ਸੰਤਜਨਾਮਿਲਿਪਾਇਆਮੇਰੇਗੋਵਿਦਾਮੇਰਾਹਰਿਪ੍ਰਭੁਸਜਣੁਸੈਣੀਜੀਉ॥
ਹਰਿਆਇਮਿਲਿਆਜਗਜੀਵਨੁਮੇਰੇਗੋਵਿੰਦਾਮੈਸੁਖਿਵਿਹਾਣੀਰੈਣੀਜੀਉ॥੨॥
ਮੈਮੇਲਹੁਸੰਤਮੇਰਾਹਰਿਪ੍ਰਭੁਸਜਣੁਮੈਮਨਿਤਨਿਭੁਖਲਗਾਈਆਜੀਉ॥
ਹਉਰਹਿਨਸਕਉਬਿਨੁਦੇਖੇਮੇਰੇਪ੍ਰੀਤਮਮੈਅੰਤਰਿਬਿਰਹੁਹਰਿਲਾਈਆਜੀਉ॥
ਹਰਿਰਾਇਆਮੇਰਾਸਜਣੁਪਿਆਰਾਗੁਰੁਮੇਲੇਮੇਰਾਮਨੁਜੀਵਾਈਆਜੀਉ॥
ਮੇਰੈਮਨਿਤਨਿਆਸਾਪੂਰੀਆਮੇਰੇਗੋਵਿੰਦਾਹਰਿਮਿਲਿਆਮਨਿਵਾਧਾਈਆਜੀਉ॥੩॥
ਵਾਰੀਮੇਰੇਗੋਵਿੰਦਾਵਾਰੀਮੇਰੇਪਿਆਰਿਆਹਉਤੁਧੁਵਿਟੜਿਅਹੁਸਦਵਾਰੀਜੀਉ॥
ਮੇਰੈਮਨਿਤਨਿਪ੍ਰੇਮੁਪਿਰੰਮਕਾਮੇਰੇਗੋਵਿਦਾਹਰਿਪੂੰਜੀਰਾਖੁਹਮਾਰੀਜੀਉ॥
ਸਤਿਗੁਰੁਵਿਸਟੁਮੇਲਿਮੇਰੇਗੋਵਿੰਦਾਹਰਿਮੇਲੇਕਰਿਰੈਬਾਰੀਜੀਉ॥
ਹਰਿਨਾਮੁਦਇਆਕਰਿਪਾਇਆਮੇਰੇਗੋਵਿੰਦਾਜਨਨਾਨਕੁਸਰਣਿਤੁਮਾਰੀਜੀਉ॥੪॥੩॥੨੯॥੬੭॥
ਗਉੜੀਮਾਝਮਹਲਾ੪॥
ਚੋਜੀਮੇਰੇਗੋਵਿੰਦਾਚੋਜੀਮੇਰੇਪਿਆਰਿਆਹਰਿਪ੍ਰਭੁਮੇਰਾਚੋਜੀਜੀਉ॥
ਹਰਿਆਪੇਕਾਨੑੁਉਪਾਇਦਾਮੇਰੇਗੋਵਿਦਾਹਰਿਆਪੇਗੋਪੀਖੋਜੀਜੀਉ॥
ਹਰਿਆਪੇਸਭਘਟਭੋਗਦਾਮੇਰੇਗੋਵਿੰਦਾਆਪੇਰਸੀਆਭੋਗੀਜੀਉ॥
ਹਰਿਸੁਜਾਣੁਨਭੁਲਈਮੇਰੇਗੋਵਿੰਦਾਆਪੇਸਤਿਗੁਰੁਜੋਗੀਜੀਉ॥੧॥
ਆਪੇਜਗਤੁਉਪਾਇਦਾਮੇਰੇਗੋਵਿਦਾਹਰਿਆਪਿਖੇਲੈਬਹੁਰੰਗੀਜੀਉ॥
ਇਕਨਾਭੋਗਭੋਗਾਇਦਾਮੇਰੇਗੋਵਿੰਦਾਇਕਿਨਗਨਫਿਰਹਿਨੰਗਨੰਗੀਜੀਉ॥
ਆਪੇਜਗਤੁਉਪਾਇਦਾਮੇਰੇਗੋਵਿਦਾਹਰਿਦਾਨੁਦੇਵੈਸਭਮੰਗੀਜੀਉ॥
ਭਗਤਾਨਾਮੁਆਧਾਰੁਹੈਮੇਰੇਗੋਵਿੰਦਾਹਰਿਕਥਾਮੰਗਹਿਹਰਿਚੰਗੀਜੀਉ॥੨॥
ਹਰਿਆਪੇਭਗਤਿਕਰਾਇਦਾਮੇਰੇਗੋਵਿੰਦਾਹਰਿਭਗਤਾਲੋਚਮਨਿਪੂਰੀਜੀਉ॥
ਆਪੇਜਲਿਥਲਿਵਰਤਦਾਮੇਰੇਗੋਵਿਦਾਰਵਿਰਹਿਆਨਹੀਦੂਰੀਜੀਉ॥
ਹਰਿਅੰਤਰਿਬਾਹਰਿਆਪਿਹੈਮੇਰੇਗੋਵਿਦਾਹਰਿਆਪਿਰਹਿਆਭਰਪੂਰੀਜੀਉ॥
ਹਰਿਆਤਮਰਾਮੁਪਸਾਰਿਆਮੇਰੇਗੋਵਿੰਦਾਹਰਿਵੇਖੈਆਪਿਹਦੂਰੀਜੀਉ॥੩॥
ਹਰਿਅੰਤਰਿਵਾਜਾਪਉਣੁਹੈਮੇਰੇਗੋਵਿੰਦਾਹਰਿਆਪਿਵਜਾਏਤਿਉਵਾਜੈਜੀਉ॥
ਹਰਿਅੰਤਰਿਨਾਮੁਨਿਧਾਨੁਹੈਮੇਰੇਗੋਵਿੰਦਾਗੁਰਸਬਦੀਹਰਿਪ੍ਰਭੁਗਾਜੈਜੀਉ॥
ਆਪੇਸਰਣਿਪਵਾਇਦਾਮੇਰੇਗੋਵਿੰਦਾਹਰਿਭਗਤਜਨਾਰਾਖੁਲਾਜੈਜੀਉ॥