿਮੰਦਰੁਹਰਿਜੀਉਸਾਜਿਆਰਖਿਆਹੁਕਮਿਸਵਾਰਿ॥
ਧੁਰਿਲੇਖੁਲਿਖਿਆਸੁਕਮਾਵਣਾਕੋਇਨਮੇਟਣਹਾਰੁ॥੩॥
ਸਬਦੁਚੀਨਿੑਸੁਖੁਪਾਇਆਸਚੈਨਾਇਪਿਆਰ॥
ਹਰਿਮੰਦਰੁਸਬਦੇਸੋਹਣਾਕੰਚਨੁਕੋਟੁਅਪਾਰ॥੪॥
ਹਰਿਮੰਦਰੁਏਹੁਜਗਤੁਹੈਗੁਰਬਿਨੁਘੋਰੰਧਾਰ॥
ਦੂਜਾਭਾਉਕਰਿਪੂਜਦੇਮਨਮੁਖਅੰਧਗਵਾਰ॥੫॥
ਜਿਥੈਲੇਖਾਮੰਗੀਐਤਿਥੈਦੇਹਜਾਤਿਨਜਾਇ॥
ਸਾਚਿਰਤੇਸੇਉਬਰੇਦੁਖੀਏਦੂਜੈਭਾਇ॥੬॥
ਹਰਿਮੰਦਰਮਹਿਨਾਮੁਨਿਧਾਨੁਹੈਨਾਬੂਝਹਿਮੁਗਧਗਵਾਰ॥
ਗੁਰਪਰਸਾਦੀਚੀਨਿੑਆਹਰਿਰਾਖਿਆਉਰਿਧਾਰਿ॥੭॥
ਗੁਰਕੀਬਾਣੀਗੁਰਤੇਜਾਤੀਜਿਸਬਦਿਰਤੇਰੰਗੁਲਾਇ॥
ਪਵਿਤੁਪਾਵਨਸੇਜਨਨਿਰਮਲਹਰਿਕੈਨਾਮਿਸਮਾਇ॥੮॥
ਹਰਿਮੰਦਰੁਹਰਿਕਾਹਾਟੁਹੈਰਖਿਆਸਬਦਿਸਵਾਰਿ॥
ਤਿਸੁਵਿਚਿਸਉਦਾਏਕੁਨਾਮੁਗੁਰਮੁਖਿਲੈਨਿਸਵਾਰਿ॥੯॥
ਹਰਿਮੰਦਰਮਹਿਮਨੁਲੋਹਟੁਹੈਮੋਹਿਆਦੂਜੈਭਾਇ॥
ਪਾਰਸਿਭੇਟਿਐਕੰਚਨੁਭਇਆਕੀਮਤਿਕਹੀਨਜਾਇ॥੧੦॥
ਹਰਿਮੰਦਰਮਹਿਹਰਿਵਸੈਸਰਬਨਿਰੰਤਰਿਸੋਇ॥
ਨਾਨਕਗੁਰਮੁਖਿਵਣਜੀਐਸਚਾਸਉਦਾਹੋਇ॥੧੧॥੧॥
ਪ੍ਰਭਾਤੀਮਹਲਾ੩॥
ਭੈਭਾਇਜਾਗੇਸੇਜਨਜਾਗ੍ਰਣਕਰਹਿਹਉਮੈਮੈਲੁਉਤਾਰਿ॥
ਸਦਾਜਾਗਹਿਘਰੁਅਪਣਾਰਾਖਹਿਪੰਚਤਸਕਰਕਾਢਹਿਮਾਰਿ॥੧॥
ਮਨਮੇਰੇਗੁਰਮੁਖਿਨਾਮੁਧਿਆਇ॥
ਜਿਤੁਮਾਰਗਿਹਰਿਪਾਈਐਮਨਸੇਈਕਰਮਕਮਾਇ॥੧॥ਰਹਾਉ॥
ਗੁਰਮੁਖਿਸਹਜਧੁਨਿਊਪਜੈਦੁਖੁਹਉਮੈਵਿਚਹੁਜਾਇ॥
ਹਰਿਨਾਮਾਹਰਿਮਨਿਵਸੈਸਹਜੇਹਰਿਗੁਣਗਾਇ॥੨॥
ਗੁਰਮਤੀਮੁਖਸੋਹਣੇਹਰਿਰਾਖਿਆਉਰਿਧਾਰਿ॥
ਐਥੈਓਥੈਸੁਖੁਘਣਾਜਪਿਹਰਿਹਰਿਉਤਰੇਪਾਰਿ॥੩॥