ਹਰਿਹਰਿਨਿਕਟਿਵਸੈਸਭਜਗਕੈਅਪਰੰਪਰਪੁਰਖੁਅਤੋਲੀ॥
ਹਰਿਹਰਿਪ੍ਰਗਟੁਕੀਓਗੁਰਿਪੂਰੈਸਿਰੁਵੇਚਿਓਗੁਰਪਹਿਮੋਲੀ॥੩॥
ਹਰਿਜੀਅੰਤਰਿਬਾਹਰਿਤੁਮਸਰਣਾਗਤਿਤੁਮਵਡਪੁਰਖਵਡੋਲੀ॥
ਜਨੁਨਾਨਕੁਅਨਦਿਨੁਹਰਿਗੁਣਗਾਵੈਮਿਲਿਸਤਿਗੁਰਗੁਰਵੇਚੋਲੀ॥੪॥੧॥੧੫॥੫੩॥
ਗਉੜੀਪੂਰਬੀਮਹਲਾ੪॥
ਜਗਜੀਵਨਅਪਰੰਪਰਸੁਆਮੀਜਗਦੀਸੁਰਪੁਰਖਬਿਧਾਤੇ॥
ਜਿਤੁਮਾਰਗਿਤੁਮਪ੍ਰੇਰਹੁਸੁਆਮੀਤਿਤੁਮਾਰਗਿਹਮਜਾਤੇ॥੧॥
ਰਾਮਮੇਰਾਮਨੁਹਰਿਸੇਤੀਰਾਤੇ॥
ਸਤਿਸੰਗਤਿਮਿਲਿਰਾਮਰਸੁਪਾਇਆਹਰਿਰਾਮੈਨਾਮਿਸਮਾਤੇ॥੧॥ਰਹਾਉ॥
ਹਰਿਹਰਿਨਾਮੁਹਰਿਹਰਿਜਗਿਅਵਖਧੁਹਰਿਹਰਿਨਾਮੁਹਰਿਸਾਤੇ॥
ਤਿਨਕੇਪਾਪਦੋਖਸਭਿਬਿਨਸੇਜੋਗੁਰਮਤਿਰਾਮਰਸੁਖਾਤੇ॥੨॥
ਜਿਨਕਉਲਿਖਤੁਲਿਖੇਧੁਰਿਮਸਤਕਿਤੇਗੁਰਸੰਤੋਖਸਰਿਨਾਤੇ॥
ਦੁਰਮਤਿਮੈਲੁਗਈਸਭਤਿਨਕੀਜੋਰਾਮਨਾਮਰੰਗਿਰਾਤੇ॥੩॥
ਰਾਮਤੁਮਆਪੇਆਪਿਆਪਿਪ੍ਰਭੁਠਾਕੁਰਤੁਮਜੇਵਡਅਵਰੁਨਦਾਤੇ॥
ਜਨੁਨਾਨਕੁਨਾਮੁਲਏਤਾਂਜੀਵੈਹਰਿਜਪੀਐਹਰਿਕਿਰਪਾਤੇ॥੪॥੨॥੧੬॥੫੪॥
ਗਉੜੀਪੂਰਬੀਮਹਲਾ੪॥
ਕਰਹੁਕ੍ਰਿਪਾਜਗਜੀਵਨਦਾਤੇਮੇਰਾਮਨੁਹਰਿਸੇਤੀਰਾਚੇ॥
ਸਤਿਗੁਰਿਬਚਨੁਦੀਓਅਤਿਨਿਰਮਲੁਜਪਿਹਰਿਹਰਿਹਰਿਮਨੁਮਾਚੇ॥੧॥
ਰਾਮਮੇਰਾਮਨੁਤਨੁਬੇਧਿਲੀਓਹਰਿਸਾਚੇ॥
ਜਿਹਕਾਲਕੈਮੁਖਿਜਗਤੁਸਭੁਗ੍ਰਸਿਆਗੁਰਸਤਿਗੁਰਕੈਬਚਨਿਹਰਿਹਮਬਾਚੇ॥੧॥ਰਹਾਉ॥
ਜਿਨਕਉਪ੍ਰੀਤਿਨਾਹੀਹਰਿਸੇਤੀਤੇਸਾਕਤਮੂੜਨਰਕਾਚੇ॥
ਤਿਨਕਉਜਨਮੁਮਰਣੁਅਤਿਭਾਰੀਵਿਚਿਵਿਸਟਾਮਰਿਮਰਿਪਾਚੇ॥੨॥
ਤੁਮਦਇਆਲਸਰਣਿਪ੍ਰਤਿਪਾਲਕਮੋਕਉਦੀਜੈਦਾਨੁਹਰਿਹਮਜਾਚੇ॥
ਹਰਿਕੇਦਾਸਦਾਸਹਮਕੀਜੈਮਨੁਨਿਰਤਿਕਰੇਕਰਿਨਾਚੇ॥੩॥
ਆਪੇਸਾਹਵਡੇਪ੍ਰਭਸੁਆਮੀਹਮਵਣਜਾਰੇਹਹਿਤਾਚੇ॥
ਮੇਰਾਮਨੁਤਨੁਜੀਉਰਾਸਿਸਭਤੇਰੀਜਨਨਾਨਕਕੇਸਾਹਪ੍ਰਭਸਾਚੇ॥੪॥੩॥੧੭॥੫੫॥
ਗਉੜੀਪੂਰਬੀਮਹਲਾ੪॥
ਤੁਮਦਇਆਲਸਰਬਦੁਖਭੰਜਨਇਕਬਿਨਉਸੁਨਹੁਦੇਕਾਨੇ॥
ਜਿਸਤੇਤੁਮਹਰਿਜਾਨੇਸੁਆਮੀਸੋਸਤਿਗੁਰੁਮੇਲਿਮੇਰਾਪ੍ਰਾਨੇ॥੧॥
ਰਾਮਹਮਸਤਿਗੁਰਪਾਰਬ੍ਰਹਮਕਰਿਮਾਨੇ॥
ਹਮਮੂੜਮੁਗਧਅਸੁਧਮਤਿਹੋਤੇਗੁਰਸਤਿਗੁਰਕੈਬਚਨਿਹਰਿਹਮਜਾਨੇ॥੧॥ਰਹਾਉ॥
ਜਿਤਨੇਰਸਅਨਰਸਹਮਦੇਖੇਸਭਤਿਤਨੇਫੀਕਫੀਕਾਨੇ॥