ਅੰਤਰਕੀਗਤਿਜਾਣੀਐਗੁਰਮਿਲੀਐਸੰਕਉਤਾਰਿ॥
ਮੁਇਆਜਿਤੁਘਰਿਜਾਈਐਤਿਤੁਜੀਵਦਿਆਮਰੁਮਾਰਿ॥
ਅਨਹਦਸਬਦਿਸੁਹਾਵਣੇਪਾਈਐਗੁਰਵੀਚਾਰਿ॥੨॥
ਅਨਹਦਬਾਣੀਪਾਈਐਤਹਹਉਮੈਹੋਇਬਿਨਾਸੁ॥
ਸਤਿਗੁਰੁਸੇਵੇਆਪਣਾਹਉਸਦਕੁਰਬਾਣੈਤਾਸੁ॥
ਖੜਿਦਰਗਹਪੈਨਾਈਐਮੁਖਿਹਰਿਨਾਮਨਿਵਾਸੁ॥੩॥
ਜਹਦੇਖਾਤਹਰਵਿਰਹੇਸਿਵਸਕਤੀਕਾਮੇਲੁ॥
ਤ੍ਰਿਹੁਗੁਣਬੰਧੀਦੇਹੁਰੀਜੋਆਇਆਜਗਿਸੋਖੇਲੁ॥
ਵਿਜੋਗੀਦੁਖਿਵਿਛੁੜੇਮਨਮੁਖਿਲਹਹਿਨਮੇਲੁ॥੪॥
ਮਨੁਬੈਰਾਗੀਘਰਿਵਸੈਸਚਭੈਰਾਤਾਹੋਇ॥
ਗਿਆਨਮਹਾਰਸੁਭੋਗਵੈਬਾਹੁੜਿਭੂਖਨਹੋਇ॥
ਨਾਨਕਇਹੁਮਨੁਮਾਰਿਮਿਲੁਭੀਫਿਰਿਦੁਖੁਨਹੋਇ॥੫॥੧੮॥
ਸਿਰੀਰਾਗੁਮਹਲਾ੧॥
ਏਹੁਮਨੋਮੂਰਖੁਲੋਭੀਆਲੋਭੇਲਗਾਲੋੁਭਾਨੁ॥
ਸਬਦਿਨਭੀਜੈਸਾਕਤਾਦੁਰਮਤਿਆਵਨੁਜਾਨੁ॥
ਸਾਧੂਸਤਿਗੁਰੁਜੇਮਿਲੈਤਾਪਾਈਐਗੁਣੀਨਿਧਾਨੁ॥੧॥
ਮਨਰੇਹਉਮੈਛੋਡਿਗੁਮਾਨੁ॥
ਹਰਿਗੁਰੁਸਰਵਰੁਸੇਵਿਤੂਪਾਵਹਿਦਰਗਹਮਾਨੁ॥੧॥ਰਹਾਉ॥
ਰਾਮਨਾਮੁਜਪਿਦਿਨਸੁਰਾਤਿਗੁਰਮੁਖਿਹਰਿਧਨੁਜਾਨੁ॥
ਸਭਿਸੁਖਹਰਿਰਸਭੋਗਣੇਸੰਤਸਭਾਮਿਲਿਗਿਆਨੁ॥
ਨਿਤਿਅਹਿਨਿਸਿਹਰਿਪ੍ਰਭੁਸੇਵਿਆਸਤਿਗੁਰਿਦੀਆਨਾਮੁ॥੨॥
ਕੂਕਰਕੂੜੁਕਮਾਈਐਗੁਰਨਿੰਦਾਪਚੈਪਚਾਨੁ॥
ਭਰਮੇਭੂਲਾਦੁਖੁਘਣੋਜਮੁਮਾਰਿਕਰੈਖੁਲਹਾਨੁ॥
ਮਨਮੁਖਿਸੁਖੁਨਪਾਈਐਗੁਰਮੁਖਿਸੁਖੁਸੁਭਾਨੁ॥੩॥
ਐਥੈਧੰਧੁਪਿਟਾਈਐਸਚੁਲਿਖਤੁਪਰਵਾਨੁ॥
ਹਰਿਸਜਣੁਗੁਰੁਸੇਵਦਾਗੁਰਕਰਣੀਪਰਧਾਨੁ॥
ਨਾਨਕਨਾਮੁਨਵੀਸਰੈਕਰਮਿਸਚੈਨੀਸਾਣੁ॥੪॥੧੯॥
ਸਿਰੀਰਾਗੁਮਹਲਾ੧॥
ਇਕੁਤਿਲੁਪਿਆਰਾਵੀਸਰੈਰੋਗੁਵਡਾਮਨਮਾਹਿ॥
ਕਿਉਦਰਗਹਪਤਿਪਾਈਐਜਾਹਰਿਨਵਸੈਮਨਮਾਹਿ॥
ਗੁਰਿਮਿਲਿਐਸੁਖੁਪਾਈਐਅਗਨਿਮਰੈਗੁਣਮਾਹਿ॥੧॥
ਮਨਰੇਅਹਿਨਿਸਿਹਰਿਗੁਣਸਾਰਿ॥
ਜਿਨਖਿਨੁਪਲੁਨਾਮੁਨਵੀਸਰੈਤੇਜਨਵਿਰਲੇਸੰਸਾਰਿ॥੧॥ਰਹਾਉ॥
ਜੋਤੀਜੋਤਿਮਿਲਾਈਐਸੁਰਤੀਸੁਰਤਿਸੰਜੋਗੁ॥
ਹਿੰਸਾਹਉਮੈਗਤੁਗਏਨਾਹੀਸਹਸਾਸੋਗੁ॥
ਗੁਰਮੁਖਿਜਿਸੁਹਰਿਮਨਿਵਸੈਤਿਸੁਮੇਲੇਗੁਰੁਸੰਜੋਗੁ॥੨॥
ਕਾਇਆਕਾਮਣਿਜੇਕਰੀਭੋਗੇਭੋਗਣਹਾਰੁ॥
ਤਿਸੁਸਿਉਨੇਹੁਨਕੀਜਈਜੋਦੀਸੈਚਲਣਹਾਰੁ॥
ਗੁਰਮੁਖਿਰਵਹਿਸੋਹਾਗਣੀਸੋਪ੍ਰਭੁਸੇਜਭਤਾਰੁ॥੩॥