ਪ੍ਰਭਪਾਏਹਮਅਵਰੁਨਭਾਰਿਆ॥੭॥
ਸਾਚਮਹਲਿਗੁਰਿਅਲਖੁਲਖਾਇਆ॥
ਨਿਹਚਲਮਹਲੁਨਹੀਛਾਇਆਮਾਇਆ॥
ਸਾਚਿਸੰਤੋਖੇਭਰਮੁਚੁਕਾਇਆ॥੮॥
ਜਿਨਕੈਮਨਿਵਸਿਆਸਚੁਸੋਈ॥
ਤਿਨਕੀਸੰਗਤਿਗੁਰਮੁਖਿਹੋਈ॥
ਨਾਨਕਸਾਚਿਨਾਮਿਮਲੁਖੋਈ॥੯॥੧੫॥
ਗਉੜੀਮਹਲਾ੧॥
ਰਾਮਿਨਾਮਿਚਿਤੁਰਾਪੈਜਾਕਾ॥
ਉਪਜੰਪਿਦਰਸਨੁਕੀਜੈਤਾਕਾ॥੧॥
ਰਾਮਨਜਪਹੁਅਭਾਗੁਤੁਮਾਰਾ॥
ਜੁਗਿਜੁਗਿਦਾਤਾਪ੍ਰਭੁਰਾਮੁਹਮਾਰਾ॥੧॥ਰਹਾਉ॥
ਗੁਰਮਤਿਰਾਮੁਜਪੈਜਨੁਪੂਰਾ॥
ਤਿਤੁਘਟਅਨਹਤਬਾਜੇਤੂਰਾ॥੨॥
ਜੋਜਨਰਾਮਭਗਤਿਹਰਿਪਿਆਰਿ॥
ਸੇਪ੍ਰਭਿਰਾਖੇਕਿਰਪਾਧਾਰਿ॥੩॥
ਜਿਨਕੈਹਿਰਦੈਹਰਿਹਰਿਸੋਈ॥
ਤਿਨਕਾਦਰਸੁਪਰਸਿਸੁਖੁਹੋਈ॥੪॥
ਸਰਬਜੀਆਮਹਿਏਕੋਰਵੈ॥
ਮਨਮੁਖਿਅਹੰਕਾਰੀਫਿਰਿਜੂਨੀਭਵੈ॥੫॥
ਸੋਬੂਝੈਜੋਸਤਿਗੁਰੁਪਾਏ॥
ਹਉਮੈਮਾਰੇਗੁਰਸਬਦੇਪਾਏ॥੬॥
ਅਰਧਉਰਧਕੀਸੰਧਿਕਿਉਜਾਨੈ॥
ਗੁਰਮੁਖਿਸੰਧਿਮਿਲੈਮਨੁਮਾਨੈ॥੭॥
ਹਮਪਾਪੀਨਿਰਗੁਣਕਉਗੁਣੁਕਰੀਐ॥
ਪ੍ਰਭਹੋਇਦਇਆਲੁਨਾਨਕਜਨਤਰੀਐ॥੮॥੧੬॥
ਸੋਲਹਅਸਟਪਦੀਆਗੁਆਰੇਰੀਗਉੜੀਕੀਆ॥
ਗਉੜੀਬੈਰਾਗਣਿਮਹਲਾ੧॥
ੴਸਤਿਗੁਰਪ੍ਰਸਾਦਿ॥
ਜਿਉਗਾਈਕਉਗੋਇਲੀਰਾਖਹਿਕਰਿਸਾਰਾ॥
ਅਹਿਨਿਸਿਪਾਲਹਿਰਾਖਿਲੇਹਿਆਤਮਸੁਖੁਧਾਰਾ॥੧॥
ਇਤਉਤਰਾਖਹੁਦੀਨਦਇਆਲਾ॥
ਤਉਸਰਣਾਗਤਿਨਦਰਿਨਿਹਾਲਾ॥੧॥ਰਹਾਉ॥
ਜਹਦੇਖਉਤਹਰਵਿਰਹੇਰਖੁਰਾਖਨਹਾਰਾ॥
ਤੂੰਦਾਤਾਭੁਗਤਾਤੂੰਹੈਤੂੰਪ੍ਰਾਣਅਧਾਰਾ॥੨॥
ਕਿਰਤੁਪਇਆਅਧਊਰਧੀਬਿਨੁਗਿਆਨਬੀਚਾਰਾ॥
ਬਿਨੁਉਪਮਾਜਗਦੀਸਕੀਬਿਨਸੈਨਅੰਧਿਆਰਾ॥੩॥
ਜਗੁਬਿਨਸਤਹਮਦੇਖਿਆਲੋਭੇਅਹੰਕਾਰਾ॥
ਗੁਰਸੇਵਾਪ੍ਰਭੁਪਾਇਆਸਚੁਮੁਕਤਿਦੁਆਰਾ॥੪॥
ਨਿਜਘਰਿਮਹਲੁਅਪਾਰਕੋਅਪਰੰਪਰੁਸੋਈ॥
ਬਿਨੁਸਬਦੈਥਿਰੁਕੋਨਹੀਬੂਝੈਸੁਖੁਹੋਈ॥੫॥
ਕਿਆਲੈਆਇਆਲੇਜਾਇਕਿਆਫਾਸਹਿਜਮਜਾਲਾ॥
ਡੋਲੁਬਧਾਕਸਿਜੇਵਰੀਆਕਾਸਿਪਤਾਲਾ॥੬॥
ਗੁਰਮਤਿਨਾਮੁਨਵੀਸਰੈਸਹਜੇਪਤਿਪਾਈਐ॥
ਅੰਤਰਿਸਬਦੁਨਿਧਾਨੁਹੈਮਿਲਿਆਪੁਗਵਾਈਐ॥੭॥
ਨਦਰਿਕਰੇਪ੍ਰਭੁਆਪਣੀਗੁਣਅੰਕਿਸਮਾਵੈ॥
ਨਾਨਕਮੇਲੁਨਚੂਕਈਲਾਹਾਸਚੁਪਾਵੈ॥੮॥੧॥੧੭॥