ਗਉੜੀਮਹਲਾ੫॥
ਜਿਸਕਾਦੀਆਪੈਨੈਖਾਇ॥
ਤਿਸੁਸਿਉਆਲਸੁਕਿਉਬਨੈਮਾਇ॥੧॥
ਖਸਮੁਬਿਸਾਰਿਆਨਕੰਮਿਲਾਗਹਿ॥
ਕਉਡੀਬਦਲੇਰਤਨੁਤਿਆਗਹਿ॥੧॥ਰਹਾਉ॥
ਪ੍ਰਭੂਤਿਆਗਿਲਾਗਤਅਨਲੋਭਾ॥
ਦਾਸਿਸਲਾਮੁਕਰਤਕਤਸੋਭਾ॥੨॥
ਅੰਮ੍ਰਿਤਰਸੁਖਾਵਹਿਖਾਨਪਾਨ॥
ਜਿਨਿਦੀਏਤਿਸਹਿਨਜਾਨਹਿਸੁਆਨ॥੩॥
ਕਹੁਨਾਨਕਹਮਲੂਣਹਰਾਮੀ॥
ਬਖਸਿਲੇਹੁਪ੍ਰਭਅੰਤਰਜਾਮੀ॥੪॥੭੬॥੧੪੫॥
ਗਉੜੀਮਹਲਾ੫॥
ਪ੍ਰਭਕੇਚਰਨਮਨਮਾਹਿਧਿਆਨੁ॥
ਸਗਲਤੀਰਥਮਜਨਇਸਨਾਨੁ॥੧॥
ਹਰਿਦਿਨੁਹਰਿਸਿਮਰਨੁਮੇਰੇਭਾਈ॥
ਕੋਟਿਜਨਮਕੀਮਲੁਲਹਿਜਾਈ॥੧॥ਰਹਾਉ॥
ਹਰਿਕੀਕਥਾਰਿਦਮਾਹਿਬਸਾਈ॥
ਮਨਬਾਂਛਤਸਗਲੇਫਲਪਾਈ॥੨॥
ਜੀਵਨਮਰਣੁਜਨਮੁਪਰਵਾਨੁ॥
ਜਾਕੈਰਿਦੈਵਸੈਭਗਵਾਨੁ॥੩॥
ਕਹੁਨਾਨਕਸੇਈਜਨਪੂਰੇ॥
ਜਿਨਾਪਰਾਪਤਿਸਾਧੂਧੂਰੇ॥੪॥੭੭॥੧੪੬॥
ਗਉੜੀਮਹਲਾ੫॥
ਖਾਦਾਪੈਨਦਾਮੂਕਰਿਪਾਇ॥
ਤਿਸਨੋਜੋਹਹਿਦੂਤਧਰਮਰਾਇ॥੧॥
ਤਿਸੁਸਿਉਬੇਮੁਖੁਜਿਨਿਜੀਉਪਿੰਡੁਦੀਨਾ॥
ਕੋਟਿਜਨਮਭਰਮਹਿਬਹੁਜੂਨਾ॥੧॥ਰਹਾਉ॥
ਸਾਕਤਕੀਐਸੀਹੈਰੀਤਿ॥
ਜੋਕਿਛੁਕਰੈਸਗਲਬਿਪਰੀਤਿ॥੨॥
ਜੀਉਪ੍ਰਾਣਜਿਨਿਮਨੁਤਨੁਧਾਰਿਆ॥
ਸੋਈਠਾਕੁਰੁਮਨਹੁਬਿਸਾਰਿਆ॥੩॥
ਬਧੇਬਿਕਾਰਲਿਖੇਬਹੁਕਾਗਰ॥
ਨਾਨਕਉਧਰੁਕ੍ਰਿਪਾਸੁਖਸਾਗਰ॥੪॥
ਪਾਰਬ੍ਰਹਮਤੇਰੀਸਰਣਾਇ॥
ਬੰਧਨਕਾਟਿਤਰੈਹਰਿਨਾਇ॥੧॥ਰਹਾਉਦੂਜਾ॥੭੮॥੧੪੭॥
ਗਉੜੀਮਹਲਾ੫॥
ਅਪਨੇਲੋਭਕਉਕੀਨੋਮੀਤੁ॥
ਸਗਲਮਨੋਰਥਮੁਕਤਿਪਦੁਦੀਤੁ॥੧॥
ਐਸਾਮੀਤੁਕਰਹੁਸਭੁਕੋਇ॥
ਜਾਤੇਬਿਰਥਾਕੋਇਨਹੋਇ॥੧॥ਰਹਾਉ॥
ਅਪੁਨੈਸੁਆਇਰਿਦੈਲੈਧਾਰਿਆ॥
ਦੂਖਦਰਦਰੋਗਸਗਲਬਿਦਾਰਿਆ॥੨॥
ਰਸਨਾਗੀਧੀਬੋਲਤਰਾਮ॥
ਪੂਰਨਹੋਏਸਗਲੇਕਾਮ॥੩॥
ਅਨਿਕਬਾਰਨਾਨਕਬਲਿਹਾਰਾ॥
ਸਫਲਦਰਸਨੁਗੋਬਿੰਦੁਹਮਾਰਾ॥੪॥੭੯॥੧੪੮॥
ਗਉੜੀਮਹਲਾ੫॥
ਕੋਟਿਬਿਘਨਹਿਰੇਖਿਨਮਾਹਿ॥
ਹਰਿਹਰਿਕਥਾਸਾਧਸੰਗਿਸੁਨਾਹਿ॥੧॥
ਪੀਵਤਰਾਮਰਸੁਅੰਮ੍ਰਿਤਗੁਣਜਾਸੁ॥
ਜਪਿਹਰਿਚਰਣਮਿਟੀਖੁਧਿਤਾਸੁ॥੧॥ਰਹਾਉ॥
ਸਰਬਕਲਿਆਣਸੁਖਸਹਜਨਿਧਾਨ॥
ਜਾਕੈਰਿਦੈਵਸਹਿਭਗਵਾਨ॥੨॥