ਚਾਰੇਅਗਨਿਨਿਵਾਰਿਮਰੁਗੁਰਮੁਖਿਹਰਿਜਲੁਪਾਇ॥
ਅੰਤਰਿਕਮਲੁਪ੍ਰਗਾਸਿਆਅੰਮ੍ਰਿਤੁਭਰਿਆਅਘਾਇ॥
ਨਾਨਕਸਤਿਗੁਰੁਮੀਤੁਕਰਿਸਚੁਪਾਵਹਿਦਰਗਹਜਾਇ॥੪॥੨੦॥
ਸਿਰੀਰਾਗੁਮਹਲਾ੧॥
ਹਰਿਹਰਿਜਪਹੁਪਿਆਰਿਆਗੁਰਮਤਿਲੇਹਰਿਬੋਲਿ॥
ਮਨੁਸਚਕਸਵਟੀਲਾਈਐਤੁਲੀਐਪੂਰੈਤੋਲਿ॥
ਕੀਮਤਿਕਿਨੈਨਪਾਈਐਰਿਦਮਾਣਕਮੋਲਿਅਮੋਲਿ॥੧॥
ਭਾਈਰੇਹਰਿਹੀਰਾਗੁਰਮਾਹਿ॥
ਸਤਿਸੰਗਤਿਸਤਿਗੁਰੁਪਾਈਐਅਹਿਨਿਸਿਸਬਦਿਸਲਾਹਿ॥੧॥ਰਹਾਉ॥
ਸਚੁਵਖਰੁਧਨੁਰਾਸਿਲੈਪਾਈਐਗੁਰਪਰਗਾਸਿ॥
ਜਿਉਅਗਨਿਮਰੈਜਲਿਪਾਇਐਤਿਉਤ੍ਰਿਸਨਾਦਾਸਨਿਦਾਸਿ॥
ਜਮਜੰਦਾਰੁਨਲਗਈਇਉਭਉਜਲੁਤਰੈਤਰਾਸਿ॥੨॥
ਗੁਰਮੁਖਿਕੂੜੁਨਭਾਵਈਸਚਿਰਤੇਸਚਭਾਇ॥
ਸਾਕਤਸਚੁਨਭਾਵਈਕੂੜੈਕੂੜੀਪਾਂਇ॥
ਸਚਿਰਤੇਗੁਰਿਮੇਲਿਐਸਚੇਸਚਿਸਮਾਇ॥੩॥
ਮਨਮਹਿਮਾਣਕੁਲਾਲੁਨਾਮੁਰਤਨੁਪਦਾਰਥੁਹੀਰੁ॥
ਸਚੁਵਖਰੁਧਨੁਨਾਮੁਹੈਘਟਿਘਟਿਗਹਿਰਗੰਭੀਰੁ॥
ਨਾਨਕਗੁਰਮੁਖਿਪਾਈਐਦਇਆਕਰੇਹਰਿਹੀਰੁ॥੪॥੨੧॥
ਸਿਰੀਰਾਗੁਮਹਲਾ੧॥
ਭਰਮੇਭਾਹਿਨਵਿਝਵੈਜੇਭਵੈਦਿਸੰਤਰਦੇਸੁ॥
ਅੰਤਰਿਮੈਲੁਨਉਤਰੈਧ੍ਰਿਗੁਜੀਵਣੁਧ੍ਰਿਗੁਵੇਸੁ॥
ਹੋਰੁਕਿਤੈਭਗਤਿਨਹੋਵਈਬਿਨੁਸਤਿਗੁਰਕੇਉਪਦੇਸ॥੧॥
ਮਨਰੇਗੁਰਮੁਖਿਅਗਨਿਨਿਵਾਰਿ॥
ਗੁਰਕਾਕਹਿਆਮਨਿਵਸੈਹਉਮੈਤ੍ਰਿਸਨਾਮਾਰਿ॥੧॥ਰਹਾਉ॥
ਮਨੁਮਾਣਕੁਨਿਰਮੋਲੁਹੈਰਾਮਨਾਮਿਪਤਿਪਾਇ॥
ਮਿਲਿਸਤਿਸੰਗਤਿਹਰਿਪਾਈਐਗੁਰਮੁਖਿਹਰਿਲਿਵਲਾਇ॥
ਆਪੁਗਇਆਸੁਖੁਪਾਇਆਮਿਲਿਸਲਲੈਸਲਲਸਮਾਇ॥੨॥
ਜਿਨਿਹਰਿਹਰਿਨਾਮੁਨਚੇਤਿਓਸੁਅਉਗਣਿਆਵੈਜਾਇ॥
ਜਿਸੁਸਤਿਗੁਰੁਪੁਰਖੁਨਭੇਟਿਓਸੁਭਉਜਲਿਪਚੈਪਚਾਇ॥
ਇਹੁਮਾਣਕੁਜੀਉਨਿਰਮੋਲੁਹੈਇਉਕਉਡੀਬਦਲੈਜਾਇ॥੩॥
ਜਿੰਨਾਸਤਿਗੁਰੁਰਸਿਮਿਲੈਸੇਪੂਰੇਪੁਰਖਸੁਜਾਣ॥
ਗੁਰਮਿਲਿਭਉਜਲੁਲੰਘੀਐਦਰਗਹਪਤਿਪਰਵਾਣੁ॥
ਨਾਨਕਤੇਮੁਖਉਜਲੇਧੁਨਿਉਪਜੈਸਬਦੁਨੀਸਾਣੁ॥੪॥੨੨॥
ਸਿਰੀਰਾਗੁਮਹਲਾ੧॥
ਵਣਜੁਕਰਹੁਵਣਜਾਰਿਹੋਵਖਰੁਲੇਹੁਸਮਾਲਿ॥
ਤੈਸੀਵਸਤੁਵਿਸਾਹੀਐਜੈਸੀਨਿਬਹੈਨਾਲਿ॥
ਅਗੈਸਾਹੁਸੁਜਾਣੁਹੈਲੈਸੀਵਸਤੁਸਮਾਲਿ॥੧॥
ਭਾਈਰੇਰਾਮੁਕਹਹੁਚਿਤੁਲਾਇ॥
ਹਰਿਜਸੁਵਖਰੁਲੈਚਲਹੁਸਹੁਦੇਖੈਪਤੀਆਇ॥੧॥ਰਹਾਉ॥