ਦਯਿਵਿਗੋਏਫਿਰਹਿਵਿਗੁਤੇਫਿਟਾਵਤੈਗਲਾ॥
ਜੀਆਮਾਰਿਜੀਵਾਲੇਸੋਈਅਵਰੁਨਕੋਈਰਖੈ॥
ਦਾਨਹੁਤੈਇਸਨਾਨਹੁਵੰਜੇਭਸੁਪਈਸਿਰਿਖੁਥੈ॥
ਪਾਣੀਵਿਚਹੁਰਤਨਉਪੰਨੇਮੇਰੁਕੀਆਮਾਧਾਣੀ॥
ਅਠਸਠਿਤੀਰਥਦੇਵੀਥਾਪੇਪੁਰਬੀਲਗੈਬਾਣੀ॥
ਨਾਇਨਿਵਾਜਾਨਾਤੈਪੂਜਾਨਾਵਨਿਸਦਾਸੁਜਾਣੀ॥
ਮੁਇਆਜੀਵਦਿਆਗਤਿਹੋਵੈਜਾਂਸਿਰਿਪਾਈਐਪਾਣੀ॥
ਨਾਨਕਸਿਰਖੁਥੇਸੈਤਾਨੀਏਨਾਗਲਨਭਾਣੀ॥
ਵੁਠੈਹੋਇਐਹੋਇਬਿਲਾਵਲੁਜੀਆਜੁਗਤਿਸਮਾਣੀ॥
ਵੁਠੈਅੰਨੁਕਮਾਦੁਕਪਾਹਾਸਭਸੈਪੜਦਾਹੋਵੈ॥
ਵੁਠੈਘਾਹੁਚਰਹਿਨਿਤਿਸੁਰਹੀਸਾਧਨਦਹੀਵਿਲੋਵੈ॥
ਤਿਤੁਘਿਇਹੋਮਜਗਸਦਪੂਜਾਪਇਐਕਾਰਜੁਸੋਹੈ॥
ਗੁਰੂਸਮੁੰਦੁਨਦੀਸਭਿਸਿਖੀਨਾਤੈਜਿਤੁਵਡਿਆਈ॥
ਨਾਨਕਜੇਸਿਰਖੁਥੇਨਾਵਨਿਨਾਹੀਤਾਸਤਚਟੇਸਿਰਿਛਾਈ॥੧॥
ਮਃ੨॥
ਅਗੀਪਾਲਾਕਿਕਰੇਸੂਰਜਕੇਹੀਰਾਤਿ॥
ਚੰਦਅਨੇਰਾਕਿਕਰੇਪਉਣਪਾਣੀਕਿਆਜਾਤਿ॥
ਧਰਤੀਚੀਜੀਕਿਕਰੇਜਿਸੁਵਿਚਿਸਭੁਕਿਛੁਹੋਇ॥
ਨਾਨਕਤਾਪਤਿਜਾਣੀਐਜਾਪਤਿਰਖੈਸੋਇ॥੨॥
ਪਉੜੀ॥
ਤੁਧੁਸਚੇਸੁਬਹਾਨੁਸਦਾਕਲਾਣਿਆ॥
ਤੂੰਸਚਾਦੀਬਾਣੁਹੋਰਿਆਵਣਜਾਣਿਆ॥
ਸਚੁਜਿਮੰਗਹਿਦਾਨੁਸਿਤੁਧੈਜੇਹਿਆ॥
ਸਚੁਤੇਰਾਫੁਰਮਾਨੁਸਬਦੇਸੋਹਿਆ॥
ਮੰਨਿਐਗਿਆਨੁਧਿਆਨੁਤੁਧੈਤੇਪਾਇਆ॥
ਕਰਮਿਪਵੈਨੀਸਾਨੁਨਚਲੈਚਲਾਇਆ॥
ਤੂੰਸਚਾਦਾਤਾਰੁਨਿਤਦੇਵਹਿਚੜਹਿਸਵਾਇਆ॥
ਨਾਨਕੁਮੰਗੈਦਾਨੁਜੋਤੁਧੁਭਾਇਆ॥੨੬॥
ਸਲੋਕੁਮਃ੨॥
ਦੀਖਿਆਆਖਿਬੁਝਾਇਆਸਿਫਤੀਸਚਿਸਮੇਉ॥
ਤਿਨਕਉਕਿਆਉਪਦੇਸੀਐਜਿਨਗੁਰੁਨਾਨਕਦੇਉ॥੧॥
ਮਃ੧॥
ਆਪਿਬੁਝਾਏਸੋਈਬੂਝੈ॥
ਜਿਸੁਆਪਿਸੁਝਾਏਤਿਸੁਸਭੁਕਿਛੁਸੂਝੈ॥
ਕਹਿਕਹਿਕਥਨਾਮਾਇਆਲੂਝੈ॥
ਹੁਕਮੀਸਗਲਕਰੇਆਕਾਰ॥
ਆਪੇਜਾਣੈਸਰਬਵੀਚਾਰ॥
ਅਖਰਨਾਨਕਅਖਿਓਆਪਿ॥
ਲਹੈਭਰਾਤਿਹੋਵੈਜਿਸੁਦਾਤਿ॥੨॥
ਪਉੜੀ॥
ਹਉਢਾਢੀਵੇਕਾਰੁਕਾਰੈਲਾਇਆ॥
ਰਾਤਿਦਿਹੈਕੈਵਾਰਧੁਰਹੁਫੁਰਮਾਇਆ॥
ਢਾਢੀਸਚੈਮਹਲਿਖਸਮਿਬੁਲਾਇਆ॥
ਸਚੀਸਿਫਤਿਸਾਲਾਹਕਪੜਾਪਾਇਆ॥
ਸਚਾਅੰਮ੍ਰਿਤਨਾਮੁਭੋਜਨੁਆਇਆ॥
ਗੁਰਮਤੀਖਾਧਾਰਜਿਤਿਨਿਸੁਖੁਪਾਇਆ॥
ਢਾਢੀਕਰੇਪਸਾਉਸਬਦੁਵਜਾਇਆ॥
ਨਾਨਕਸਚੁਸਾਲਾਹਿਪੂਰਾਪਾਇਆ॥੨੭॥ਸੁਧੁ