ਆਤਮਾਰਾਮੁਨਪੂਜਨੀਦੂਜੈਕਿਉਸੁਖੁਹੋਇ॥
ਹਉਮੈਅੰਤਰਿਮੈਲੁਹੈਸਬਦਿਨਕਾਢਹਿਧੋਇ॥
ਨਾਨਕਬਿਨੁਨਾਵੈਮੈਲਿਆਮੁਏਜਨਮੁਪਦਾਰਥੁਖੋਇ॥੨੦॥
ਮਨਮੁਖਬੋਲੇਅੰਧੁਲੇਤਿਸਮਹਿਅਗਨੀਕਾਵਾਸੁ॥
ਬਾਣੀਸੁਰਤਿਨਬੁਝਨੀਸਬਦਿਨਕਰਹਿਪ੍ਰਗਾਸੁ॥
ਓਨਾਆਪਣੀਅੰਦਰਿਸੁਧਿਨਹੀਗੁਰਬਚਨਿਨਕਰਹਿਵਿਸਾਸੁ॥
ਗਿਆਨੀਆਅੰਦਰਿਗੁਰਸਬਦੁਹੈਨਿਤਹਰਿਲਿਵਸਦਾਵਿਗਾਸੁ॥
ਹਰਿਗਿਆਨੀਆਕੀਰਖਦਾਹਉਸਦਬਲਿਹਾਰੀਤਾਸੁ॥
ਗੁਰਮੁਖਿਜੋਹਰਿਸੇਵਦੇਜਨਨਾਨਕੁਤਾਕਾਦਾਸੁ॥੨੧॥
ਮਾਇਆਭੁਇਅੰਗਮੁਸਰਪੁਹੈਜਗੁਘੇਰਿਆਬਿਖੁਮਾਇ॥
ਬਿਖਕਾਮਾਰਣੁਹਰਿਨਾਮੁਹੈਗੁਰਗਰੁੜਸਬਦੁਮੁਖਿਪਾਇ॥
ਜਿਨਕਉਪੂਰਬਿਲਿਖਿਆਤਿਨਸਤਿਗੁਰੁਮਿਲਿਆਆਇ॥
ਮਿਲਿਸਤਿਗੁਰਨਿਰਮਲੁਹੋਇਆਬਿਖੁਹਉਮੈਗਇਆਬਿਲਾਇ॥
ਗੁਰਮੁਖਾਕੇਮੁਖਉਜਲੇਹਰਿਦਰਗਹਸੋਭਾਪਾਇ॥
ਜਨਨਾਨਕੁਸਦਾਕੁਰਬਾਣੁਤਿਨਜੋਚਾਲਹਿਸਤਿਗੁਰਭਾਇ॥੨੨॥
ਸਤਿਗੁਰਪੁਰਖੁਨਿਰਵੈਰੁਹੈਨਿਤਹਿਰਦੈਹਰਿਲਿਵਲਾਇ॥
ਨਿਰਵੈਰੈਨਾਲਿਵੈਰੁਰਚਾਇਦਾਅਪਣੈਘਰਿਲੂਕੀਲਾਇ॥
ਅੰਤਰਿਕ੍ਰੋਧੁਅਹੰਕਾਰੁਹੈਅਨਦਿਨੁਜਲੈਸਦਾਦੁਖੁਪਾਇ॥
ਕੂੜੁਬੋਲਿਬੋਲਿਨਿਤਭਉਕਦੇਬਿਖੁਖਾਧੇਦੂਜੈਭਾਇ॥
ਬਿਖੁਮਾਇਆਕਾਰਣਿਭਰਮਦੇਫਿਰਿਘਰਿਘਰਿਪਤਿਗਵਾਇ॥
ਬੇਸੁਆਕੇਰੇਪੂਤਜਿਉਪਿਤਾਨਾਮੁਤਿਸੁਜਾਇ॥
ਹਰਿਹਰਿਨਾਮੁਨਚੇਤਨੀਕਰਤੈਆਪਿਖੁਆਇ॥
ਹਰਿਗੁਰਮੁਖਿਕਿਰਪਾਧਾਰੀਅਨੁਜਨਵਿਛੁੜੇਆਪਿਮਿਲਾਇ॥
ਜਨਨਾਨਕੁਤਿਸੁਬਲਿਹਾਰਣੈਜੋਸਤਿਗੁਰਲਾਗੇਪਾਇ॥੨੩॥
ਨਾਮਿਲਗੇਸੇਊਬਰੇਬਿਨੁਨਾਵੈਜਮਪੁਰਿਜਾਂਹਿ॥
ਨਾਨਕਬਿਨੁਨਾਵੈਸੁਖੁਨਹੀਆਇਗਏਪਛੁਤਾਹਿ॥੨੪॥
ਚਿੰਤਾਧਾਵਤਰਹਿਗਏਤਾਂਮਨਿਭਇਆਅਨੰਦੁ॥
ਗੁਰਪ੍ਰਸਾਦੀਬੁਝੀਐਸਾਧਨਸੁਤੀਨਿਚਿੰਦ॥
ਜਿਨਕਉਪੂਰਬਿਲਿਖਿਆਤਿਨੑਾਭੇਟਿਆਗੁਰਗੋਵਿੰਦੁ॥
ਨਾਨਕਸਹਜੇਮਿਲਿਰਹੇਹਰਿਪਾਇਆਪਰਮਾਨੰਦੁ॥੨੫॥
ਸਤਿਗੁਰੁਸੇਵਨਿਆਪਣਾਗੁਰਸਬਦੀਵੀਚਾਰਿ॥
ਸਤਿਗੁਰਕਾਭਾਣਾਮੰਨਿਲੈਨਿਹਰਿਨਾਮੁਰਖਹਿਉਰਧਾਰਿ॥
ਐਥੈਓਥੈਮੰਨੀਅਨਿਹਰਿਨਾਮਿਲਗੇਵਾਪਾਰਿ॥
ਗੁਰਮੁਖਿਸਬਦਿਸਿਞਾਪਦੇਤਿਤੁਸਾਚੈਦਰਬਾਰਿ॥
ਸਚਾਸਉਦਾਖਰਚੁਸਚੁਅੰਤਰਿਪਿਰਮੁਪਿਆਰੁ॥
ਜਮਕਾਲੁਨੇੜਿਨਆਵਈਆਪਿਬਖਸੇਕਰਤਾਰਿ॥