ਹਰਿਕਾਨਾਮੁਅੰਮ੍ਰਿਤਰਸੁਚਾਖਿਆਮਿਲਿਸਤਿਗੁਰਮੀਠਰਸਗਾਨੇ॥੨॥
ਜਿਨਕਉਗੁਰੁਸਤਿਗੁਰੁਨਹੀਭੇਟਿਆਤੇਸਾਕਤਮੂੜਦਿਵਾਨੇ॥
ਤਿਨਕੇਕਰਮਹੀਨਧੁਰਿਪਾਏਦੇਖਿਦੀਪਕੁਮੋਹਿਪਚਾਨੇ॥੩॥
ਜਿਨਕਉਤੁਮਦਇਆਕਰਿਮੇਲਹੁਤੇਹਰਿਹਰਿਸੇਵਲਗਾਨੇ॥
ਜਨਨਾਨਕਹਰਿਹਰਿਹਰਿਜਪਿਪ੍ਰਗਟੇਮਤਿਗੁਰਮਤਿਨਾਮਿਸਮਾਨੇ॥੪॥੪॥੧੮॥੫੬॥
ਗਉੜੀਪੂਰਬੀਮਹਲਾ੪॥
ਮੇਰੇਮਨਸੋਪ੍ਰਭੁਸਦਾਨਾਲਿਹੈਸੁਆਮੀਕਹੁਕਿਥੈਹਰਿਪਹੁਨਸੀਐ॥
ਹਰਿਆਪੇਬਖਸਿਲਏਪ੍ਰਭੁਸਾਚਾਹਰਿਆਪਿਛਡਾਏਛੁਟੀਐ॥੧॥
ਮੇਰੇਮਨਜਪਿਹਰਿਹਰਿਹਰਿਮਨਿਜਪੀਐ॥
ਸਤਿਗੁਰਕੀਸਰਣਾਈਭਜਿਪਉਮੇਰੇਮਨਾਗੁਰਸਤਿਗੁਰਪੀਛੈਛੁਟੀਐ॥੧॥ਰਹਾਉ॥
ਮੇਰੇਮਨਸੇਵਹੁਸੋਪ੍ਰਭਸ੍ਰਬਸੁਖਦਾਤਾਜਿਤੁਸੇਵਿਐਨਿਜਘਰਿਵਸੀਐ॥
ਗੁਰਮੁਖਿਜਾਇਲਹਹੁਘਰੁਅਪਨਾਘਸਿਚੰਦਨੁਹਰਿਜਸੁਘਸੀਐ॥੨॥
ਮੇਰੇਮਨਹਰਿਹਰਿਹਰਿਹਰਿਹਰਿਜਸੁਊਤਮੁਲੈਲਾਹਾਹਰਿਮਨਿਹਸੀਐ॥
ਹਰਿਹਰਿਆਪਿਦਇਆਕਰਿਦੇਵੈਤਾਅੰਮ੍ਰਿਤੁਹਰਿਰਸੁਚਖੀਐ॥੩॥
ਮੇਰੇਮਨਨਾਮਬਿਨਾਜੋਦੂਜੈਲਾਗੇਤੇਸਾਕਤਨਰਜਮਿਘੁਟੀਐ॥
ਤੇਸਾਕਤਚੋਰਜਿਨਾਨਾਮੁਵਿਸਾਰਿਆਮਨਤਿਨਕੈਨਿਕਟਿਨਭਿਟੀਐ॥੪॥
ਮੇਰੇਮਨਸੇਵਹੁਅਲਖਨਿਰੰਜਨਨਰਹਰਿਜਿਤੁਸੇਵਿਐਲੇਖਾਛੁਟੀਐ॥
ਜਨਨਾਨਕਹਰਿਪ੍ਰਭਿਪੂਰੇਕੀਏਖਿਨੁਮਾਸਾਤੋਲੁਨਘਟੀਐ॥੫॥੫॥੧੯॥੫੭॥
ਗਉੜੀਪੂਰਬੀਮਹਲਾ੪॥
ਹਮਰੇਪ੍ਰਾਨਵਸਗਤਿਪ੍ਰਭਤੁਮਰੈਮੇਰਾਜੀਉਪਿੰਡੁਸਭਤੇਰੀ॥
ਦਇਆਕਰਹੁਹਰਿਦਰਸੁਦਿਖਾਵਹੁਮੇਰੈਮਨਿਤਨਿਲੋਚਘਣੇਰੀ॥੧॥
ਰਾਮਮੇਰੈਮਨਿਤਨਿਲੋਚਮਿਲਣਹਰਿਕੇਰੀ॥
ਗੁਰਕ੍ਰਿਪਾਲਿਕ੍ਰਿਪਾਕਿੰਚਤਗੁਰਿਕੀਨੀਹਰਿਮਿਲਿਆਆਇਪ੍ਰਭੁਮੇਰੀ॥੧॥ਰਹਾਉ॥
ਜੋਹਮਰੈਮਨਚਿਤਿਹੈਸੁਆਮੀਸਾਬਿਧਿਤੁਮਹਰਿਜਾਨਹੁਮੇਰੀ॥
ਅਨਦਿਨੁਨਾਮੁਜਪੀਸੁਖੁਪਾਈਨਿਤਜੀਵਾਆਸਹਰਿਤੇਰੀ॥੨॥
ਗੁਰਿਸਤਿਗੁਰਿਦਾਤੈਪੰਥੁਬਤਾਇਆਹਰਿਮਿਲਿਆਆਇਪ੍ਰਭੁਮੇਰੀ॥
ਅਨਦਿਨੁਅਨਦੁਭਇਆਵਡਭਾਗੀਸਭਆਸਪੁਜੀਜਨਕੇਰੀ॥੩॥
ਜਗੰਨਾਥਜਗਦੀਸੁਰਕਰਤੇਸਭਵਸਗਤਿਹੈਹਰਿਕੇਰੀ॥
ਜਨਨਾਨਕਸਰਣਾਗਤਿਆਏਹਰਿਰਾਖਹੁਪੈਜਜਨਕੇਰੀ॥੪॥੬॥੨੦॥੫੮॥
ਗਉੜੀਪੂਰਬੀਮਹਲਾ੪॥
ਇਹੁਮਨੂਆਖਿਨੁਨਟਿਕੈਬਹੁਰੰਗੀਦਹਦਹਦਿਸਿਚਲਿਚਲਿਹਾਢੇ॥