ਨਾਨਕਸਬਦਿਮਰੈਮਨੁਮਾਨੀਐਸਾਚੇਸਾਚੀਸੋਇ॥੩੩॥
ਮਾਇਆਮੋਹੁਦੁਖੁਸਾਗਰੁਹੈਬਿਖੁਦੁਤਰੁਤਰਿਆਨਜਾਇ॥
ਮੇਰਾਮੇਰਾਕਰਦੇਪਚਿਮੁਏਹਉਮੈਕਰਤਵਿਹਾਇ॥
ਮਨਮੁਖਾਉਰਵਾਰੁਨਪਾਰੁਹੈਅਧਵਿਚਿਰਹੇਲਪਟਾਇ॥
ਜੋਧੁਰਿਲਿਖਿਆਸੁਕਮਾਵਣਾਕਰਣਾਕਛੂਨਜਾਇ॥
ਗੁਰਮਤੀਗਿਆਨੁਰਤਨੁਮਨਿਵਸੈਸਭੁਦੇਖਿਆਬ੍ਰਹਮੁਸੁਭਾਇ॥
ਨਾਨਕਸਤਿਗੁਰਿਬੋਹਿਥੈਵਡਭਾਗੀਚੜੈਤੇਭਉਜਲਿਪਾਰਿਲੰਘਾਇ॥੩੪॥
ਬਿਨੁਸਤਿਗੁਰਦਾਤਾਕੋਨਹੀਜੋਹਰਿਨਾਮੁਦੇਇਆਧਾਰੁ॥
ਗੁਰਕਿਰਪਾਤੇਨਾਉਮਨਿਵਸੈਸਦਾਰਹੈਉਰਿਧਾਰਿ॥
ਤਿਸਨਾਬੁਝੈਤਿਪਤਿਹੋਇਹਰਿਕੈਨਾਇਪਿਆਰਿ॥
ਨਾਨਕਗੁਰਮੁਖਿਪਾਈਐਹਰਿਅਪਨੀਕਿਰਪਾਧਾਰਿ॥੩੫॥
ਬਿਨੁਸਬਦੈਜਗਤੁਬਰਲਿਆਕਹਣਾਕਛੂਨਜਾਇ॥
ਹਰਿਰਖੇਸੇਉਬਰੇਸਬਦਿਰਹੇਲਿਵਲਾਇ॥
ਨਾਨਕਕਰਤਾਸਭਕਿਛੁਜਾਣਦਾਜਿਨਿਰਖੀਬਣਤਬਣਾਇ॥੩੬॥
ਹੋਮਜਗਸਭਿਤੀਰਥਾਪੜਿੑਪੰਡਿਤਥਕੇਪੁਰਾਣ॥
ਬਿਖੁਮਾਇਆਮੋਹੁਨਮਿਟਈਵਿਚਿਹਉਮੈਆਵਣੁਜਾਣੁ॥
ਸਤਿਗੁਰਮਿਲਿਐਮਲੁਉਤਰੀਹਰਿਜਪਿਆਪੁਰਖੁਸੁਜਾਣੁ॥
ਜਿਨਾਹਰਿਹਰਿਪ੍ਰਭੁਸੇਵਿਆਜਨਨਾਨਕੁਸਦਕੁਰਬਾਣੁ॥੩੭॥
ਮਾਇਆਮੋਹੁਬਹੁਚਿਤਵਦੇਬਹੁਆਸਾਲੋਭੁਵਿਕਾਰ॥
ਮਨਮੁਖਿਅਸਥਿਰੁਨਾਥੀਐਮਰਿਬਿਨਸਿਜਾਇਖਿਨਵਾਰ॥
ਵਡਭਾਗੁਹੋਵੈਸਤਿਗੁਰੁਮਿਲੈਹਉਮੈਤਜੈਵਿਕਾਰ॥
ਹਰਿਨਾਮਾਜਪਿਸੁਖੁਪਾਇਆਜਨਨਾਨਕਸਬਦੁਵੀਚਾਰ॥੩੮॥
ਬਿਨੁਸਤਿਗੁਰਭਗਤਿਨਹੋਵਈਨਾਮਿਨਲਗੈਪਿਆਰੁ॥
ਜਨਨਾਨਕਨਾਮੁਅਰਾਧਿਆਗੁਰਕੈਹੇਤਿਪਿਆਰਿ॥੩੯॥
ਲੋਭੀਕਾਵੇਸਾਹੁਨਕੀਜੈਜੇਕਾਪਾਰਿਵਸਾਇ॥
ਅੰਤਿਕਾਲਿਤਿਥੈਧੁਹੈਜਿਥੈਹਥੁਨਪਾਇ॥
ਮਨਮੁਖਸੇਤੀਸੰਗੁਕਰੇਮੁਹਿਕਾਲਖਦਾਗੁਲਗਾਇ॥
ਮੁਹਕਾਲੇਤਿਨੑਲੋਭੀਆਂਜਾਸਨਿਜਨਮੁਗਵਾਇ॥
ਸਤਿਸੰਗਤਿਹਰਿਮੇਲਿਪ੍ਰਭਹਰਿਨਾਮੁਵਸੈਮਨਿਆਇ॥
ਜਨਮਮਰਨਕੀਮਲੁਉਤਰੈਜਨਨਾਨਕਹਰਿਗੁਨਗਾਇ॥੪੦॥
ਧੁਰਿਹਰਿਪ੍ਰਭਿਕਰਤੈਲਿਖਿਆਸੁਮੇਟਣਾਨਜਾਇ॥
ਜੀਉਪਿੰਡੁਸਭੁਤਿਸਦਾਪ੍ਰਤਿਪਾਲਿਕਰੇਹਰਿਰਾਇ॥
ਚੁਗਲਨਿੰਦਕਭੁਖੇਰੁਲਿਮੁਏਏਨਾਹਥੁਨਕਿਥਾਊਪਾਇ॥
ਬਾਹਰਿਪਾਖੰਡਸਭਕਰਮਕਰਹਿਮਨਿਹਿਰਦੈਕਪਟੁਕਮਾਇ॥
ਖੇਤਿਸਰੀਰਿਜੋਬੀਜੀਐਸੋਅੰਤਿਖਲੋਆਆਇ॥