ਆਪੇਹੀਪ੍ਰਭੁਦੇਹਿਮਤਿਹਰਿਨਾਮੁਧਿਆਈਐ॥
ਵਡਭਾਗੀਸਤਿਗੁਰੁਮਿਲੈਮੁਖਿਅੰਮ੍ਰਿਤੁਪਾਈਐ॥
ਹਉਮੈਦੁਬਿਧਾਬਿਨਸਿਜਾਇਸਹਜੇਸੁਖਿਸਮਾਈਐ॥
ਸਭੁਆਪੇਆਪਿਵਰਤਦਾਆਪੇਨਾਇਲਾਈਐ॥੨॥
ਮਨਮੁਖਿਗਰਬਿਨਪਾਇਓਅਗਿਆਨਇਆਣੇ॥
ਸਤਿਗੁਰਸੇਵਾਨਾਕਰਹਿਫਿਰਿਫਿਰਿਪਛੁਤਾਣੇ॥
ਗਰਭਜੋਨੀਵਾਸੁਪਾਇਦੇਗਰਭੇਗਲਿਜਾਣੇ॥
ਮੇਰੇਕਰਤੇਏਵੈਭਾਵਦਾਮਨਮੁਖਭਰਮਾਣੇ॥੩॥
ਮੇਰੈਹਰਿਪ੍ਰਭਿਲੇਖੁਲਿਖਾਇਆਧੁਰਿਮਸਤਕਿਪੂਰਾ॥
ਹਰਿਹਰਿਨਾਮੁਧਿਆਇਆਭੇਟਿਆਗੁਰੁਸੂਰਾ॥
ਮੇਰਾਪਿਤਾਮਾਤਾਹਰਿਨਾਮੁਹੈਹਰਿਬੰਧਪੁਬੀਰਾ॥
ਹਰਿਹਰਿਬਖਸਿਮਿਲਾਇਪ੍ਰਭਜਨੁਨਾਨਕੁਕੀਰਾ॥੪॥੩॥੧੭॥੩੭॥
ਗਉੜੀਬੈਰਾਗਣਿਮਹਲਾ੩॥
ਸਤਿਗੁਰਤੇਗਿਆਨੁਪਾਇਆਹਰਿਤਤੁਬੀਚਾਰਾ॥
ਮਤਿਮਲੀਣਪਰਗਟੁਭਈਜਪਿਨਾਮੁਮੁਰਾਰਾ॥
ਸਿਵਿਸਕਤਿਮਿਟਾਈਆਚੂਕਾਅੰਧਿਆਰਾ॥
ਧੁਰਿਮਸਤਕਿਜਿਨਕਉਲਿਖਿਆਤਿਨਹਰਿਨਾਮੁਪਿਆਰਾ॥੧॥
ਹਰਿਕਿਤੁਬਿਧਿਪਾਈਐਸੰਤਜਨਹੁਜਿਸੁਦੇਖਿਹਉਜੀਵਾ॥
ਹਰਿਬਿਨੁਚਸਾਨਜੀਵਤੀਗੁਰਮੇਲਿਹੁਹਰਿਰਸੁਪੀਵਾ॥੧॥ਰਹਾਉ॥
ਹਉਹਰਿਗੁਣਗਾਵਾਨਿਤਹਰਿਸੁਣੀਹਰਿਹਰਿਗਤਿਕੀਨੀ॥
ਹਰਿਰਸੁਗੁਰਤੇਪਾਇਆਮੇਰਾਮਨੁਤਨੁਲੀਨੀ॥
ਧਨੁਧਨੁਗੁਰੁਸਤਪੁਰਖੁਹੈਜਿਨਿਭਗਤਿਹਰਿਦੀਨੀ॥
ਜਿਸੁਗੁਰਤੇਹਰਿਪਾਇਆਸੋਗੁਰੁਹਮਕੀਨੀ॥੨॥
ਗੁਣਦਾਤਾਹਰਿਰਾਇਹੈਹਮਅਵਗਣਿਆਰੇ॥
ਪਾਪੀਪਾਥਰਡੂਬਦੇਗੁਰਮਤਿਹਰਿਤਾਰੇ॥
ਤੂੰਗੁਣਦਾਤਾਨਿਰਮਲਾਹਮਅਵਗਣਿਆਰੇ॥
ਹਰਿਸਰਣਾਗਤਿਰਾਖਿਲੇਹੁਮੂੜਮੁਗਧਨਿਸਤਾਰੇ॥੩॥
ਸਹਜੁਅਨੰਦੁਸਦਾਗੁਰਮਤੀਹਰਿਹਰਿਮਨਿਧਿਆਇਆ॥
ਸਜਣੁਹਰਿਪ੍ਰਭੁਪਾਇਆਘਰਿਸੋਹਿਲਾਗਾਇਆ॥
ਹਰਿਦਇਆਧਾਰਿਪ੍ਰਭਬੇਨਤੀਹਰਿਹਰਿਚੇਤਾਇਆ॥
ਜਨਨਾਨਕੁਮੰਗੈਧੂੜਿਤਿਨਜਿਨਸਤਿਗੁਰੁਪਾਇਆ॥੪॥੪॥੧੮॥੩੮॥
ਗਉੜੀਗੁਆਰੇਰੀਮਹਲਾ੪ਚਉਥਾਚਉਪਦੇ॥
ੴਸਤਿਗੁਰਪ੍ਰਸਾਦਿ॥
ਪੰਡਿਤੁਸਾਸਤਸਿਮ੍ਰਿਤਿਪੜਿਆ॥
ਜੋਗੀਗੋਰਖੁਗੋਰਖੁਕਰਿਆ॥
ਮੈਮੂਰਖਹਰਿਹਰਿਜਪੁਪੜਿਆ॥੧॥
ਨਾਜਾਨਾਕਿਆਗਤਿਰਾਮਹਮਾਰੀ॥
ਹਰਿਭਜੁਮਨਮੇਰੇਤਰੁਭਉਜਲੁਤੂਤਾਰੀ॥੧॥ਰਹਾਉ॥