ਸਲੋਕਮਹਲਾ੩॥
ੴਸਤਿਗੁਰਪ੍ਰਸਾਦਿ॥
ਅਭਿਆਗਤਏਹਨਆਖੀਅਹਿਜਿਨਕੈਮਨਮਹਿਭਰਮੁ॥
ਤਿਨਕੇਦਿਤੇਨਾਨਕਾਤੇਹੋਜੇਹਾਧਰਮੁ॥੧॥
ਅਭੈਨਿਰੰਜਨਪਰਮਪਦੁਤਾਕਾਭੀਖਕੁਹੋਇ॥
ਤਿਸਕਾਭੋਜਨੁਨਾਨਕਾਵਿਰਲਾਪਾਏਕੋਇ॥੨॥
ਹੋਵਾਪੰਡਿਤੁਜੋਤਕੀਵੇਦਪੜਾਮੁਖਿਚਾਰਿ॥
ਨਵਾਖੰਡਾਵਿਚਿਜਾਣੀਆਅਪਨੇਚਜਵੀਚਾਰ॥੩॥
ਬ੍ਰਹਮਣਕੈਲੀਘਾਤੁਕੰਞਕਾਅਣਚਾਰੀਕਾਧਾਨੁ॥
ਫਿਟਕਫਿਟਕਾਕੋੜੁਬਦੀਆਸਦਾਸਦਾਅਭਿਮਾਨੁ॥
ਪਾਹਿਏਤੇਜਾਹਿਵੀਸਰਿਨਾਨਕਾਇਕੁਨਾਮੁ॥
ਸਭਬੁਧੀਜਾਲੀਅਹਿਇਕੁਰਹੈਤਤੁਗਿਆਨੁ॥੪॥
ਮਾਥੈਜੋਧੁਰਿਲਿਖਿਆਸੁਮੇਟਿਨਸਕੈਕੋਇ॥
ਨਾਨਕਜੋਲਿਖਿਆਸੋਵਰਤਦਾਸੋਬੂਝੈਜਿਸਨੋਨਦਰਿਹੋਇ॥੫॥
ਜਿਨੀਨਾਮੁਵਿਸਾਰਿਆਕੂੜੈਲਾਲਚਿਲਗਿ॥
ਧੰਧਾਮਾਇਆਮੋਹਣੀਅੰਤਰਿਤਿਸਨਾਅਗਿ॥
ਜਿਨੑਾਵੇਲਿਨਤੂੰਬੜੀਮਾਇਆਠਗੇਠਗਿ॥
ਮਨਮੁਖਬੰਨਿੑਚਲਾਈਅਹਿਨਾਮਿਲਹੀਵਗਿਸਗਿ॥
ਆਪਿਭੁਲਾਏਭੁਲੀਐਆਪੇਮੇਲਿਮਿਲਾਇ॥
ਨਾਨਕਗੁਰਮੁਖਿਛੁਟੀਐਜੇਚਲੈਸਤਿਗੁਰਭਾਇ॥੬॥
ਸਾਲਾਹੀਸਾਲਾਹਣਾਭੀਸਚਾਸਾਲਾਹਿ॥
ਨਾਨਕਸਚਾਏਕੁਦਰੁਬੀਭਾਪਰਹਰਿਆਹਿ॥੭॥
ਨਾਨਕਜਹਜਹਮੈਫਿਰਉਤਹਤਹਸਾਚਾਸੋਇ॥
ਜਹਦੇਖਾਤਹਏਕੁਹੈਗੁਰਮੁਖਿਪਰਗਟੁਹੋਇ॥੮॥
ਦੂਖਵਿਸਾਰਣੁਸਬਦੁਹੈਜੇਮੰਨਿਵਸਾਏਕੋਇ॥
ਗੁਰਕਿਰਪਾਤੇਮਨਿਵਸੈਕਰਮਪਰਾਪਤਿਹੋਇ॥੯॥
ਨਾਨਕਹਉਹਉਕਰਤੇਖਪਿਮੁਏਖੂਹਣਿਲਖਅਸੰਖ॥
ਸਤਿਗੁਰਮਿਲੇਸੁਉਬਰੇਸਾਚੈਸਬਦਿਅਲੰਖ॥੧੦॥
ਜਿਨਾਸਤਿਗੁਰੁਇਕਮਨਿਸੇਵਿਆਤਿਨਜਨਲਾਗਉਪਾਇ॥
ਗੁਰਸਬਦੀਹਰਿਮਨਿਵਸੈਮਾਇਆਕੀਭੁਖਜਾਇ॥
ਸੇਜਨਨਿਰਮਲਊਜਲੇਜਿਗੁਰਮੁਖਿਨਾਮਿਸਮਾਇ॥
ਨਾਨਕਹੋਰਿਪਤਿਸਾਹੀਆਕੂੜੀਆਨਾਮਿਰਤੇਪਾਤਿਸਾਹ॥੧੧॥
ਜਿਉਪੁਰਖੈਘਰਿਭਗਤੀਨਾਰਿਹੈਅਤਿਲੋਚੈਭਗਤੀਭਾਇ॥
ਬਹੁਰਸਸਾਲਣੇਸਵਾਰਦੀਖਟਰਸਮੀਠੇਪਾਇ॥
ਤਿਉਬਾਣੀਭਗਤਸਲਾਹਦੇਹਰਿਨਾਮੈਚਿਤੁਲਾਇ॥
ਮਨੁਤਨੁਧਨੁਆਗੈਰਾਖਿਆਸਿਰੁਵੇਚਿਆਗੁਰਆਗੈਜਾਇ॥
ਭੈਭਗਤੀਭਗਤਬਹੁਲੋਚਦੇਪ੍ਰਭਲੋਚਾਪੂਰਿਮਿਲਾਇ॥