ਨਾਨਕਨਾਮਿਰਤੇਨਿਹਕੇਵਲਨਿਰਬਾਣੀ॥੪॥੧੩॥੩੩॥
ਗਉੜੀਗੁਆਰੇਰੀਮਹਲਾ੩॥
ਸਤਿਗੁਰੁਮਿਲੈਵਡਭਾਗਿਸੰਜੋਗ॥
ਹਿਰਦੈਨਾਮੁਨਿਤਹਰਿਰਸਭੋਗ॥੧॥
ਗੁਰਮੁਖਿਪ੍ਰਾਣੀਨਾਮੁਹਰਿਧਿਆਇ॥
ਜਨਮੁਜੀਤਿਲਾਹਾਨਾਮੁਪਾਇ॥੧॥ਰਹਾਉ॥
ਗਿਆਨੁਧਿਆਨੁਗੁਰਸਬਦੁਹੈਮੀਠਾ॥
ਗੁਰਕਿਰਪਾਤੇਕਿਨੈਵਿਰਲੈਚਖਿਡੀਠਾ॥੨॥
ਕਰਮਕਾਂਡਬਹੁਕਰਹਿਅਚਾਰ॥
ਬਿਨੁਨਾਵੈਧ੍ਰਿਗੁਧ੍ਰਿਗੁਅਹੰਕਾਰ॥੩॥
ਬੰਧਨਿਬਾਧਿਓਮਾਇਆਫਾਸ॥
ਜਨਨਾਨਕਛੂਟੈਗੁਰਪਰਗਾਸ॥੪॥੧੪॥੩੪॥
ਮਹਲਾ੩ਗਉੜੀਬੈਰਾਗਣਿ॥
ਜੈਸੀਧਰਤੀਊਪਰਿਮੇਘੁਲਾਬਰਸਤੁਹੈਕਿਆਧਰਤੀਮਧੇਪਾਣੀਨਾਹੀ॥
ਜੈਸੇਧਰਤੀਮਧੇਪਾਣੀਪਰਗਾਸਿਆਬਿਨੁਪਗਾਵਰਸਤਫਿਰਾਹੀ॥੧॥
ਬਾਬਾਤੂੰਐਸੇਭਰਮੁਚੁਕਾਹੀ॥
ਜੋਕਿਛੁਕਰਤੁਹੈਸੋਈਕੋਈਹੈਰੇਤੈਸੇਜਾਇਸਮਾਹੀ॥੧॥ਰਹਾਉ॥
ਇਸਤਰੀਪੁਰਖਹੋਇਕੈਕਿਆਓਇਕਰਮਕਮਾਹੀ॥
ਨਾਨਾਰੂਪਸਦਾਹਹਿਤੇਰੇਤੁਝਹੀਮਾਹਿਸਮਾਹੀ॥੨॥
ਇਤਨੇਜਨਮਭੂਲਿਪਰੇਸੇਜਾਪਾਇਆਤਾਭੂਲੇਨਾਹੀ॥
ਜਾਕਾਕਾਰਜੁਸੋਈਪਰੁਜਾਣੈਜੇਗੁਰਕੈਸਬਦਿਸਮਾਹੀ॥੩॥
ਤੇਰਾਸਬਦੁਤੂੰਹੈਹਹਿਆਪੇਭਰਮੁਕਹਾਹੀ॥
ਨਾਨਕਤਤੁਤਤਸਿਉਮਿਲਿਆਪੁਨਰਪਿਜਨਮਿਨਆਹੀ॥੪॥੧॥੧੫॥੩੫॥
ਗਉੜੀਬੈਰਾਗਣਿਮਹਲਾ੩॥
ਸਭੁਜਗੁਕਾਲੈਵਸਿਹੈਬਾਧਾਦੂਜੈਭਾਇ॥
ਹਉਮੈਕਰਮਕਮਾਵਦੇਮਨਮੁਖਿਮਿਲੈਸਜਾਇ॥੧॥
ਮੇਰੇਮਨਗੁਰਚਰਣੀਚਿਤੁਲਾਇ॥
ਗੁਰਮੁਖਿਨਾਮੁਨਿਧਾਨੁਲੈਦਰਗਹਲਏਛਡਾਇ॥੧॥ਰਹਾਉ॥
ਲਖਚਉਰਾਸੀਹਭਰਮਦੇਮਨਹਠਿਆਵੈਜਾਇ॥
ਗੁਰਕਾਸਬਦੁਨਚੀਨਿਓਫਿਰਿਫਿਰਿਜੋਨੀਪਾਇ॥੨॥
ਗੁਰਮੁਖਿਆਪੁਪਛਾਣਿਆਹਰਿਨਾਮੁਵਸਿਆਮਨਿਆਇ॥
ਅਨਦਿਨੁਭਗਤੀਰਤਿਆਹਰਿਨਾਮੇਸੁਖਿਸਮਾਇ॥੩॥
ਮਨੁਸਬਦਿਮਰੈਪਰਤੀਤਿਹੋਇਹਉਮੈਤਜੇਵਿਕਾਰ॥
ਜਨਨਾਨਕਕਰਮੀਪਾਈਅਨਿਹਰਿਨਾਮਾਭਗਤਿਭੰਡਾਰ॥੪॥੨॥੧੬॥੩੬॥
ਗਉੜੀਬੈਰਾਗਣਿਮਹਲਾ੩॥
ਪੇਈਅੜੈਦਿਨਚਾਰਿਹੈਹਰਿਹਰਿਲਿਖਿਪਾਇਆ॥
ਸੋਭਾਵੰਤੀਨਾਰਿਹੈਗੁਰਮੁਖਿਗੁਣਗਾਇਆ॥
ਪੇਵਕੜੈਗੁਣਸੰਮਲੈਸਾਹੁਰੈਵਾਸੁਪਾਇਆ॥
ਗੁਰਮੁਖਿਸਹਜਿਸਮਾਣੀਆਹਰਿਹਰਿਮਨਿਭਾਇਆ॥੧॥
ਸਸੁਰੈਪੇਈਐਪਿਰੁਵਸੈਕਹੁਕਿਤੁਬਿਧਿਪਾਈਐ॥
ਆਪਿਨਿਰੰਜਨੁਅਲਖੁਹੈਆਪੇਮੇਲਾਈਐ॥੧॥ਰਹਾਉ॥