ਭੈਨਿਰਭਉਮਾਣਿਅਉਲਾਖਮਹਿਅਲਖੁਲਖਾਯਉ॥
ਅਗਮੁਅਗੋਚਰਗਤਿਗਭੀਰੁਸਤਿਗੁਰਿਪਰਚਾਯਉ॥
ਗੁਰਪਰਚੈਪਰਵਾਣੁਰਾਜਮਹਿਜੋਗੁਕਮਾਯਉ॥
ਧੰਨਿਧੰਨਿਗੁਰੁਧੰਨਿਅਭਰਸਰਸੁਭਰਭਰਾਯਉ॥
ਗੁਰਗਮਪ੍ਰਮਾਣਿਅਜਰੁਜਰਿਓਸਰਿਸੰਤੋਖਸਮਾਇਯਉ॥
ਗੁਰਅਰਜੁਨਕਲੵੁਚਰੈਤੈਸਹਜਿਜੋਗੁਨਿਜੁਪਾਇਯਉ॥੮॥
ਅਮਿਉਰਸਨਾਬਦਨਿਬਰਦਾਤਿਅਲਖਅਪਾਰਗੁਰਸੂਰਸਬਦਿਹਉਮੈਨਿਵਾਰੵਉ॥
ਪੰਚਾਹਰੁੰਨਿਦਲਿਅਉਸੁੰਨਸਹਜਿਨਿਜਘਰਿਸਹਾਰੵਉ॥
ਹਰਿਨਾਮਿਲਾਗਿਜਗਉਧਰੵਉਸਤਿਗੁਰੁਰਿਦੈਬਸਾਇਅਉ॥
ਗੁਰਅਰਜੁਨਕਲੵੁਚਰੈਤੈਜਨਕਹਕਲਸੁਦੀਪਾਇਅਉ॥੯॥
ਸੋਰਠੇ॥
ਗੁਰੁਅਰਜੁਨੁਪੁਰਖੁਪ੍ਰਮਾਣੁਪਾਰਥਉਚਾਲੈਨਹੀ॥
ਨੇਜਾਨਾਮਨੀਸਾਣੁਸਤਿਗੁਰਸਬਦਿਸਵਾਰਿਅਉ॥੧॥
ਭਵਜਲੁਸਾਇਰੁਸੇਤੁਨਾਮੁਹਰੀਕਾਬੋਹਿਥਾ॥
ਤੁਅਸਤਿਗੁਰਸੰਹੇਤੁਨਾਮਿਲਾਗਿਜਗੁਉਧਰੵਉ॥੨॥
ਜਗਤਉਧਾਰਣੁਨਾਮੁਸਤਿਗੁਰਿਤੁਠੈਪਾਇਅਉ॥
ਅਬਨਾਹਿਅਵਰਸਰਿਕਾਮੁਬਾਰੰਤਰਿਪੂਰੀਪੜੀ॥੩॥੧੨॥
ਜੋਤਿਰੂਪਿਹਰਿਆਪਿਗੁਰੂਨਾਨਕੁਕਹਾਯਉ॥
ਤਾਤੇਅੰਗਦੁਭਯਉਤਤਸਿਉਤਤੁਮਿਲਾਯਉ॥
ਅੰਗਦਿਕਿਰਪਾਧਾਰਿਅਮਰੁਸਤਿਗੁਰੁਥਿਰੁਕੀਅਉ॥
ਅਮਰਦਾਸਿਅਮਰਤੁਛਤ੍ਰੁਗੁਰਰਾਮਹਿਦੀਅਉ॥
ਗੁਰਰਾਮਦਾਸਦਰਸਨੁਪਰਸਿਕਹਿਮਥੁਰਾਅੰਮ੍ਰਿਤਬਯਣ॥
ਮੂਰਤਿਪੰਚਪ੍ਰਮਾਣਪੁਰਖੁਗੁਰੁਅਰਜੁਨੁਪਿਖਹੁਨਯਣ॥੧॥
ਸਤਿਰੂਪੁਸਤਿਨਾਮੁਸਤੁਸੰਤੋਖੁਧਰਿਓਉਰਿ॥
ਆਦਿਪੁਰਖਿਪਰਤਖਿਲਿਖੵਉਅਛਰੁਮਸਤਕਿਧੁਰਿ॥
ਪ੍ਰਗਟਜੋਤਿਜਗਮਗੈਤੇਜੁਭੂਅਮੰਡਲਿਛਾਯਉ॥
ਪਾਰਸੁਪਰਸਿਪਰਸੁਪਰਸਿਗੁਰਿਗੁਰੂਕਹਾਯਉ॥
ਭਨਿਮਥੁਰਾਮੂਰਤਿਸਦਾਥਿਰੁਲਾਇਚਿਤੁਸਨਮੁਖਰਹਹੁ॥
ਕਲਜੁਗਿਜਹਾਜੁਅਰਜੁਨੁਗੁਰੂਸਗਲਸ੍ਰਿਸ੍ਟਿਲਗਿਬਿਤਰਹੁ॥੨॥
ਤਿਹਜਨਜਾਚਹੁਜਗਤ੍ਰਪਰਜਾਨੀਅਤੁਬਾਸੁਰਰਯਨਿਬਾਸੁਜਾਕੋਹਿਤੁਨਾਮਸਿਉ॥
ਪਰਮਅਤੀਤੁਪਰਮੇਸੁਰਕੈਰੰਗਿਰੰਗੵੌਬਾਸਨਾਤੇਬਾਹਰਿਪੈਦੇਖੀਅਤੁਧਾਮਸਿਉ॥
ਅਪਰਪਰੰਪਰਪੁਰਖਸਿਉਪ੍ਰੇਮੁਲਾਗੵੌਬਿਨੁਭਗਵੰਤਰਸੁਨਾਹੀਅਉਰੈਕਾਮਸਿਉ॥
ਮਥੁਰਾਕੋਪ੍ਰਭੁਸ੍ਰਬਮਯਅਰਜੁਨਗੁਰੁਭਗਤਿਕੈਹੇਤਿਪਾਇਰਹਿਓਮਿਲਿਰਾਮਸਿਉ॥੩॥