ਸਰਮਸੁਰਤਿਦੁਇਸਸੁਰਭਏ॥
ਕਰਣੀਕਾਮਣਿਕਰਿਮਨਲਏ॥੨॥
ਸਾਹਾਸੰਜੋਗੁਵੀਆਹੁਵਿਜੋਗੁ॥
ਸਚੁਸੰਤਤਿਕਹੁਨਾਨਕਜੋਗੁ॥੩॥੩॥
ਗਉੜੀਮਹਲਾ੧॥
ਪਉਣੈਪਾਣੀਅਗਨੀਕਾਮੇਲੁ॥
ਚੰਚਲਚਪਲਬੁਧਿਕਾਖੇਲੁ॥
ਨਉਦਰਵਾਜੇਦਸਵਾਦੁਆਰੁ॥
ਬੁਝੁਰੇਗਿਆਨੀਏਹੁਬੀਚਾਰੁ॥੧॥
ਕਥਤਾਬਕਤਾਸੁਨਤਾਸੋਈ॥
ਆਪੁਬੀਚਾਰੇਸੁਗਿਆਨੀਹੋਈ॥੧॥ਰਹਾਉ॥
ਦੇਹੀਮਾਟੀਬੋਲੈਪਉਣੁ॥
ਬੁਝੁਰੇਗਿਆਨੀਮੂਆਹੈਕਉਣੁ॥
ਮੂਈਸੁਰਤਿਬਾਦੁਅਹੰਕਾਰੁ॥
ਓਹੁਨਮੂਆਜੋਦੇਖਣਹਾਰੁ॥੨॥
ਜੈਕਾਰਣਿਤਟਿਤੀਰਥਜਾਹੀ॥
ਰਤਨਪਦਾਰਥਘਟਹੀਮਾਹੀ॥
ਪੜਿਪੜਿਪੰਡਿਤੁਬਾਦੁਵਖਾਣੈ॥
ਭੀਤਰਿਹੋਦੀਵਸਤੁਨਜਾਣੈ॥੩॥
ਹਉਨਮੂਆਮੇਰੀਮੁਈਬਲਾਇ॥
ਓਹੁਨਮੂਆਜੋਰਹਿਆਸਮਾਇ॥
ਕਹੁਨਾਨਕਗੁਰਿਬ੍ਰਹਮੁਦਿਖਾਇਆ॥
ਮਰਤਾਜਾਤਾਨਦਰਿਨਆਇਆ॥੪॥੪॥
ਗਉੜੀਮਹਲਾ੧ਦਖਣੀ॥
ਸੁਣਿਸੁਣਿਬੂਝੈਮਾਨੈਨਾਉ॥
ਤਾਕੈਸਦਬਲਿਹਾਰੈਜਾਉ॥
ਆਪਿਭੁਲਾਏਠਉਰਨਠਾਉ॥
ਤੂੰਸਮਝਾਵਹਿਮੇਲਿਮਿਲਾਉ॥੧॥
ਨਾਮੁਮਿਲੈਚਲੈਮੈਨਾਲਿ॥
ਬਿਨੁਨਾਵੈਬਾਧੀਸਭਕਾਲਿ॥੧॥ਰਹਾਉ॥
ਖੇਤੀਵਣਜੁਨਾਵੈਕੀਓਟ॥
ਪਾਪੁਪੁੰਨੁਬੀਜਕੀਪੋਟ॥
ਕਾਮੁਕ੍ਰੋਧੁਜੀਅਮਹਿਚੋਟ॥
ਨਾਮੁਵਿਸਾਰਿਚਲੇਮਨਿਖੋਟ॥੨॥
ਸਾਚੇਗੁਰਕੀਸਾਚੀਸੀਖ॥
ਤਨੁਮਨੁਸੀਤਲੁਸਾਚੁਪਰੀਖ॥
ਜਲਪੁਰਾਇਨਿਰਸਕਮਲਪਰੀਖ॥
ਸਬਦਿਰਤੇਮੀਠੇਰਸਈਖ॥੩॥
ਹੁਕਮਿਸੰਜੋਗੀਗੜਿਦਸਦੁਆਰ॥
ਪੰਚਵਸਹਿਮਿਲਿਜੋਤਿਅਪਾਰ॥
ਆਪਿਤੁਲੈਆਪੇਵਣਜਾਰ॥
ਨਾਨਕਨਾਮਿਸਵਾਰਣਹਾਰ॥੪॥੫॥
ਗਉੜੀਮਹਲਾ੧॥
ਜਾਤੋਜਾਇਕਹਾਤੇਆਵੈ॥
ਕਹਉਪਜੈਕਹਜਾਇਸਮਾਵੈ॥
ਕਿਉਬਾਧਿਓਕਿਉਮੁਕਤੀਪਾਵੈ॥
ਕਿਉਅਬਿਨਾਸੀਸਹਜਿਸਮਾਵੈ॥੧॥
ਨਾਮੁਰਿਦੈਅੰਮ੍ਰਿਤੁਮੁਖਿਨਾਮੁ॥
ਨਰਹਰਨਾਮੁਨਰਹਰਨਿਹਕਾਮੁ॥੧॥ਰਹਾਉ॥
ਸਹਜੇਆਵੈਸਹਜੇਜਾਇ॥
ਮਨਤੇਉਪਜੈਮਨਮਾਹਿਸਮਾਇ॥
ਗੁਰਮੁਖਿਮੁਕਤੋਬੰਧੁਨਪਾਇ॥
ਸਬਦੁਬੀਚਾਰਿਛੁਟੈਹਰਿਨਾਇ॥੨॥
ਤਰਵਰਪੰਖੀਬਹੁਨਿਸਿਬਾਸੁ॥
ਸੁਖਦੁਖੀਆਮਨਿਮੋਹਵਿਣਾਸੁ॥
ਸਾਝਬਿਹਾਗਤਕਹਿਆਗਾਸੁ॥
ਦਹਦਿਸਿਧਾਵਹਿਕਰਮਿਲਿਖਿਆਸੁ॥੩॥