ਸਚਾਸਬਦੁਬੀਚਾਰਿਕਾਲੁਵਿਧਉਸਿਆ॥
ਢਾਢੀਕਥੇਅਕਥੁਸਬਦਿਸਵਾਰਿਆ॥
ਨਾਨਕਗੁਣਗਹਿਰਾਸਿਹਰਿਜੀਉਮਿਲੇਪਿਆਰਿਆ॥੨੩॥
ਸਲੋਕੁਮਃ੧॥
ਖਤਿਅਹੁਜੰਮੇਖਤੇਕਰਨਿਤਖਤਿਆਵਿਚਿਪਾਹਿ॥
ਧੋਤੇਮੂਲਿਨਉਤਰਹਿਜੇਸਉਧੋਵਣਪਾਹਿ॥
ਨਾਨਕਬਖਸੇਬਖਸੀਅਹਿਨਾਹਿਤਪਾਹੀਪਾਹਿ॥੧॥
ਮਃ੧॥
ਨਾਨਕਬੋਲਣੁਝਖਣਾਦੁਖਛਡਿਮੰਗੀਅਹਿਸੁਖ॥
ਸੁਖੁਦੁਖੁਦੁਇਦਰਿਕਪੜੇਪਹਿਰਹਿਜਾਇਮਨੁਖ॥
ਜਿਥੈਬੋਲਣਿਹਾਰੀਐਤਿਥੈਚੰਗੀਚੁਪ॥੨॥
ਪਉੜੀ॥
ਚਾਰੇਕੁੰਡਾਦੇਖਿਅੰਦਰੁਭਾਲਿਆ॥
ਸਚੈਪੁਰਖਿਅਲਖਿਸਿਰਜਿਨਿਹਾਲਿਆ॥
ਉਝੜਿਭੁਲੇਰਾਹਗੁਰਿਵੇਖਾਲਿਆ॥
ਸਤਿਗੁਰਸਚੇਵਾਹੁਸਚੁਸਮਾਲਿਆ॥
ਪਾਇਆਰਤਨੁਘਰਾਹੁਦੀਵਾਬਾਲਿਆ॥
ਸਚੈਸਬਦਿਸਲਾਹਿਸੁਖੀਏਸਚਵਾਲਿਆ॥
ਨਿਡਰਿਆਡਰੁਲਗਿਗਰਬਿਸਿਗਾਲਿਆ॥
ਨਾਵਹੁਭੁਲਾਜਗੁਫਿਰੈਬੇਤਾਲਿਆ॥੨੪॥
ਸਲੋਕੁਮਃ੩॥
ਭੈਵਿਚਿਜੰਮੈਭੈਮਰੈਭੀਭਉਮਨਮਹਿਹੋਇ॥
ਨਾਨਕਭੈਵਿਚਿਜੇਮਰੈਸਹਿਲਾਆਇਆਸੋਇ॥੧॥
ਮਃ੩॥
ਭੈਵਿਣੁਜੀਵੈਬਹੁਤੁਬਹੁਤੁਖੁਸੀਆਖੁਸੀਕਮਾਇ॥
ਨਾਨਕਭੈਵਿਣੁਜੇਮਰੈਮੁਹਿਕਾਲੈਉਠਿਜਾਇ॥੨॥
ਪਉੜੀ॥
ਸਤਿਗੁਰੁਹੋਇਦਇਆਲੁਤਸਰਧਾਪੂਰੀਐ॥
ਸਤਿਗੁਰੁਹੋਇਦਇਆਲੁਨਕਬਹੂੰਝੂਰੀਐ॥
ਸਤਿਗੁਰੁਹੋਇਦਇਆਲੁਤਾਦੁਖੁਨਜਾਣੀਐ॥
ਸਤਿਗੁਰੁਹੋਇਦਇਆਲੁਤਾਹਰਿਰੰਗੁਮਾਣੀਐ॥
ਸਤਿਗੁਰੁਹੋਇਦਇਆਲੁਤਾਜਮਕਾਡਰੁਕੇਹਾ॥
ਸਤਿਗੁਰੁਹੋਇਦਇਆਲੁਤਾਸਦਹੀਸੁਖੁਦੇਹਾ॥
ਸਤਿਗੁਰੁਹੋਇਦਇਆਲੁਤਾਨਵਨਿਧਿਪਾਈਐ॥
ਸਤਿਗੁਰੁਹੋਇਦਇਆਲੁਤਸਚਿਸਮਾਈਐ॥੨੫॥
ਸਲੋਕੁਮਃ੧॥
ਸਿਰੁਖੋਹਾਇਪੀਅਹਿਮਲਵਾਣੀਜੂਠਾਮੰਗਿਮੰਗਿਖਾਹੀ॥
ਫੋਲਿਫਦੀਹਤਿਮੁਹਿਲੈਨਿਭੜਾਸਾਪਾਣੀਦੇਖਿਸਗਾਹੀ॥
ਭੇਡਾਵਾਗੀਸਿਰੁਖੋਹਾਇਨਿਭਰੀਅਨਿਹਥਸੁਆਹੀ॥
ਮਾਊਪੀਊਕਿਰਤੁਗਵਾਇਨਿਟਬਰਰੋਵਨਿਧਾਹੀ॥
ਓਨਾਪਿੰਡੁਨਪਤਲਿਕਿਰਿਆਨਦੀਵਾਮੁਏਕਿਥਾਊਪਾਹੀ॥
ਅਠਸਠਿਤੀਰਥਦੇਨਿਨਢੋਈਬ੍ਰਹਮਣਅੰਨੁਨਖਾਹੀ॥
ਸਦਾਕੁਚੀਲਰਹਹਿਦਿਨੁਰਾਤੀਮਥੈਟਿਕੇਨਾਹੀ॥
ਝੁੰਡੀਪਾਇਬਹਨਿਨਿਤਿਮਰਣੈਦੜਿਦੀਬਾਣਿਨਜਾਹੀ॥
ਲਕੀਕਾਸੇਹਥੀਫੁੰਮਣਅਗੋਪਿਛੀਜਾਹੀ॥
ਨਾਓਇਜੋਗੀਨਾਓਇਜੰਗਮਨਾਓਇਕਾਜੀਮੁੰਲਾ॥