GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1409
0:00 0:00
ਅੰਗ 1409
0:00 0:00
Display Settings
ਅੰਤੁਪਾਵਤਦੇਵਸਬੈਮੁਨਿਇੰਦ੍ਰਮਹਾਸਿਵਜੋਗਕਰੀ
ਫੁਨਿਬੇਦਬਿਰੰਚਿਬਿਚਾਰਿਰਹਿਓਹਰਿਜਾਪੁਛਾਡੵਿਉਏਕਘਰੀ
ਮਥੁਰਾਜਨਕੋਪ੍ਰਭੁਦੀਨਦਯਾਲੁਹੈਸੰਗਤਿਸ੍ਰਿਸ੍ਟਿਨਿਹਾਲੁਕਰੀ
ਰਾਮਦਾਸਿਗੁਰੂਜਗਤਾਰਨਕਉਗੁਰਜੋਤਿਅਰਜੁਨਮਾਹਿਧਰੀ॥੪॥
ਜਗਅਉਰੁਯਾਹਿਮਹਾਤਮਮੈਅਵਤਾਰੁਉਜਾਗਰੁਆਨਿਕੀਅਉ
ਤਿਨਕੇਦੁਖਕੋਟਿਕਦੂਰਿਗਏਮਥੁਰਾਜਿਨਿੑਅੰਮ੍ਰਿਤਨਾਮੁਪੀਅਉ
ਇਹਪਧਤਿਤੇਮਤਚੂਕਹਿਰੇਮਨਭੇਦੁਬਿਭੇਦੁਜਾਨਬੀਅਉ
ਪਰਤਛਿਰਿਦੈਗੁਰਅਰਜੁਨਕੈਹਰਿਪੂਰਨਬ੍ਰਹਮਿਨਿਵਾਸੁਲੀਅਉ॥੫॥
ਜਬਲਉਨਹੀਭਾਗਲਿਲਾਰਉਦੈਤਬਲਉਭ੍ਰਮਤੇਫਿਰਤੇਬਹੁਧਾਯਉ
ਕਲਿਘੋਰਸਮੁਦ੍ਰਮੈਬੂਡਤਥੇਕਬਹੂਮਿਟਿਹੈਨਹੀਰੇਪਛੁਤਾਯਉ
ਤਤੁਬਿਚਾਰੁਯਹੈਮਥੁਰਾਜਗਤਾਰਨਕਉਅਵਤਾਰੁਬਨਾਯਉ
ਜਪੵਉਜਿਨੑਅਰਜੁਨਦੇਵਗੁਰੂਫਿਰਿਸੰਕਟਜੋਨਿਗਰਭਆਯਉ॥੬॥
ਕਲਿਸਮੁਦ੍ਰਭਏਰੂਪਪ੍ਰਗਟੁਹਰਿਨਾਮਉਧਾਰਨੁ
ਬਸਹਿਸੰਤਜਿਸੁਰਿਦੈਦੁਖਦਾਰਿਦ੍ਰਨਿਵਾਰਨੁ
ਨਿਰਮਲਭੇਖਅਪਾਰਤਾਸੁਬਿਨੁਅਵਰੁਕੋਈ
ਮਨਬਚਜਿਨਿਜਾਣਿਅਉਭਯਉਤਿਹਸਮਸਰਿਸੋਈ
ਧਰਨਿਗਗਨਨਵਖੰਡਮਹਿਜੋਤਿਸ੍ਵਰੂਪੀਰਹਿਓਭਰਿ
ਭਨਿਮਥੁਰਾਕਛੁਭੇਦੁਨਹੀਗੁਰੁਅਰਜੁਨੁਪਰਤਖੵਹਰਿ॥੭॥੧੯॥
ਅਜੈਗੰਗਜਲੁਅਟਲੁਸਿਖਸੰਗਤਿਸਭਨਾਵੈ
ਨਿਤਪੁਰਾਣਬਾਚੀਅਹਿਬੇਦਬ੍ਰਹਮਾਮੁਖਿਗਾਵੈ
ਅਜੈਚਵਰੁਸਿਰਿਢੁਲੈਨਾਮੁਅੰਮ੍ਰਿਤੁਮੁਖਿਲੀਅਉ
ਗੁਰਅਰਜੁਨਸਿਰਿਛਤ੍ਰੁਆਪਿਪਰਮੇਸਰਿਦੀਅਉ
ਮਿਲਿਨਾਨਕਅੰਗਦਅਮਰਗੁਰਗੁਰੁਰਾਮਦਾਸੁਹਰਿਪਹਿਗਯਉ
ਹਰਿਬੰਸਜਗਤਿਜਸੁਸੰਚਰੵਉਸੁਕਵਣੁਕਹੈਸ੍ਰੀਗੁਰੁਮੁਯਉ॥੧॥
ਦੇਵਪੁਰੀਮਹਿਗਯਉਆਪਿਪਰਮੇਸ੍ਵਰਭਾਯਉ
ਹਰਿਸਿੰਘਾਸਣੁਦੀਅਉਸਿਰੀਗੁਰੁਤਹਬੈਠਾਯਉ
ਰਹਸੁਕੀਅਉਸੁਰਦੇਵਿਤੋਹਿਜਸੁਜਯਜਯਜੰਪਹਿ
ਅਸੁਰਗਏਤੇਭਾਗਿਪਾਪਤਿਨੑਭੀਤਰਿਕੰਪਹਿ
ਕਾਟੇਸੁਪਾਪਤਿਨੑਨਰਹੁਕੇਗੁਰੁਰਾਮਦਾਸੁਜਿਨੑਪਾਇਯਉ
ਛਤ੍ਰੁਸਿੰਘਾਸਨੁਪਿਰਥਮੀਗੁਰਅਰਜੁਨਕਉਦੇਆਇਅਉ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥