ਭਗਤਿਵਛਲਪੁਰਖਪੂਰਨਮਨਹਿਚਿੰਦਿਆਪਾਈਐ॥
ਤਮਅੰਧਕੂਪਤੇਉਧਾਰੈਨਾਮੁਮੰਨਿਵਸਾਈਐ॥
ਸੁਰਸਿਧਗਣਗੰਧਰਬਮੁਨਿਜਨਗੁਣਅਨਿਕਭਗਤੀਗਾਇਆ॥
ਬਿਨਵੰਤਿਨਾਨਕਕਰਹੁਕਿਰਪਾਪਾਰਬ੍ਰਹਮਹਰਿਰਾਇਆ॥੨॥
ਚੇਤਿਮਨਾਪਾਰਬ੍ਰਹਮੁਪਰਮੇਸਰੁਸਰਬਕਲਾਜਿਨਿਧਾਰੀ॥
ਕਰੁਣਾਮੈਸਮਰਥੁਸੁਆਮੀਘਟਘਟਪ੍ਰਾਣਅਧਾਰੀ॥
ਪ੍ਰਾਣਮਨਤਨਜੀਅਦਾਤਾਬੇਅੰਤਅਗਮਅਪਾਰੋ॥
ਸਰਣਿਜੋਗੁਸਮਰਥੁਮੋਹਨੁਸਰਬਦੋਖਬਿਦਾਰੋ॥
ਰੋਗਸੋਗਸਭਿਦੋਖਬਿਨਸਹਿਜਪਤਨਾਮੁਮੁਰਾਰੀ॥
ਬਿਨਵੰਤਿਨਾਨਕਕਰਹੁਕਿਰਪਾਸਮਰਥਸਭਕਲਧਾਰੀ॥੩॥
ਗੁਣਗਾਉਮਨਾਅਚੁਤਅਬਿਨਾਸੀਸਭਤੇਊਚਦਇਆਲਾ॥
ਬਿਸੰਭਰੁਦੇਵਨਕਉਏਕੈਸਰਬਕਰੈਪ੍ਰਤਿਪਾਲਾ॥
ਪ੍ਰਤਿਪਾਲਮਹਾਦਇਆਲਦਾਨਾਦਇਆਧਾਰੇਸਭਕਿਸੈ॥
ਕਾਲੁਕੰਟਕੁਲੋਭੁਮੋਹੁਨਾਸੈਜੀਅਜਾਕੈਪ੍ਰਭੁਬਸੈ॥
ਸੁਪ੍ਰਸੰਨਦੇਵਾਸਫਲਸੇਵਾਭਈਪੂਰਨਘਾਲਾ॥
ਬਿਨਵੰਤਨਾਨਕਇਛਪੁਨੀਜਪਤਦੀਨਦੈਆਲਾ॥੪॥੩॥
ਗਉੜੀਮਹਲਾ੫॥
ਸੁਣਿਸਖੀਏਮਿਲਿਉਦਮੁਕਰੇਹਾਮਨਾਇਲੈਹਿਹਰਿਕੰਤੈ॥
ਮਾਨੁਤਿਆਗਿਕਰਿਭਗਤਿਠਗਉਰੀਮੋਹਹਸਾਧੂਮੰਤੈ॥
ਸਖੀਵਸਿਆਇਆਫਿਰਿਛੋਡਿਨਜਾਈਇਹਰੀਤਿਭਲੀਭਗਵੰਤੈ॥
ਨਾਨਕਜਰਾਮਰਣਭੈਨਰਕਨਿਵਾਰੈਪੁਨੀਤਕਰੈਤਿਸੁਜੰਤੈ॥੧॥
ਸੁਣਿਸਖੀਏਇਹਭਲੀਬਿਨੰਤੀਏਹੁਮਤਾਂਤੁਪਕਾਈਐ॥
ਸਹਜਿਸੁਭਾਇਉਪਾਧਿਰਹਤਹੋਇਗੀਤਗੋਵਿੰਦਹਿਗਾਈਐ॥
ਕਲਿਕਲੇਸਮਿਟਹਿਭ੍ਰਮਨਾਸਹਿਮਨਿਚਿੰਦਿਆਫਲੁਪਾਈਐ॥
ਪਾਰਬ੍ਰਹਮਪੂਰਨਪਰਮੇਸਰਨਾਨਕਨਾਮੁਧਿਆਈਐ॥੨॥
ਸਖੀਇਛਕਰੀਨਿਤਸੁਖਮਨਾਈਪ੍ਰਭਮੇਰੀਆਸਪੁਜਾਏ॥
ਚਰਨਪਿਆਸੀਦਰਸਬੈਰਾਗਨਿਪੇਖਉਥਾਨਸਬਾਏ॥
ਖੋਜਿਲਹਉਹਰਿਸੰਤਜਨਾਸੰਗੁਸੰਮ੍ਰਿਥਪੁਰਖਮਿਲਾਏ॥
ਨਾਨਕਤਿਨਮਿਲਿਆਸੁਰਿਜਨੁਸੁਖਦਾਤਾਸੇਵਡਭਾਗੀਮਾਏ॥੩॥
ਸਖੀਨਾਲਿਵਸਾਅਪੁਨੇਨਾਹਪਿਆਰੇਮੇਰਾਮਨੁਤਨੁਹਰਿਸੰਗਿਹਿਲਿਆ॥
ਸੁਣਿਸਖੀਏਮੇਰੀਨੀਦਭਲੀਮੈਆਪਨੜਾਪਿਰੁਮਿਲਿਆ॥
ਭ੍ਰਮੁਖੋਇਓਸਾਂਤਿਸਹਜਿਸੁਆਮੀਪਰਗਾਸੁਭਇਆਕਉਲੁਖਿਲਿਆ॥
ਵਰੁਪਾਇਆਪ੍ਰਭੁਅੰਤਰਜਾਮੀਨਾਨਕਸੋਹਾਗੁਨਟਲਿਆ॥੪॥੪॥੨॥੫॥੧੧॥