ਦੇਹੁਦਰਸੁਮਨਿਚਾਉਭਗਤਿਇਹੁਮਨੁਠਹਰਾਵੈ॥
ਬਲਿਓਚਰਾਗੁਅੰਧੵਾਰਮਹਿਸਭਕਲਿਉਧਰੀਇਕਨਾਮਧਰਮ॥
ਪ੍ਰਗਟੁਸਗਲਹਰਿਭਵਨਮਹਿਜਨੁਨਾਨਕੁਗੁਰੁਪਾਰਬ੍ਰਹਮ॥੯॥
ਸਵਯੇਸ੍ਰੀਮੁਖਬਾਕੵਮਹਲਾ੫॥
ੴਸਤਿਗੁਰਪ੍ਰਸਾਦਿ॥
ਕਾਚੀਦੇਹਮੋਹਫੁਨਿਬਾਂਧੀਸਠਕਠੋਰਕੁਚੀਲਕੁਗਿਆਨੀ॥
ਧਾਵਤਭ੍ਰਮਤਰਹਨੁਨਹੀਪਾਵਤਪਾਰਬ੍ਰਹਮਕੀਗਤਿਨਹੀਜਾਨੀ॥
ਜੋਬਨਰੂਪਮਾਇਆਮਦਮਾਤਾਬਿਚਰਤਬਿਕਲਬਡੌਅਭਿਮਾਨੀ॥
ਪਰਧਨਪਰਅਪਵਾਦਨਾਰਿਨਿੰਦਾਯਹਮੀਠੀਜੀਅਮਾਹਿਹਿਤਾਨੀ॥
ਬਲਬੰਚਛਪਿਕਰਤਉਪਾਵਾਪੇਖਤਸੁਨਤਪ੍ਰਭਅੰਤਰਜਾਮੀ॥
ਸੀਲਧਰਮਦਯਾਸੁਚਨਾਸ੍ਤਿਆਇਓਸਰਨਿਜੀਅਕੇਦਾਨੀ॥
ਕਾਰਣਕਰਣਸਮਰਥਸਿਰੀਧਰਰਾਖਿਲੇਹੁਨਾਨਕਕੇਸੁਆਮੀ॥੧॥
ਕੀਰਤਿਕਰਨਸਰਨਮਨਮੋਹਨਜੋਹਨਪਾਪਬਿਦਾਰਨਕਉ॥
ਹਰਿਤਾਰਨਤਰਨਸਮਰਥਸਭੈਬਿਧਿਕੁਲਹਸਮੂਹਉਧਾਰਨਸਉ॥
ਚਿਤਚੇਤਿਅਚੇਤਜਾਨਿਸਤਿਸੰਗਤਿਭਰਮਅੰਧੇਰਮੋਹਿਓਕਤਧਂਉ॥
ਮੂਰਤਘਰੀਚਸਾਪਲੁਸਿਮਰਨਰਾਮਨਾਮੁਰਸਨਾਸੰਗਿਲਉ॥
ਹੋਛਉਕਾਜੁਅਲਪਸੁਖਬੰਧਨਕੋਟਿਜਨੰਮਕਹਾਦੁਖਭਂਉ॥
ਸਿਖੵਾਸੰਤਨਾਮੁਭਜੁਨਾਨਕਰਾਮਰੰਗਿਆਤਮਸਿਉਰਂਉ॥੨॥
ਰੰਚਕਰੇਤਖੇਤਿਤਨਿਨਿਰਮਿਤਦੁਰਲਭਦੇਹਸਵਾਰਿਧਰੀ॥
ਖਾਨਪਾਨਸੋਂਧੇਸੁਖਭੁੰਚਤਸੰਕਟਕਾਟਿਬਿਪਤਿਹਰੀ॥
ਮਾਤਪਿਤਾਭਾਈਅਰੁਬੰਧਪਬੂਝਨਕੀਸਭਸੂਝਪਰੀ॥
ਬਰਧਮਾਨਹੋਵਤਦਿਨਪ੍ਰਤਿਨਿਤਆਵਤਨਿਕਟਿਬਿਖੰਮਜਰੀ॥
ਰੇਗੁਨਹੀਨਦੀਨਮਾਇਆਕ੍ਰਿਮਸਿਮਰਿਸੁਆਮੀਏਕਘਰੀ॥
ਕਰੁਗਹਿਲੇਹੁਕ੍ਰਿਪਾਲਕ੍ਰਿਪਾਨਿਧਿਨਾਨਕਕਾਟਿਭਰੰਮਭਰੀ॥੩॥
ਰੇਮਨਮੂਸਬਿਲਾਮਹਿਗਰਬਤਕਰਤਬਕਰਤਮਹਾਂਮੁਘਨਾਂ॥
ਸੰਪਤਦੋਲਝੋਲਸੰਗਿਝੂਲਤਮਾਇਆਮਗਨਭ੍ਰਮਤਘੁਘਨਾ॥
ਸੁਤਬਨਿਤਾਸਾਜਨਸੁਖਬੰਧਪਤਾਸਿਉਮੋਹੁਬਢਿਓਸੁਘਨਾ॥
ਬੋਇਓਬੀਜੁਅਹੰਮਮਅੰਕੁਰੁਬੀਤਤਅਉਧਕਰਤਅਘਨਾਂ॥
ਮਿਰਤੁਮੰਜਾਰਪਸਾਰਿਮੁਖੁਨਿਰਖਤਭੁੰਚਤਭੁਗਤਿਭੂਖਭੁਖਨਾ॥
ਸਿਮਰਿਗੁਪਾਲਦਇਆਲਸਤਿਸੰਗਤਿਨਾਨਕਜਗੁਜਾਨਤਸੁਪਨਾ॥੪॥