ਤਾਰਣਤਰਣਸਮ੍ਰਥੁਕਲਿਜੁਗਿਸੁਨਤਸਮਾਧਿਸਬਦਜਿਸੁਕੇਰੇ॥
ਫੁਨਿਦੁਖਨਿਨਾਸੁਸੁਖਦਾਯਕੁਸੂਰਉਜੋਧਰਤਧਿਆਨੁਬਸਤਤਿਹਨੇਰੇ॥
ਪੂਰਉਪੁਰਖੁਰਿਦੈਹਰਿਸਿਮਰਤਮੁਖੁਦੇਖਤਅਘਜਾਹਿਪਰੇਰੇ॥
ਜਉਹਰਿਬੁਧਿਰਿਧਿਸਿਧਿਚਾਹਤਗੁਰੂਗੁਰੂਗੁਰੁਕਰੁਮਨਮੇਰੇ॥੫॥੯॥
ਗੁਰੂਮੁਖੁਦੇਖਿਗਰੂਸੁਖੁਪਾਯਉ॥
ਹੁਤੀਜੁਪਿਆਸਪਿਊਸਪਿਵੰਨਕੀਬੰਛਤਸਿਧਿਕਉਬਿਧਿਮਿਲਾਯਉ॥
ਪੂਰਨਭੋਮਨੁਠਉਰਬਸੋਰਸਬਾਸਨਸਿਉਜੁਦਹੰਦਿਸਿਧਾਯਉ॥
ਗੋਬਿੰਦਵਾਲੁਗੋਬਿੰਦਪੁਰੀਸਮਜਲੵਨਤੀਰਿਬਿਪਾਸਬਨਾਯਉ॥
ਗਯਉਦੁਖੁਦੂਰਿਬਰਖਨਕੋਸੁਗੁਰੂਮੁਖੁਦੇਖਿਗਰੂਸੁਖੁਪਾਯਉ॥੬॥੧੦॥
ਸਮਰਥਗੁਰੂਸਿਰਿਹਥੁਧਰੵਉ॥
ਗੁਰਿਕੀਨੀਕ੍ਰਿਪਾਹਰਿਨਾਮੁਦੀਅਉਜਿਸੁਦੇਖਿਚਰੰਨਅਘੰਨਹਰੵਉ॥
ਨਿਸਿਬਾਸੁਰਏਕਸਮਾਨਧਿਆਨਸੁਨਾਮਸੁਨੇਸੁਤੁਭਾਨਡਰੵਉ॥
ਭਨਿਦਾਸਸੁਆਸਜਗਤ੍ਰਗੁਰੂਕੀਪਾਰਸੁਭੇਟਿਪਰਸੁਕਰੵਉ॥
ਰਾਮਦਾਸੁਗੁਰੂਹਰਿਸਤਿਕੀਯਉਸਮਰਥਗੁਰੂਸਿਰਿਹਥੁਧਰੵਉ॥੭॥੧੧॥
ਅਬਰਾਖਹੁਦਾਸਭਾਟਕੀਲਾਜ॥
ਜੈਸੀਰਾਖੀਲਾਜਭਗਤਪ੍ਰਹਿਲਾਦਕੀਹਰਨਾਖਸਫਾਰੇਕਰਆਜ॥
ਫੁਨਿਦ੍ਰੋਪਤੀਲਾਜਰਖੀਹਰਿਪ੍ਰਭਜੀਛੀਨਤਬਸਤ੍ਰਦੀਨਬਹੁਸਾਜ॥
ਸੋਦਾਮਾਅਪਦਾਤੇਰਾਖਿਆਗਨਿਕਾਪੜ੍ਹਤਪੂਰੇਤਿਹਕਾਜ॥
ਸ੍ਰੀਸਤਿਗੁਰਸੁਪ੍ਰਸੰਨਕਲਜੁਗਹੋਇਰਾਖਹੁਦਾਸਭਾਟਕੀਲਾਜ॥੮॥੧੨॥
ਝੋਲਨਾ॥
ਗੁਰੂਗੁਰੁਗੁਰੂਗੁਰੁਗੁਰੂਜਪੁਪ੍ਰਾਨੀਅਹੁ॥
ਸਬਦੁਹਰਿਹਰਿਜਪੈਨਾਮੁਨਵਨਿਧਿਅਪੈਰਸਨਿਅਹਿਨਿਸਿਰਸੈਸਤਿਕਰਿਜਾਨੀਅਹੁ॥
ਫੁਨਿਪ੍ਰੇਮਰੰਗਪਾਈਐਗੁਰਮੁਖਹਿਧਿਆਈਐਅੰਨਮਾਰਗਤਜਹੁਭਜਹੁਹਰਿਗੵਾਨੀਅਹੁ॥
ਬਚਨਗੁਰਰਿਦਿਧਰਹੁਪੰਚਭੂਬਸਿਕਰਹੁਜਨਮੁਕੁਲਉਧਰਹੁਦ੍ਵਾਰਿਹਰਿਮਾਨੀਅਹੁ॥
ਜਉਤਸਭਸੁਖਇਤਉਤਤੁਮਬੰਛਵਹੁਗੁਰੂਗੁਰੁਗੁਰੂਗੁਰੁਗੁਰੂਜਪੁਪ੍ਰਾਨੀਅਹੁ॥੧॥੧੩॥
ਗੁਰੂਗੁਰੁਗੁਰੂਗੁਰੁਗੁਰੂਜਪਿਸਤਿਕਰਿ॥
ਅਗਮਗੁਨਜਾਨੁਨਿਧਾਨੁਹਰਿਮਨਿਧਰਹੁਧੵਾਨੁਅਹਿਨਿਸਿਕਰਹੁਬਚਨਗੁਰਰਿਦੈਧਰਿ॥
ਫੁਨਿਗੁਰੂਜਲਬਿਮਲਅਥਾਹਮਜਨੁਕਰਹੁਸੰਤਗੁਰਸਿਖਤਰਹੁਨਾਮਸਚਰੰਗਸਰਿ॥
ਸਦਾਨਿਰਵੈਰੁਨਿਰੰਕਾਰੁਨਿਰਭਉਜਪੈਪ੍ਰੇਮਗੁਰਸਬਦਰਸਿਕਰਤਦ੍ਰਿੜੁਭਗਤਿਹਰਿ॥
ਮੁਗਧਮਨਭ੍ਰਮੁਤਜਹੁਨਾਮੁਗੁਰਮੁਖਿਭਜਹੁਗੁਰੂਗੁਰੁਗੁਰੂਗੁਰੁਗੁਰੂਜਪੁਸਤਿਕਰਿ॥੨॥੧੪॥