ਅੰਤਰਿਅਲਖੁਨਜਾਈਲਖਿਆਵਿਚਿਪੜਦਾਹਉਮੈਪਾਈ॥
ਮਾਇਆਮੋਹਿਸਭੋਜਗੁਸੋਇਆਇਹੁਭਰਮੁਕਹਹੁਕਿਉਜਾਈ॥੧॥
ਏਕਾਸੰਗਤਿਇਕਤੁਗ੍ਰਿਹਿਬਸਤੇਮਿਲਿਬਾਤਨਕਰਤੇਭਾਈ॥
ਏਕਬਸਤੁਬਿਨੁਪੰਚਦੁਹੇਲੇਓਹਬਸਤੁਅਗੋਚਰਠਾਈ॥੨॥
ਜਿਸਕਾਗ੍ਰਿਹੁਤਿਨਿਦੀਆਤਾਲਾਕੁੰਜੀਗੁਰਸਉਪਾਈ॥
ਅਨਿਕਉਪਾਵਕਰੇਨਹੀਪਾਵੈਬਿਨੁਸਤਿਗੁਰਸਰਣਾਈ॥੩॥
ਜਿਨਕੇਬੰਧਨਕਾਟੇਸਤਿਗੁਰਤਿਨਸਾਧਸੰਗਤਿਲਿਵਲਾਈ॥
ਪੰਚਜਨਾਮਿਲਿਮੰਗਲੁਗਾਇਆਹਰਿਨਾਨਕਭੇਦੁਨਭਾਈ॥੪॥
ਮੇਰੇਰਾਮਰਾਇਇਨਬਿਧਿਮਿਲੈਗੁਸਾਈ॥
ਸਹਜੁਭਇਆਭ੍ਰਮੁਖਿਨਮਹਿਨਾਠਾਮਿਲਿਜੋਤੀਜੋਤਿਸਮਾਈ॥੧॥ਰਹਾਉਦੂਜਾ॥੧॥੧੨੨॥
ਗਉੜੀਮਹਲਾ੫॥
ਐਸੋਪਰਚਉਪਾਇਓ॥
ਕਰੀਕ੍ਰਿਪਾਦਇਆਲਬੀਠੁਲੈਸਤਿਗੁਰਮੁਝਹਿਬਤਾਇਓ॥੧॥ਰਹਾਉ॥
ਜਤਕਤਦੇਖਉਤਤਤਤਤੁਮਹੀਮੋਹਿਇਹੁਬਿਸੁਆਸੁਹੋਇਆਇਓ॥
ਕੈਪਹਿਕਰਉਅਰਦਾਸਿਬੇਨਤੀਜਉਸੁਨਤੋਹੈਰਘੁਰਾਇਓ॥੧॥
ਲਹਿਓਸਹਸਾਬੰਧਨਗੁਰਿਤੋਰੇਤਾਂਸਦਾਸਹਜਸੁਖੁਪਾਇਓ॥
ਹੋਣਾਸਾਸੋਈਫੁਨਿਹੋਸੀਸੁਖੁਦੁਖੁਕਹਾਦਿਖਾਇਓ॥੨॥
ਖੰਡਬ੍ਰਹਮੰਡਕਾਏਕੋਠਾਣਾਗੁਰਿਪਰਦਾਖੋਲਿਦਿਖਾਇਓ॥
ਨਉਨਿਧਿਨਾਮੁਨਿਧਾਨੁਇਕਠਾਈਤਉਬਾਹਰਿਕੈਠੈਜਾਇਓ॥੩॥
ਏਕੈਕਨਿਕਅਨਿਕਭਾਤਿਸਾਜੀਬਹੁਪਰਕਾਰਰਚਾਇਓ॥
ਕਹੁਨਾਨਕਭਰਮੁਗੁਰਿਖੋਈਹੈਇਵਤਤੈਤਤੁਮਿਲਾਇਓ॥੪॥੨॥੧੨੩॥
ਗਉੜੀ₂ਮਹਲਾ੫॥
ਅਉਧਘਟੈਦਿਨਸੁਰੈਨਾਰੇ॥
ਮਨਗੁਰਮਿਲਿਕਾਜਸਵਾਰੇ॥੧॥ਰਹਾਉ॥
ਕਰਉਬੇਨੰਤੀਸੁਨਹੁਮੇਰੇਮੀਤਾਸੰਤਟਹਲਕੀਬੇਲਾ॥
ਈਹਾਖਾਟਿਚਲਹੁਹਰਿਲਾਹਾਆਗੈਬਸਨੁਸੁਹੇਲਾ॥੧॥
ਇਹੁਸੰਸਾਰੁਬਿਕਾਰੁਸਹਸੇਮਹਿਤਰਿਓਬ੍ਰਹਮਗਿਆਨੀ॥
ਜਿਸਹਿਜਗਾਇਪੀਆਏਹਰਿਰਸੁਅਕਥਕਥਾਤਿਨਿਜਾਨੀ॥੨॥
ਜਾਕਉਆਏਸੋਈਵਿਹਾਝਹੁਹਰਿਗੁਰਤੇਮਨਹਿਬਸੇਰਾ॥
ਨਿਜਘਰਿਮਹਲੁਪਾਵਹੁਸੁਖਸਹਜੇਬਹੁਰਿਨਹੋਇਗੋਫੇਰਾ॥੩॥
ਅੰਤਰਜਾਮੀਪੁਰਖਬਿਧਾਤੇਸਰਧਾਮਨਕੀਪੂਰੇ॥
ਨਾਨਕੁਦਾਸੁਇਹੀਸੁਖੁਮਾਗੈਮੋਕਉਕਰਿਸੰਤਨਕੀਧੂਰੇ॥੪॥੩॥੧੨੪॥
ਗਉੜੀਮਹਲਾ੫॥
ਰਾਖੁਪਿਤਾਪ੍ਰਭਮੇਰੇ॥
ਮੋਹਿਨਿਰਗੁਨੁਸਭਗੁਨਤੇਰੇ॥੧॥ਰਹਾਉ॥
ਪੰਚਬਿਖਾਦੀਏਕੁਗਰੀਬਾਰਾਖਹੁਰਾਖਨਹਾਰੇ॥
ਖੇਦੁਕਰਹਿਅਰੁਬਹੁਤੁਸੰਤਾਵਹਿਆਇਓਸਰਨਿਤੁਹਾਰੇ॥੧॥