ਪਰਘਰਿਚੀਤੁਮਨਮੁਖਿਡੋਲਾਇ॥
ਗਲਿਜੇਵਰੀਧੰਧੈਲਪਟਾਇ॥
ਗੁਰਮੁਖਿਛੂਟਸਿਹਰਿਗੁਣਗਾਇ॥੫॥
ਜਿਉਤਨੁਬਿਧਵਾਪਰਕਉਦੇਈ॥
ਕਾਮਿਦਾਮਿਚਿਤੁਪਰਵਸਿਸੇਈ॥
ਬਿਨੁਪਿਰਤ੍ਰਿਪਤਿਨਕਬਹੂੰਹੋਈ॥੬॥
ਪੜਿਪੜਿਪੋਥੀਸਿੰਮ੍ਰਿਤਿਪਾਠਾ॥
ਬੇਦਪੁਰਾਣਪੜੈਸੁਣਿਥਾਟਾ॥
ਬਿਨੁਰਸਰਾਤੇਮਨੁਬਹੁਨਾਟਾ॥੭॥
ਜਿਉਚਾਤ੍ਰਿਕਜਲਪ੍ਰੇਮਪਿਆਸਾ॥
ਜਿਉਮੀਨਾਜਲਮਾਹਿਉਲਾਸਾ॥
ਨਾਨਕਹਰਿਰਸੁਪੀਤ੍ਰਿਪਤਾਸਾ॥੮॥੧੧॥
ਗਉੜੀਮਹਲਾ੧॥
ਹਠੁਕਰਿਮਰੈਨਲੇਖੈਪਾਵੈ॥
ਵੇਸਕਰੈਬਹੁਭਸਮਲਗਾਵੈ॥
ਨਾਮੁਬਿਸਾਰਿਬਹੁਰਿਪਛੁਤਾਵੈ॥੧॥
ਤੂੰਮਨਿਹਰਿਜੀਉਤੂੰਮਨਿਸੂਖ॥
ਨਾਮੁਬਿਸਾਰਿਸਹਹਿਜਮਦੂਖ॥੧॥ਰਹਾਉ॥
ਚੋਆਚੰਦਨਅਗਰਕਪੂਰਿ॥
ਮਾਇਆਮਗਨੁਪਰਮਪਦੁਦੂਰਿ॥
ਨਾਮਿਬਿਸਾਰਿਐਸਭੁਕੂੜੋਕੂਰਿ॥੨॥
ਨੇਜੇਵਾਜੇਤਖਤਿਸਲਾਮੁ॥
ਅਧਕੀਤ੍ਰਿਸਨਾਵਿਆਪੈਕਾਮੁ॥
ਬਿਨੁਹਰਿਜਾਚੇਭਗਤਿਨਨਾਮੁ॥੩॥
ਵਾਦਿਅਹੰਕਾਰਿਨਾਹੀਪ੍ਰਭਮੇਲਾ॥
ਮਨੁਦੇਪਾਵਹਿਨਾਮੁਸੁਹੇਲਾ॥
ਦੂਜੈਭਾਇਅਗਿਆਨੁਦੁਹੇਲਾ॥੪॥
ਬਿਨੁਦਮਕੇਸਉਦਾਨਹੀਹਾਟ॥
ਬਿਨੁਬੋਹਿਥਸਾਗਰਨਹੀਵਾਟ॥
ਬਿਨੁਗੁਰਸੇਵੇਘਾਟੇਘਾਟਿ॥੫॥
ਤਿਸਕਉਵਾਹੁਵਾਹੁਜਿਵਾਟਦਿਖਾਵੈ॥
ਤਿਸਕਉਵਾਹੁਵਾਹੁਜਿਸਬਦੁਸੁਣਾਵੈ॥
ਤਿਸਕਉਵਾਹੁਵਾਹੁਜਿਮੇਲਿਮਿਲਾਵੈ॥੬॥
ਵਾਹੁਵਾਹੁਤਿਸਕਉਜਿਸਕਾਇਹੁਜੀਉ॥
ਗੁਰਸਬਦੀਮਥਿਅੰਮ੍ਰਿਤੁਪੀਉ॥
ਨਾਮਵਡਾਈਤੁਧੁਭਾਣੈਦੀਉ॥੭॥
ਨਾਮਬਿਨਾਕਿਉਜੀਵਾਮਾਇ॥
ਅਨਦਿਨੁਜਪਤੁਰਹਉਤੇਰੀਸਰਣਾਇ॥
ਨਾਨਕਨਾਮਿਰਤੇਪਤਿਪਾਇ॥੮॥੧੨॥
ਗਉੜੀਮਹਲਾ੧॥
ਹਉਮੈਕਰਤਭੇਖੀਨਹੀਜਾਨਿਆ॥
ਗੁਰਮੁਖਿਭਗਤਿਵਿਰਲੇਮਨੁਮਾਨਿਆ॥੧॥
ਹਉਹਉਕਰਤਨਹੀਸਚੁਪਾਈਐ॥
ਹਉਮੈਜਾਇਪਰਮਪਦੁਪਾਈਐ॥੧॥ਰਹਾਉ॥
ਹਉਮੈਕਰਿਰਾਜੇਬਹੁਧਾਵਹਿ॥
ਹਉਮੈਖਪਹਿਜਨਮਿਮਰਿਆਵਹਿ॥੨॥
ਹਉਮੈਨਿਵਰੈਗੁਰਸਬਦੁਵੀਚਾਰੈ॥
ਚੰਚਲਮਤਿਤਿਆਗੈਪੰਚਸੰਘਾਰੈ॥੩॥
ਅੰਤਰਿਸਾਚੁਸਹਜਘਰਿਆਵਹਿ॥
ਰਾਜਨੁਜਾਣਿਪਰਮਗਤਿਪਾਵਹਿ॥੪॥
ਸਚੁਕਰਣੀਗੁਰੁਭਰਮੁਚੁਕਾਵੈ॥
ਨਿਰਭਉਕੈਘਰਿਤਾੜੀਲਾਵੈ॥੫॥
ਹਉਹਉਕਰਿਮਰਣਾਕਿਆਪਾਵੈ॥
ਪੂਰਾਗੁਰੁਭੇਟੇਸੋਝਗਰੁਚੁਕਾਵੈ॥੬॥
ਜੇਤੀਹੈਤੇਤੀਕਿਹੁਨਾਹੀ॥
ਗੁਰਮੁਖਿਗਿਆਨਭੇਟਿਗੁਣਗਾਹੀ॥੭॥