ਹਉਮੈਬੰਧਨਬੰਧਿਭਵਾਵੈ॥
ਨਾਨਕਰਾਮਭਗਤਿਸੁਖੁਪਾਵੈ॥੮॥੧੩॥
ਗਉੜੀਮਹਲਾ੧॥
ਪ੍ਰਥਮੇਬ੍ਰਹਮਾਕਾਲੈਘਰਿਆਇਆ॥
ਬ੍ਰਹਮਕਮਲੁਪਇਆਲਿਨਪਾਇਆ॥
ਆਗਿਆਨਹੀਲੀਨੀਭਰਮਿਭੁਲਾਇਆ॥੧॥
ਜੋਉਪਜੈਸੋਕਾਲਿਸੰਘਾਰਿਆ॥
ਹਮਹਰਿਰਾਖੇਗੁਰਸਬਦੁਬੀਚਾਰਿਆ॥੧॥ਰਹਾਉ॥
ਮਾਇਆਮੋਹੇਦੇਵੀਸਭਿਦੇਵਾ॥
ਕਾਲੁਨਛੋਡੈਬਿਨੁਗੁਰਕੀਸੇਵਾ॥
ਓਹੁਅਬਿਨਾਸੀਅਲਖਅਭੇਵਾ॥੨॥
ਸੁਲਤਾਨਖਾਨਬਾਦਿਸਾਹਨਹੀਰਹਨਾ॥
ਨਾਮਹੁਭੂਲੈਜਮਕਾਦੁਖੁਸਹਨਾ॥
ਮੈਧਰਨਾਮੁਜਿਉਰਾਖਹੁਰਹਨਾ॥੩॥
ਚਉਧਰੀਰਾਜੇਨਹੀਕਿਸੈਮੁਕਾਮੁ॥
ਸਾਹਮਰਹਿਸੰਚਹਿਮਾਇਆਦਾਮ॥
ਮੈਧਨੁਦੀਜੈਹਰਿਅੰਮ੍ਰਿਤਨਾਮੁ॥੪॥
ਰਯਤਿਮਹਰਮੁਕਦਮਸਿਕਦਾਰੈ॥
ਨਿਹਚਲੁਕੋਇਨਦਿਸੈਸੰਸਾਰੈ॥
ਅਫਰਿਉਕਾਲੁਕੂੜੁਸਿਰਿਮਾਰੈ॥੫॥
ਨਿਹਚਲੁਏਕੁਸਚਾਸਚੁਸੋਈ॥
ਜਿਨਿਕਰਿਸਾਜੀਤਿਨਹਿਸਭਗੋਈ॥
ਓਹੁਗੁਰਮੁਖਿਜਾਪੈਤਾਂਪਤਿਹੋਈ॥੬॥
ਕਾਜੀਸੇਖਭੇਖਫਕੀਰਾ॥
ਵਡੇਕਹਾਵਹਿਹਉਮੈਤਨਿਪੀਰਾ॥
ਕਾਲੁਨਛੋਡੈਬਿਨੁਸਤਿਗੁਰਕੀਧੀਰਾ॥੭॥
ਕਾਲੁਜਾਲੁਜਿਹਵਾਅਰੁਨੈਣੀ॥
ਕਾਨੀਕਾਲੁਸੁਣੈਬਿਖੁਬੈਣੀ॥
ਬਿਨੁਸਬਦੈਮੂਠੇਦਿਨੁਰੈਣੀ॥੮॥
ਹਿਰਦੈਸਾਚੁਵਸੈਹਰਿਨਾਇ॥
ਕਾਲੁਨਜੋਹਿਸਕੈਗੁਣਗਾਇ॥
ਨਾਨਕਗੁਰਮੁਖਿਸਬਦਿਸਮਾਇ॥੯॥੧੪॥
ਗਉੜੀਮਹਲਾ੧॥
ਬੋਲਹਿਸਾਚੁਮਿਥਿਆਨਹੀਰਾਈ॥
ਚਾਲਹਿਗੁਰਮੁਖਿਹੁਕਮਿਰਜਾਈ॥
ਰਹਹਿਅਤੀਤਸਚੇਸਰਣਾਈ॥੧॥
ਸਚਘਰਿਬੈਸੈਕਾਲੁਨਜੋਹੈ॥
ਮਨਮੁਖਕਉਆਵਤਜਾਵਤਦੁਖੁਮੋਹੈ॥੧॥ਰਹਾਉ॥
ਅਪਿਉਪੀਅਉਅਕਥੁਕਥਿਰਹੀਐ॥
ਨਿਜਘਰਿਬੈਸਿਸਹਜਘਰੁਲਹੀਐ॥
ਹਰਿਰਸਿਮਾਤੇਇਹੁਸੁਖੁਕਹੀਐ॥੨॥
ਗੁਰਮਤਿਚਾਲਨਿਹਚਲਨਹੀਡੋਲੈ॥
ਗੁਰਮਤਿਸਾਚਿਸਹਜਿਹਰਿਬੋਲੈ॥
ਪੀਵੈਅੰਮ੍ਰਿਤੁਤਤੁਵਿਰੋਲੈ॥੩॥
ਸਤਿਗੁਰੁਦੇਖਿਆਦੀਖਿਆਲੀਨੀ॥
ਮਨੁਤਨੁਅਰਪਿਓਅੰਤਰਗਤਿਕੀਨੀ॥
ਗਤਿਮਿਤਿਪਾਈਆਤਮੁਚੀਨੀ॥੪॥
ਭੋਜਨੁਨਾਮੁਨਿਰੰਜਨਸਾਰੁ॥
ਪਰਮਹੰਸੁਸਚੁਜੋਤਿਅਪਾਰ॥
ਜਹਦੇਖਉਤਹਏਕੰਕਾਰੁ॥੫॥
ਰਹੈਨਿਰਾਲਮੁਏਕਾਸਚੁਕਰਣੀ॥
ਪਰਮਪਦੁਪਾਇਆਸੇਵਾਗੁਰਚਰਣੀ॥
ਮਨਤੇਮਨੁਮਾਨਿਆਚੂਕੀਅਹੰਭ੍ਰਮਣੀ॥੬॥
ਇਨਬਿਧਿਕਉਣੁਕਉਣੁਨਹੀਤਾਰਿਆ॥
ਹਰਿਜਸਿਸੰਤਭਗਤਨਿਸਤਾਰਿਆ॥