ਸੰਨਿਆਸੀਬਿਭੂਤਲਾਇਦੇਹਸਵਾਰੀ॥
ਪਰਤ੍ਰਿਅਤਿਆਗੁਕਰੀਬ੍ਰਹਮਚਾਰੀ॥
ਮੈਮੂਰਖਹਰਿਆਸਤੁਮਾਰੀ॥੨॥
ਖਤ੍ਰੀਕਰਮਕਰੇਸੂਰਤਣੁਪਾਵੈ॥
ਸੂਦੁਵੈਸੁਪਰਕਿਰਤਿਕਮਾਵੈ॥
ਮੈਮੂਰਖਹਰਿਨਾਮੁਛਡਾਵੈ॥੩॥
ਸਭਤੇਰੀਸ੍ਰਿਸਟਿਤੂੰਆਪਿਰਹਿਆਸਮਾਈ॥
ਗੁਰਮੁਖਿਨਾਨਕਦੇਵਡਿਆਈ॥
ਮੈਅੰਧੁਲੇਹਰਿਟੇਕਟਿਕਾਈ॥੪॥੧॥੩੯॥
ਗਉੜੀਗੁਆਰੇਰੀਮਹਲਾ੪॥
ਨਿਰਗੁਣਕਥਾਕਥਾਹੈਹਰਿਕੀ॥
ਭਜੁਮਿਲਿਸਾਧੂਸੰਗਤਿਜਨਕੀ॥
ਤਰੁਭਉਜਲੁਅਕਥਕਥਾਸੁਨਿਹਰਿਕੀ॥੧॥
ਗੋਬਿੰਦਸਤਿਸੰਗਤਿਮੇਲਾਇ॥
ਹਰਿਰਸੁਰਸਨਾਰਾਮਗੁਨਗਾਇ॥੧॥ਰਹਾਉ॥
ਜੋਜਨਧਿਆਵਹਿਹਰਿਹਰਿਨਾਮਾ॥
ਤਿਨਦਾਸਨਿਦਾਸਕਰਹੁਹਮਰਾਮਾ॥
ਜਨਕੀਸੇਵਾਊਤਮਕਾਮਾ॥੨॥
ਜੋਹਰਿਕੀਹਰਿਕਥਾਸੁਣਾਵੈ॥
ਸੋਜਨੁਹਮਰੈਮਨਿਚਿਤਿਭਾਵੈ॥
ਜਨਪਗਰੇਣੁਵਡਭਾਗੀਪਾਵੈ॥੩॥
ਸੰਤਜਨਾਸਿਉਪ੍ਰੀਤਿਬਨਿਆਈ॥
ਜਿਨਕਉਲਿਖਤੁਲਿਖਿਆਧੁਰਿਪਾਈ॥
ਤੇਜਨਨਾਨਕਨਾਮਿਸਮਾਈ॥੪॥੨॥੪੦॥
ਗਉੜੀਗੁਆਰੇਰੀਮਹਲਾ੪॥
ਮਾਤਾਪ੍ਰੀਤਿਕਰੇਪੁਤੁਖਾਇ॥
ਮੀਨੇਪ੍ਰੀਤਿਭਈਜਲਿਨਾਇ॥
ਸਤਿਗੁਰਪ੍ਰੀਤਿਗੁਰਸਿਖਮੁਖਿਪਾਇ॥੧॥
ਤੇਹਰਿਜਨਹਰਿਮੇਲਹੁਹਮਪਿਆਰੇ॥
ਜਿਨਮਿਲਿਆਦੁਖਜਾਹਿਹਮਾਰੇ॥੧॥ਰਹਾਉ॥
ਜਿਉਮਿਲਿਬਛਰੇਗਊਪ੍ਰੀਤਿਲਗਾਵੈ॥
ਕਾਮਨਿਪ੍ਰੀਤਿਜਾਪਿਰੁਘਰਿਆਵੈ॥
ਹਰਿਜਨਪ੍ਰੀਤਿਜਾਹਰਿਜਸੁਗਾਵੈ॥੨॥
ਸਾਰਿੰਗਪ੍ਰੀਤਿਬਸੈਜਲਧਾਰਾ॥
ਨਰਪਤਿਪ੍ਰੀਤਿਮਾਇਆਦੇਖਿਪਸਾਰਾ॥
ਹਰਿਜਨਪ੍ਰੀਤਿਜਪੈਨਿਰੰਕਾਰਾ॥੩॥
ਨਰਪ੍ਰਾਣੀਪ੍ਰੀਤਿਮਾਇਆਧਨੁਖਾਟੇ॥
ਗੁਰਸਿਖਪ੍ਰੀਤਿਗੁਰੁਮਿਲੈਗਲਾਟੇ॥
ਜਨਨਾਨਕਪ੍ਰੀਤਿਸਾਧਪਗਚਾਟੇ॥੪॥੩॥੪੧॥
ਗਉੜੀਗੁਆਰੇਰੀਮਹਲਾ੪॥
ਭੀਖਕਪ੍ਰੀਤਿਭੀਖਪ੍ਰਭਪਾਇ॥
ਭੂਖੇਪ੍ਰੀਤਿਹੋਵੈਅੰਨੁਖਾਇ॥
ਗੁਰਸਿਖਪ੍ਰੀਤਿਗੁਰਮਿਲਿਆਘਾਇ॥੧॥
ਹਰਿਦਰਸਨੁਦੇਹੁਹਰਿਆਸਤੁਮਾਰੀ॥
ਕਰਿਕਿਰਪਾਲੋਚਪੂਰਿਹਮਾਰੀ॥੧॥ਰਹਾਉ॥
ਚਕਵੀਪ੍ਰੀਤਿਸੂਰਜੁਮੁਖਿਲਾਗੈ॥
ਮਿਲੈਪਿਆਰੇਸਭਦੁਖਤਿਆਗੈ॥
ਗੁਰਸਿਖਪ੍ਰੀਤਿਗੁਰੂਮੁਖਿਲਾਗੈ॥੨॥
ਬਛਰੇਪ੍ਰੀਤਿਖੀਰੁਮੁਖਿਖਾਇ॥
ਹਿਰਦੈਬਿਗਸੈਦੇਖੈਮਾਇ॥
ਗੁਰਸਿਖਪ੍ਰੀਤਿਗੁਰੂਮੁਖਿਲਾਇ॥੩॥
ਹੋਰੁਸਭਪ੍ਰੀਤਿਮਾਇਆਮੋਹੁਕਾਚਾ॥
ਬਿਨਸਿਜਾਇਕੂਰਾਕਚੁਪਾਚਾ॥
ਜਨਨਾਨਕਪ੍ਰੀਤਿਤ੍ਰਿਪਤਿਗੁਰੁਸਾਚਾ॥੪॥੪॥੪੨॥