ਲੋਗਾਭਰਮਿਨਭੂਲਹੁਭਾਈ॥
ਖਾਲਿਕਿਖਲਕਖਲਕਮਹਿਖਾਲਿਕੁਪੂਰਿਰਹਿਓਸ੍ਰਬਠਾਂਈ॥੧॥ਰਹਾਉ॥
ਮਾਟੀਏਕਅਨੇਕਭਾਂਤਿਕਰਿਸਾਜੀਸਾਜਨਹਾਰੈ॥
ਨਾਕਛੁਪੋਚਮਾਟੀਕੇਭਾਂਡੇਨਾਕਛੁਪੋਚਕੁੰਭਾਰੈ॥੨॥
ਸਭਮਹਿਸਚਾਏਕੋਸੋਈਤਿਸਕਾਕੀਆਸਭੁਕਛੁਹੋਈ॥
ਹੁਕਮੁਪਛਾਨੈਸੁਏਕੋਜਾਨੈਬੰਦਾਕਹੀਐਸੋਈ॥੩॥
ਅਲਹਿਅਲਖੁਨਜਾਈਲਖਿਆਗੁਰਿਗੁੜੁਦੀਨਾਮੀਠਾ॥
ਕਹਿਕਬੀਰਮੇਰੀਸੰਕਾਨਾਸੀਸਰਬਨਿਰੰਜਨੁਡੀਠਾ॥੪॥੩॥
ਪ੍ਰਭਾਤੀ॥
ਬੇਦਕਤੇਬਕਹਹੁਮਤਝੂਠੇਝੂਠਾਜੋਨਬਿਚਾਰੈ॥
ਜਉਸਭਮਹਿਏਕੁਖੁਦਾਇਕਹਤਹਉਤਉਕਿਉਮੁਰਗੀਮਾਰੈ॥੧॥
ਮੁਲਾਂਕਹਹੁਨਿਆਉਖੁਦਾਈ॥
ਤੇਰੇਮਨਕਾਭਰਮੁਨਜਾਈ॥੧॥ਰਹਾਉ॥
ਪਕਰਿਜੀਉਆਨਿਆਦੇਹਬਿਨਾਸੀਮਾਟੀਕਉਬਿਸਮਿਲਿਕੀਆ॥
ਜੋਤਿਸਰੂਪਅਨਾਹਤਲਾਗੀਕਹੁਹਲਾਲੁਕਿਆਕੀਆ॥੨॥
ਕਿਆਉਜੂਪਾਕੁਕੀਆਮੁਹੁਧੋਇਆਕਿਆਮਸੀਤਿਸਿਰੁਲਾਇਆ॥
ਜਉਦਿਲਮਹਿਕਪਟੁਨਿਵਾਜਗੁਜਾਰਹੁਕਿਆਹਜਕਾਬੈਜਾਇਆ॥੩॥
ਤੂੰਨਾਪਾਕੁਪਾਕੁਨਹੀਸੂਝਿਆਤਿਸਕਾਮਰਮੁਨਜਾਨਿਆ॥
ਕਹਿਕਬੀਰਭਿਸਤਿਤੇਚੂਕਾਦੋਜਕਸਿਉਮਨੁਮਾਨਿਆ॥੪॥੪॥
ਪ੍ਰਭਾਤੀ॥
ਸੁੰਨਸੰਧਿਆਤੇਰੀਦੇਵਦੇਵਾਕਰਅਧਪਤਿਆਦਿਸਮਾਈ॥
ਸਿਧਸਮਾਧਿਅੰਤੁਨਹੀਪਾਇਆਲਾਗਿਰਹੇਸਰਨਾਈ॥੧॥
ਲੇਹੁਆਰਤੀਹੋਪੁਰਖਨਿਰੰਜਨਸਤਿਗੁਰਪੂਜਹੁਭਾਈ॥
ਠਾਢਾਬ੍ਰਹਮਾਨਿਗਮਬੀਚਾਰੈਅਲਖੁਨਲਖਿਆਜਾਈ॥੧॥ਰਹਾਉ॥
ਤਤੁਤੇਲੁਨਾਮੁਕੀਆਬਾਤੀਦੀਪਕੁਦੇਹਉਜੵਾਰਾ॥
ਜੋਤਿਲਾਇਜਗਦੀਸਜਗਾਇਆਬੂਝੈਬੂਝਨਹਾਰਾ॥੨॥
ਪੰਚੇਸਬਦਅਨਾਹਦਬਾਜੇਸੰਗੇਸਾਰਿੰਗਪਾਨੀ॥
ਕਬੀਰਦਾਸਤੇਰੀਆਰਤੀਕੀਨੀਨਿਰੰਕਾਰਨਿਰਬਾਨੀ॥੩॥੫॥
ਪ੍ਰਭਾਤੀਬਾਣੀਭਗਤਨਾਮਦੇਵਜੀਕੀ॥
ੴਸਤਿਗੁਰਪ੍ਰਸਾਦਿ॥
ਮਨਕੀਬਿਰਥਾਮਨੁਹੀਜਾਨੈਕੈਬੂਝਲਆਗੈਕਹੀਐ॥
ਅੰਤਰਜਾਮੀਰਾਮੁਰਵਾਂਈਮੈਡਰੁਕੈਸੇਚਹੀਐ॥੧॥
ਬੇਧੀਅਲੇਗੋਪਾਲਗੋੁਸਾਈ॥
ਮੇਰਾਪ੍ਰਭੁਰਵਿਆਸਰਬੇਠਾਈ॥੧॥ਰਹਾਉ॥
ਮਾਨੈਹਾਟੁਮਾਨੈਪਾਟੁਮਾਨੈਹੈਪਾਸਾਰੀ॥
ਮਾਨੈਬਾਸੈਨਾਨਾਭੇਦੀਭਰਮਤੁਹੈਸੰਸਾਰੀ॥੨॥
ਗੁਰਕੈਸਬਦਿਏਹੁਮਨੁਰਾਤਾਦੁਬਿਧਾਸਹਜਿਸਮਾਣੀ॥