ਪੰਚਭੂਤਸਚਿਭੈਰਤੇਜੋਤਿਸਚੀਮਨਮਾਹਿ॥
ਨਾਨਕਅਉਗਣਵੀਸਰੇਗੁਰਿਰਾਖੇਪਤਿਤਾਹਿ॥੪॥੧੫॥
ਸਿਰੀਰਾਗੁਮਹਲਾ੧॥
ਨਾਨਕਬੇੜੀਸਚਕੀਤਰੀਐਗੁਰਵੀਚਾਰਿ॥
ਇਕਿਆਵਹਿਇਕਿਜਾਵਹੀਪੂਰਿਭਰੇਅਹੰਕਾਰਿ॥
ਮਨਹਠਿਮਤੀਬੂਡੀਐਗੁਰਮੁਖਿਸਚੁਸੁਤਾਰਿ॥੧॥
ਗੁਰਬਿਨੁਕਿਉਤਰੀਐਸੁਖੁਹੋਇ॥
ਜਿਉਭਾਵੈਤਿਉਰਾਖੁਤੂਮੈਅਵਰੁਨਦੂਜਾਕੋਇ॥੧॥ਰਹਾਉ॥
ਆਗੈਦੇਖਉਡਉਜਲੈਪਾਛੈਹਰਿਓਅੰਗੂਰੁ॥
ਜਿਸਤੇਉਪਜੈਤਿਸਤੇਬਿਨਸੈਘਟਿਘਟਿਸਚੁਭਰਪੂਰਿ॥
ਆਪੇਮੇਲਿਮਿਲਾਵਹੀਸਾਚੈਮਹਲਿਹਦੂਰਿ॥੨॥
ਸਾਹਿਸਾਹਿਤੁਝੁਸੰਮਲਾਕਦੇਨਵਿਸਾਰੇਉ॥
ਜਿਉਜਿਉਸਾਹਬੁਮਨਿਵਸੈਗੁਰਮੁਖਿਅੰਮ੍ਰਿਤੁਪੇਉ॥
ਮਨੁਤਨੁਤੇਰਾਤੂਧਣੀਗਰਬੁਨਿਵਾਰਿਸਮੇਉ॥੩॥
ਜਿਨਿਏਹੁਜਗਤੁਉਪਾਇਆਤ੍ਰਿਭਵਣੁਕਰਿਆਕਾਰੁ॥
ਗੁਰਮੁਖਿਚਾਨਣੁਜਾਣੀਐਮਨਮੁਖਿਮੁਗਧੁਗੁਬਾਰੁ॥
ਘਟਿਘਟਿਜੋਤਿਨਿਰੰਤਰੀਬੂਝੈਗੁਰਮਤਿਸਾਰੁ॥੪॥
ਗੁਰਮੁਖਿਜਿਨੀਜਾਣਿਆਤਿਨਕੀਚੈਸਾਬਾਸਿ॥
ਸਚੇਸੇਤੀਰਲਿਮਿਲੇਸਚੇਗੁਣਪਰਗਾਸਿ॥
ਨਾਨਕਨਾਮਿਸੰਤੋਖੀਆਜੀਉਪਿੰਡੁਪ੍ਰਭਪਾਸਿ॥੫॥੧੬॥
ਸਿਰੀਰਾਗੁਮਹਲਾ੧॥
ਸੁਣਿਮਨਮਿਤ੍ਰਪਿਆਰਿਆਮਿਲੁਵੇਲਾਹੈਏਹ॥
ਜਬਲਗੁਜੋਬਨਿਸਾਸੁਹੈਤਬਲਗੁਇਹੁਤਨੁਦੇਹ॥
ਬਿਨੁਗੁਣਕਾਮਿਨਆਵਈਢਹਿਢੇਰੀਤਨੁਖੇਹ॥੧॥
ਮੇਰੇਮਨਲੈਲਾਹਾਘਰਿਜਾਹਿ॥
ਗੁਰਮੁਖਿਨਾਮੁਸਲਾਹੀਐਹਉਮੈਨਿਵਰੀਭਾਹਿ॥੧॥ਰਹਾਉ॥
ਸੁਣਿਸੁਣਿਗੰਢਣੁਗੰਢੀਐਲਿਖਿਪੜਿਬੁਝਹਿਭਾਰੁ॥
ਤ੍ਰਿਸਨਾਅਹਿਨਿਸਿਅਗਲੀਹਉਮੈਰੋਗੁਵਿਕਾਰੁ॥
ਓਹੁਵੇਪਰਵਾਹੁਅਤੋਲਵਾਗੁਰਮਤਿਕੀਮਤਿਸਾਰੁ॥੨॥
ਲਖਸਿਆਣਪਜੇਕਰੀਲਖਸਿਉਪ੍ਰੀਤਿਮਿਲਾਪੁ॥
ਬਿਨੁਸੰਗਤਿਸਾਧਨਧ੍ਰਾਪੀਆਬਿਨੁਨਾਵੈਦੂਖਸੰਤਾਪੁ॥
ਹਰਿਜਪਿਜੀਅਰੇਛੁਟੀਐਗੁਰਮੁਖਿਚੀਨੈਆਪੁ॥੩॥
ਤਨੁਮਨੁਗੁਰਪਹਿਵੇਚਿਆਮਨੁਦੀਆਸਿਰੁਨਾਲਿ॥
ਤ੍ਰਿਭਵਣੁਖੋਜਿਢੰਢੋਲਿਆਗੁਰਮੁਖਿਖੋਜਿਨਿਹਾਲਿ॥
ਸਤਿਗੁਰਿਮੇਲਿਮਿਲਾਇਆਨਾਨਕਸੋਪ੍ਰਭੁਨਾਲਿ॥੪॥੧੭॥
ਸਿਰੀਰਾਗੁਮਹਲਾ੧॥
ਮਰਣੈਕੀਚਿੰਤਾਨਹੀਜੀਵਣਕੀਨਹੀਆਸ॥
ਤੂਸਰਬਜੀਆਪ੍ਰਤਿਪਾਲਹੀਲੇਖੈਸਾਸਗਿਰਾਸ॥
ਅੰਤਰਿਗੁਰਮੁਖਿਤੂਵਸਹਿਜਿਉਭਾਵੈਤਿਉਨਿਰਜਾਸਿ॥੧॥
ਜੀਅਰੇਰਾਮਜਪਤਮਨੁਮਾਨੁ॥
ਅੰਤਰਿਲਾਗੀਜਲਿਬੁਝੀਪਾਇਆਗੁਰਮੁਖਿਗਿਆਨੁ॥੧॥ਰਹਾਉ॥