ਨਲੵਕਵਿਪਾਰਸਪਰਸਕਚਕੰਚਨਾਹੁਇਚੰਦਨਾਸੁਬਾਸੁਜਾਸੁਸਿਮਰਤਅਨਤਰ॥
ਜਾਕੇਦੇਖਤਦੁਆਰੇਕਾਮਕ੍ਰੋਧਹੀਨਿਵਾਰੇਜੀਹਉਬਲਿਬਲਿਜਾਉਸਤਿਗੁਰਸਾਚੇਨਾਮਪਰ॥੩॥
ਰਾਜੁਜੋਗੁਤਖਤੁਦੀਅਨੁਗੁਰਰਾਮਦਾਸ॥
ਪ੍ਰਥਮੇਨਾਨਕਚੰਦੁਜਗਤਭਯੋਆਨੰਦੁਤਾਰਨਿਮਨੁਖੵਜਨਕੀਅਉਪ੍ਰਗਾਸ॥
ਗੁਰਅੰਗਦਦੀਅਉਨਿਧਾਨੁਅਕਥਕਥਾਗਿਆਨੁਪੰਚਭੂਤਬਸਿਕੀਨੇਜਮਤਨਤ੍ਰਾਸ॥
ਗੁਰਅਮਰੁਗੁਰੂਸ੍ਰੀਸਤਿਕਲਿਜੁਗਿਰਾਖੀਪਤਿਅਘਨਦੇਖਤਗਤੁਚਰਨਕਵਲਜਾਸੁ॥
ਸਭਬਿਧਿਮਾਨੵਿਉਮਨੁਤਬਹੀਭਯਉਪ੍ਰਸੰਨੁਰਾਜੁਜੋਗੁਤਖਤੁਦੀਅਨੁਗੁਰਰਾਮਦਾਸ॥੪॥
ਰਡ॥
ਜਿਸਹਿਧਾਰੵਿਉਧਰਤਿਅਰੁਵਿਉਮੁਅਰੁਪਵਣੁਤੇਨੀਰਸਰਅਵਰਅਨਲਅਨਾਦਿਕੀਅਉ॥
ਸਸਿਰਿਖਿਨਿਸਿਸੂਰਦਿਨਿਸੈਲਤਰੂਅਫਲਫੁਲਦੀਅਉ॥
ਸੁਰਿਨਰਸਪਤਸਮੁਦ੍ਰਕਿਅਧਾਰਿਓਤ੍ਰਿਭਵਣਜਾਸੁ॥
ਸੋਈਏਕੁਨਾਮੁਹਰਿਨਾਮੁਸਤਿਪਾਇਓਗੁਰਅਮਰਪ੍ਰਗਾਸੁ॥੧॥੫॥
ਕਚਹੁਕੰਚਨੁਭਇਅਉਸਬਦੁਗੁਰਸ੍ਰਵਣਹਿਸੁਣਿਓ॥
ਬਿਖੁਤੇਅੰਮ੍ਰਿਤੁਹੁਯਉਨਾਮੁਸਤਿਗੁਰਮੁਖਿਭਣਿਅਉ॥
ਲੋਹਉਹੋਯਉਲਾਲੁਨਦਰਿਸਤਿਗੁਰੁਜਦਿਧਾਰੈ॥
ਪਾਹਣਮਾਣਕਕਰੈਗਿਆਨੁਗੁਰਕਹਿਅਉਬੀਚਾਰੈ॥
ਕਾਠਹੁਸ੍ਰੀਖੰਡਸਤਿਗੁਰਿਕੀਅਉਦੁਖਦਰਿਦ੍ਰਤਿਨਕੇਗਇਅ॥
ਸਤਿਗੁਰੂਚਰਨਜਿਨੑਪਰਸਿਆਸੇਪਸੁਪਰੇਤਸੁਰਿਨਰਭਇਅ॥੨॥੬॥
ਜਾਮਿਗੁਰੂਹੋਇਵਲਿਧਨਹਿਕਿਆਗਾਰਵੁਦਿਜਇ॥
ਜਾਮਿਗੁਰੂਹੋਇਵਲਿਲਖਬਾਹੇਕਿਆਕਿਜਇ॥
ਜਾਮਿਗੁਰੂਹੋਇਵਲਿਗਿਆਨਅਰੁਧਿਆਨਅਨਨਪਰਿ॥
ਜਾਮਿਗੁਰੂਹੋਇਵਲਿਸਬਦੁਸਾਖੀਸੁਸਚਹਘਰਿ॥
ਜੋਗੁਰੂਗੁਰੂਅਹਿਨਿਸਿਜਪੈਦਾਸੁਭਟੁਬੇਨਤਿਕਹੈ॥
ਜੋਗੁਰੂਨਾਮੁਰਿਦਮਹਿਧਰੈਸੋਜਨਮਮਰਣਦੁਹਥੇਰਹੈ॥੩॥੭॥
ਗੁਰਬਿਨੁਘੋਰੁਅੰਧਾਰੁਗੁਰੂਬਿਨੁਸਮਝਨਆਵੈ॥
ਗੁਰਬਿਨੁਸੁਰਤਿਨਸਿਧਿਗੁਰੂਬਿਨੁਮੁਕਤਿਨਪਾਵੈ॥
ਗੁਰੁਕਰੁਸਚੁਬੀਚਾਰੁਗੁਰੂਕਰੁਰੇਮਨਮੇਰੇ॥
ਗੁਰੁਕਰੁਸਬਦਸਪੁੰਨਅਘਨਕਟਹਿਸਭਤੇਰੇ॥
ਗੁਰੁਨਯਣਿਬਯਣਿਗੁਰੁਗੁਰੁਕਰਹੁਗੁਰੂਸਤਿਕਵਿਨਲੵਕਹਿ॥
ਜਿਨਿਗੁਰੂਨਦੇਖਿਅਉਨਹੁਕੀਅਉਤੇਅਕਯਥਸੰਸਾਰਮਹਿ॥੪॥੮॥
ਗੁਰੂਗੁਰੂਗੁਰੁਕਰੁਮਨਮੇਰੇ॥