GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 166
0:00 0:00
ਅੰਗ 166
0:00 0:00
Display Settings
ਮੇਰੇਰਾਮਮੈਮੂਰਖਹਰਿਰਾਖੁਮੇਰੇਗੁਸਈਆ
ਜਨਕੀਉਪਮਾਤੁਝਹਿਵਡਈਆ॥੧॥ਰਹਾਉ
ਮੰਦਰਿਘਰਿਆਨੰਦੁਹਰਿਹਰਿਜਸੁਮਨਿਭਾਵੈ
ਸਭਰਸਮੀਠੇਮੁਖਿਲਗਹਿਜਾਹਰਿਗੁਣਗਾਵੈ
ਹਰਿਜਨੁਪਰਵਾਰੁਸਧਾਰੁਹੈਇਕੀਹਕੁਲੀਸਭੁਜਗਤੁਛਡਾਵੈ॥੨॥
ਜੋਕਿਛੁਕੀਆਸੋਹਰਿਕੀਆਹਰਿਕੀਵਡਿਆਈ
ਹਰਿਜੀਅਤੇਰੇਤੂੰਵਰਤਦਾਹਰਿਪੂਜਕਰਾਈ
ਹਰਿਭਗਤਿਭੰਡਾਰਲਹਾਇਦਾਆਪੇਵਰਤਾਈ॥੩॥
ਲਾਲਾਹਾਟਿਵਿਹਾਝਿਆਕਿਆਤਿਸੁਚਤੁਰਾਈ
ਜੇਰਾਜਿਬਹਾਲੇਤਾਹਰਿਗੁਲਾਮੁਘਾਸੀਕਉਹਰਿਨਾਮੁਕਢਾਈ
ਜਨੁਨਾਨਕੁਹਰਿਕਾਦਾਸੁਹੈਹਰਿਕੀਵਡਿਆਈ॥੪॥੨॥੮॥੪੬॥
ਗਉੜੀਗੁਆਰੇਰੀਮਹਲਾ
ਕਿਰਸਾਣੀਕਿਰਸਾਣੁਕਰੇਲੋਚੈਜੀਉਲਾਇ
ਹਲੁਜੋਤੈਉਦਮੁਕਰੇਮੇਰਾਪੁਤੁਧੀਖਾਇ
ਤਿਉਹਰਿਜਨੁਹਰਿਹਰਿਜਪੁਕਰੇਹਰਿਅੰਤਿਛਡਾਇ॥੧॥
ਮੈਮੂਰਖਕੀਗਤਿਕੀਜੈਮੇਰੇਰਾਮ
ਗੁਰਸਤਿਗੁਰਸੇਵਾਹਰਿਲਾਇਹਮਕਾਮ॥੧॥ਰਹਾਉ
ਲੈਤੁਰੇਸਉਦਾਗਰੀਸਉਦਾਗਰੁਧਾਵੈ
ਧਨੁਖਟੈਆਸਾਕਰੈਮਾਇਆਮੋਹੁਵਧਾਵੈ
ਤਿਉਹਰਿਜਨੁਹਰਿਹਰਿਬੋਲਤਾਹਰਿਬੋਲਿਸੁਖੁਪਾਵੈ॥੨॥
ਬਿਖੁਸੰਚੈਹਟਵਾਣੀਆਬਹਿਹਾਟਿਕਮਾਇ
ਮੋਹਝੂਠੁਪਸਾਰਾਝੂਠਕਾਝੂਠੇਲਪਟਾਇ
ਤਿਉਹਰਿਜਨਿਹਰਿਧਨੁਸੰਚਿਆਹਰਿਖਰਚੁਲੈਜਾਇ॥੩॥
ਇਹੁਮਾਇਆਮੋਹਕੁਟੰਬੁਹੈਭਾਇਦੂਜੈਫਾਸ
ਗੁਰਮਤੀਸੋਜਨੁਤਰੈਜੋਦਾਸਨਿਦਾਸ
ਜਨਿਨਾਨਕਿਨਾਮੁਧਿਆਇਆਗੁਰਮੁਖਿਪਰਗਾਸ॥੪॥੩॥੯॥੪੭॥
ਗਉੜੀਬੈਰਾਗਣਿਮਹਲਾ
ਨਿਤਦਿਨਸੁਰਾਤਿਲਾਲਚੁਕਰੇਭਰਮੈਭਰਮਾਇਆ
ਵੇਗਾਰਿਫਿਰੈਵੇਗਾਰੀਆਸਿਰਿਭਾਰੁਉਠਾਇਆ
ਜੋਗੁਰਕੀਜਨੁਸੇਵਾਕਰੇਸੋਘਰਕੈਕੰਮਿਹਰਿਲਾਇਆ॥੧॥
ਮੇਰੇਰਾਮਤੋੜਿਬੰਧਨਮਾਇਆਘਰਕੈਕੰਮਿਲਾਇ
ਨਿਤਹਰਿਗੁਣਗਾਵਹਹਰਿਨਾਮਿਸਮਾਇ॥੧॥ਰਹਾਉ
ਨਰੁਪ੍ਰਾਣੀਚਾਕਰੀਕਰੇਨਰਪਤਿਰਾਜੇਅਰਥਿਸਭਮਾਇਆ
ਕੈਬੰਧੈਕੈਡਾਨਿਲੇਇਕੈਨਰਪਤਿਮਰਿਜਾਇਆ
ਧੰਨੁਧਨੁਸੇਵਾਸਫਲਸਤਿਗੁਰੂਕੀਜਿਤੁਹਰਿਹਰਿਨਾਮੁਜਪਿਹਰਿਸੁਖੁਪਾਇਆ॥੨॥
ਨਿਤਸਉਦਾਸੂਦੁਕੀਚੈਬਹੁਭਾਤਿਕਰਿਮਾਇਆਕੈਤਾਈ
ਜਾਲਾਹਾਦੇਇਤਾਸੁਖੁਮਨੇਤੋਟੈਮਰਿਜਾਈ
ਜੋਗੁਣਸਾਝੀਗੁਰਸਿਉਕਰੇਨਿਤਨਿਤਸੁਖੁਪਾਈ॥੩॥