ਬਿਨੁਨਾਵੈਸਭੁਦੁਖੁਹੈਦੁਖਦਾਈਮੋਹਮਾਇ॥
ਨਾਨਕਗੁਰਮੁਖਿਨਦਰੀਆਇਆਮੋਹਮਾਇਆਵਿਛੁੜਿਸਭਜਾਇ॥੧੭॥
ਗੁਰਮੁਖਿਹੁਕਮੁਮੰਨੇਸਹਕੇਰਾਹੁਕਮੇਹੀਸੁਖੁਪਾਏ॥
ਹੁਕਮੋਸੇਵੇਹੁਕਮੁਅਰਾਧੇਹੁਕਮੇਸਮੈਸਮਾਏ॥
ਹੁਕਮੁਵਰਤੁਨੇਮੁਸੁਚਸੰਜਮੁਮਨਚਿੰਦਿਆਫਲੁਪਾਏ॥
ਸਦਾਸੁਹਾਗਣਿਜਿਹੁਕਮੈਬੁਝੈਸਤਿਗੁਰੁਸੇਵੈਲਿਵਲਾਏ॥
ਨਾਨਕਕ੍ਰਿਪਾਕਰੇਜਿਨਊਪਰਿਤਿਨਾਹੁਕਮੇਲਏਮਿਲਾਏ॥੧੮॥
ਮਨਮੁਖਿਹੁਕਮੁਨਬੁਝੇਬਪੁੜੀਨਿਤਹਉਮੈਕਰਮਕਮਾਇ॥
ਵਰਤਨੇਮੁਸੁਚਸੰਜਮੁਪੂਜਾਪਾਖੰਡਿਭਰਮੁਨਜਾਇ॥
ਅੰਤਰਹੁਕੁਸੁਧੁਮਾਇਆਮੋਹਿਬੇਧੇਜਿਉਹਸਤੀਛਾਰੁਉਡਾਏ॥
ਜਿਨਿਉਪਾਏਤਿਸੈਨਚੇਤਹਿਬਿਨੁਚੇਤੇਕਿਉਸੁਖੁਪਾਏ॥
ਨਾਨਕਪਰਪੰਚੁਕੀਆਧੁਰਿਕਰਤੈਪੂਰਬਿਲਿਖਿਆਕਮਾਏ॥੧੯॥
ਗੁਰਮੁਖਿਪਰਤੀਤਿਭਈਮਨੁਮਾਨਿਆਅਨਦਿਨੁਸੇਵਾਕਰਤਸਮਾਇ॥
ਅੰਤਰਿਸਤਿਗੁਰੁਗੁਰੂਸਭਪੂਜੇਸਤਿਗੁਰਕਾਦਰਸੁਦੇਖੈਸਭਆਇ॥
ਮੰਨੀਐਸਤਿਗੁਰਪਰਮਬੀਚਾਰੀਜਿਤੁਮਿਲਿਐਤਿਸਨਾਭੁਖਸਭਜਾਇ॥
ਹਉਸਦਾਸਦਾਬਲਿਹਾਰੀਗੁਰਅਪੁਨੇਜੋਪ੍ਰਭੁਸਚਾਦੇਇਮਿਲਾਇ॥
ਨਾਨਕਕਰਮੁਪਾਇਆਤਿਨਸਚਾਜੋਗੁਰਚਰਣੀਲਗੇਆਇ॥੨੦॥
ਜਿਨਪਿਰੀਆਸਉਨੇਹੁਸੇਸਜਣਮੈਨਾਲਿ॥
ਅੰਤਰਿਬਾਹਰਿਹਉਫਿਰਾਂਭੀਹਿਰਦੈਰਖਾਸਮਾਲਿ॥੨੧॥
ਜਿਨਾਇਕਮਨਿਇਕਚਿਤਿਧਿਆਇਆਸਤਿਗੁਰਸਉਚਿਤੁਲਾਇ॥
ਤਿਨਕੀਦੁਖਭੁਖਹਉਮੈਵਡਾਰੋਗੁਗਇਆਨਿਰਦੋਖਭਏਲਿਵਲਾਇ॥
ਗੁਣਗਾਵਹਿਗੁਣਉਚਰਹਿਗੁਣਮਹਿਸਵੈਸਮਾਇ॥
ਨਾਨਕਗੁਰਪੂਰੇਤੇਪਾਇਆਸਹਜਿਮਿਲਿਆਪ੍ਰਭੁਆਇ॥੨੨॥
ਮਨਮੁਖਿਮਾਇਆਮੋਹੁਹੈਨਾਮਿਨਲਗੈਪਿਆਰੁ॥
ਕੂੜੁਕਮਾਵੈਕੂੜੁਸੰਘਰੈਕੂੜਿਕਰੈਆਹਾਰੁ॥
ਬਿਖੁਮਾਇਆਧਨੁਸੰਚਿਮਰਹਿਅੰਤਿਹੋਇਸਭੁਛਾਰੁ॥
ਕਰਮਧਰਮਸੁਚਿਸੰਜਮੁਕਰਹਿਅੰਤਰਿਲੋਭੁਵਿਕਾਰ॥
ਨਾਨਕਮਨਮੁਖਿਜਿਕਮਾਵੈਸੁਥਾਇਨਪਵੈਦਰਗਹਹੋਇਖੁਆਰੁ॥੨੩॥
ਸਭਨਾਰਾਗਾਂਵਿਚਿਸੋਭਲਾਭਾਈਜਿਤੁਵਸਿਆਮਨਿਆਇ॥
ਰਾਗੁਨਾਦੁਸਭੁਸਚੁਹੈਕੀਮਤਿਕਹੀਨਜਾਇ॥
ਰਾਗੈਨਾਦੈਬਾਹਰਾਇਨੀਹੁਕਮੁਨਬੂਝਿਆਜਾਇ॥
ਨਾਨਕਹੁਕਮੈਬੂਝੈਤਿਨਾਰਾਸਿਹੋਇਸਤਿਗੁਰਤੇਸੋਝੀਪਾਇ॥
ਸਭੁਕਿਛੁਤਿਸਤੇਹੋਇਆਜਿਉਤਿਸੈਦੀਰਜਾਇ॥੨੪॥