ਸਤਿਗੁਰਿਦਯਾਲਿਹਰਿਨਾਮੁਦ੍ਰਿੜੑਾਯਾਤਿਸੁਪ੍ਰਸਾਦਿਵਸਿਪੰਚਕਰੇ॥
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੩॥
ਅਨਭਉਉਨਮਾਨਿਅਕਲਲਿਵਲਾਗੀਪਾਰਸੁਭੇਟਿਆਸਹਜਘਰੇ॥
ਸਤਿਗੁਰਪਰਸਾਦਿਪਰਮਪਦੁਪਾਯਾਭਗਤਿਭਾਇਭੰਡਾਰਭਰੇ॥
ਮੇਟਿਆਜਨਮਾਂਤੁਮਰਣਭਉਭਾਗਾਚਿਤੁਲਾਗਾਸੰਤੋਖਸਰੇ॥
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੪॥
ਅਭਰਭਰੇਪਾਯਉਅਪਾਰੁਰਿਦਅੰਤਰਿਧਾਰਿਓ॥
ਦੁਖਭੰਜਨੁਆਤਮਪ੍ਰਬੋਧੁਮਨਿਤਤੁਬੀਚਾਰਿਓ॥
ਸਦਾਚਾਇਹਰਿਭਾਇਪ੍ਰੇਮਰਸੁਆਪੇਜਾਣਇ॥
ਸਤਿਗੁਰਕੈਪਰਸਾਦਿਸਹਜਸੇਤੀਰੰਗੁਮਾਣਇ॥
ਨਾਨਕਪ੍ਰਸਾਦਿਅੰਗਦਸੁਮਤਿਗੁਰਿਅਮਰਿਅਮਰੁਵਰਤਾਇਓ॥
ਗੁਰਰਾਮਦਾਸਕਲੵੁਚਰੈਤੈਂਅਟਲਅਮਰਪਦੁਪਾਇਓ॥੫॥
ਸੰਤੋਖਸਰੋਵਰਿਬਸੈਅਮਿਅਰਸੁਰਸਨਪ੍ਰਕਾਸੈ॥
ਮਿਲਤਸਾਂਤਿਉਪਜੈਦੁਰਤੁਦੂਰੰਤਰਿਨਾਸੈ॥
ਸੁਖਸਾਗਰੁਪਾਇਅਉਦਿੰਤੁਹਰਿਮਗਿਨਹੁਟੈ॥
ਸੰਜਮੁਸਤੁਸੰਤੋਖੁਸੀਲਸੰਨਾਹੁਮਫੁਟੈ॥
ਸਤਿਗੁਰੁਪ੍ਰਮਾਣੁਬਿਧਨੈਸਿਰਿਉਜਗਿਜਸਤੂਰੁਬਜਾਇਅਉ॥
ਗੁਰਰਾਮਦਾਸਕਲੵੁਚਰੈਤੈਅਭੈਅਮਰਪਦੁਪਾਇਅਉ॥੬॥
ਜਗੁਜਿਤਉਸਤਿਗੁਰਪ੍ਰਮਾਣਿਮਨਿਏਕੁਧਿਆਯਉ॥
ਧਨਿਧਨਿਸਤਿਗੁਰਅਮਰਦਾਸੁਜਿਨਿਨਾਮੁਦ੍ਰਿੜਾਯਉ॥
ਨਵਨਿਧਿਨਾਮੁਨਿਧਾਨੁਰਿਧਿਸਿਧਿਤਾਕੀਦਾਸੀ॥
ਸਹਜਸਰੋਵਰੁਮਿਲਿਓਪੁਰਖੁਭੇਟਿਓਅਬਿਨਾਸੀ॥
ਆਦਿਲੇਭਗਤਜਿਤੁਲਗਿਤਰੇਸੋਗੁਰਿਨਾਮੁਦ੍ਰਿੜਾਇਅਉ॥
ਗੁਰਰਾਮਦਾਸਕਲੵੁਚਰੈਤੈਹਰਿਪ੍ਰੇਮਪਦਾਰਥੁਪਾਇਅਉ॥੭॥
ਪ੍ਰੇਮਭਗਤਿਪਰਵਾਹਪ੍ਰੀਤਿਪੁਬਲੀਨਹੁਟਇ॥
ਸਤਿਗੁਰਸਬਦੁਅਥਾਹੁਅਮਿਅਧਾਰਾਰਸੁਗੁਟਇ॥
ਮਤਿਮਾਤਾਸੰਤੋਖੁਪਿਤਾਸਰਿਸਹਜਸਮਾਯਉ॥
ਆਜੋਨੀਸੰਭਵਿਅਉਜਗਤੁਗੁਰਬਚਨਿਤਰਾਯਉ॥
ਅਬਿਗਤਅਗੋਚਰੁਅਪਰਪਰੁਮਨਿਗੁਰਸਬਦੁਵਸਾਇਅਉ॥
ਗੁਰਰਾਮਦਾਸਕਲੵੁਚਰੈਤੈਜਗਤਉਧਾਰਣੁਪਾਇਅਉ॥੮॥
ਜਗਤਉਧਾਰਣੁਨਵਨਿਧਾਨੁਭਗਤਹਭਵਤਾਰਣੁ॥
ਅੰਮ੍ਰਿਤਬੂੰਦਹਰਿਨਾਮੁਬਿਸੁਕੀਬਿਖੈਨਿਵਾਰਣੁ॥
ਸਹਜਤਰੋਵਰਫਲਿਓਗਿਆਨਅੰਮ੍ਰਿਤਫਲਲਾਗੇ॥
ਗੁਰਪ੍ਰਸਾਦਿਪਾਈਅਹਿਧੰਨਿਤੇਜਨਬਡਭਾਗੇ॥
ਤੇਮੁਕਤੇਭਏਸਤਿਗੁਰਸਬਦਿਮਨਿਗੁਰਪਰਚਾਪਾਇਅਉ॥
ਗੁਰਰਾਮਦਾਸਕਲੵੁਚਰੈਤੈਸਬਦਨੀਸਾਨੁਬਜਾਇਅਉ॥੯॥