ਬੇਵਜੀਰਬਡੇਧੀਰਧਰਮਅੰਗਅਲਖਅਗਮਖੇਲੁਕੀਆਆਪਣੈਉਛਾਹਿਜੀਉ॥
ਅਕਥਕਥਾਕਥੀਨਜਾਇਤੀਨਿਲੋਕਰਹਿਆਸਮਾਇਸੁਤਹਸਿਧਰੂਪੁਧਰਿਓਸਾਹਨਕੈਸਾਹਿਜੀਉ॥
ਸਤਿਸਾਚੁਸ੍ਰੀਨਿਵਾਸੁਆਦਿਪੁਰਖੁਸਦਾਤੁਹੀਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਜੀਉ॥੩॥੮॥
ਸਤਿਗੁਰੂਸਤਿਗੁਰੂਸਤਿਗੁਰੁਗੁਬਿੰਦਜੀਉ॥
ਬਲਿਹਿਛਲਨਸਬਲਮਲਨਭਗ੍ਤਿਫਲਨਕਾਨੑਕੁਅਰਨਿਹਕਲੰਕਬਜੀਡੰਕਚੜ੍ਹੂਦਲਰਵਿੰਦਜੀਉ॥
ਰਾਮਰਵਣਦੁਰਤਦਵਣਸਕਲਭਵਣਕੁਸਲਕਰਣਸਰਬਭੂਤਆਪਿਹੀਦੇਵਾਧਿਦੇਵਸਹਸਮੁਖਫਨਿੰਦਜੀਉ॥
ਜਰਮਕਰਮਮਛਕਛਹੁਅਬਰਾਹਜਮੁਨਾਕੈਕੂਲਿਖੇਲੁਖੇਲਿਓਜਿਨਿਗਿੰਦਜੀਉ॥
ਨਾਮੁਸਾਰੁਹੀਏਧਾਰੁਤਜੁਬਿਕਾਰੁਮਨਗਯੰਦਸਤਿਗੁਰੂਸਤਿਗੁਰੂਸਤਿਗੁਰਗੁਬਿੰਦਜੀਉ॥੪॥੯॥
ਸਿਰੀਗੁਰੂਸਿਰੀਗੁਰੂਸਿਰੀਗੁਰੂਸਤਿਜੀਉ॥
ਗੁਰਕਹਿਆਮਾਨੁਨਿਜਨਿਧਾਨੁਸਚੁਜਾਨੁਮੰਤ੍ਰੁਇਹੈਨਿਸਿਬਾਸੁਰਹੋਇਕਲੵਾਨੁਲਹਹਿਪਰਮਗਤਿਜੀਉ॥
ਕਾਮੁਕ੍ਰੋਧੁਲੋਭੁਮੋਹੁਜਣਜਣਸਿਉਛਾਡੁਧੋਹੁਹਉਮੈਕਾਫੰਧੁਕਾਟੁਸਾਧਸੰਗਿਰਤਿਜੀਉ॥
ਦੇਹਗੇਹੁਤ੍ਰਿਅਸਨੇਹੁਚਿਤਬਿਲਾਸੁਜਗਤਏਹੁਚਰਨਕਮਲਸਦਾਸੇਉਦ੍ਰਿੜਤਾਕਰੁਮਤਿਜੀਉ॥
ਨਾਮੁਸਾਰੁਹੀਏਧਾਰੁਤਜੁਬਿਕਾਰੁਮਨਗਯੰਦਸਿਰੀਗੁਰੂਸਿਰੀਗੁਰੂਸਿਰੀਗੁਰੂਸਤਿਜੀਉ॥੫॥੧੦॥
ਸੇਵਕਕੈਭਰਪੂਰਜੁਗੁਜੁਗੁਵਾਹਿਗੁਰੂਤੇਰਾਸਭੁਸਦਕਾ॥
ਨਿਰੰਕਾਰੁਪ੍ਰਭੁਸਦਾਸਲਾਮਤਿਕਹਿਨਸਕੈਕੋਊਤੂਕਦਕਾ॥
ਬ੍ਰਹਮਾਬਿਸਨੁਸਿਰੇਤੈਅਗਨਤਤਿਨਕਉਮੋਹੁਭਯਾਮਨਮਦਕਾ॥
ਚਵਰਾਸੀਹਲਖਜੋਨਿਉਪਾਈਰਿਜਕੁਦੀਆਸਭਹੂਕਉਤਦਕਾ॥
ਸੇਵਕਕੈਭਰਪੂਰਜੁਗੁਜੁਗੁਵਾਹਿਗੁਰੂਤੇਰਾਸਭੁਸਦਕਾ॥੧॥੧੧॥
ਵਾਹੁਵਾਹੁਕਾਬਡਾਤਮਾਸਾ॥
ਆਪੇਹਸੈਆਪਿਹੀਚਿਤਵੈਆਪੇਚੰਦੁਸੂਰੁਪਰਗਾਸਾ॥
ਆਪੇਜਲੁਆਪੇਥਲੁਥੰਮੑਨੁਆਪੇਕੀਆਘਟਿਘਟਿਬਾਸਾ॥
ਆਪੇਨਰੁਆਪੇਫੁਨਿਨਾਰੀਆਪੇਸਾਰਿਆਪਹੀਪਾਸਾ॥
ਗੁਰਮੁਖਿਸੰਗਤਿਸਭੈਬਿਚਾਰਹੁਵਾਹੁਵਾਹੁਕਾਬਡਾਤਮਾਸਾ॥੨॥੧੨॥
ਕੀਆਖੇਲੁਬਡਮੇਲੁਤਮਾਸਾਵਾਹਿਗੁਰੂਤੇਰੀਸਭਰਚਨਾ॥
ਤੂਜਲਿਥਲਿਗਗਨਿਪਯਾਲਿਪੂਰਿਰਹੵਾਅੰਮ੍ਰਿਤਤੇਮੀਠੇਜਾਕੇਬਚਨਾ॥
ਮਾਨਹਿਬ੍ਰਹਮਾਦਿਕਰੁਦ੍ਰਾਦਿਕਕਾਲਕਾਕਾਲੁਨਿਰੰਜਨਜਚਨਾ॥