ਪਉੜੀ॥
ਠਠਾਮਨੂਆਠਾਹਹਿਨਾਹੀ॥
ਜੋਸਗਲਤਿਆਗਿਏਕਹਿਲਪਟਾਹੀ॥
ਠਹਕਿਠਹਕਿਮਾਇਆਸੰਗਿਮੂਏ॥
ਉਆਕੈਕੁਸਲਨਕਤਹੂਹੂਏ॥
ਠਾਂਢਿਪਰੀਸੰਤਹਸੰਗਿਬਸਿਆ॥
ਅੰਮ੍ਰਿਤਨਾਮੁਤਹਾਜੀਅਰਸਿਆ॥
ਠਾਕੁਰਅਪੁਨੇਜੋਜਨੁਭਾਇਆ॥
ਨਾਨਕਉਆਕਾਮਨੁਸੀਤਲਾਇਆ॥੨੮॥
ਸਲੋਕੁ॥
ਡੰਡਉਤਿਬੰਦਨਅਨਿਕਬਾਰਸਰਬਕਲਾਸਮਰਥ॥
ਡੋਲਨਤੇਰਾਖਹੁਪ੍ਰਭੂਨਾਨਕਦੇਕਰਿਹਥ॥੧॥
ਪਉੜੀ॥
ਡਡਾਡੇਰਾਇਹੁਨਹੀਜਹਡੇਰਾਤਹਜਾਨੁ॥
ਉਆਡੇਰਾਕਾਸੰਜਮੋਗੁਰਕੈਸਬਦਿਪਛਾਨੁ॥
ਇਆਡੇਰਾਕਉਸ੍ਰਮੁਕਰਿਘਾਲੈ॥
ਜਾਕਾਤਸੂਨਹੀਸੰਗਿਚਾਲੈ॥
ਉਆਡੇਰਾਕੀਸੋਮਿਤਿਜਾਨੈ॥
ਜਾਕਉਦ੍ਰਿਸਟਿਪੂਰਨਭਗਵਾਨੈ॥
ਡੇਰਾਨਿਹਚਲੁਸਚੁਸਾਧਸੰਗਪਾਇਆ॥
ਨਾਨਕਤੇਜਨਨਹਡੋਲਾਇਆ॥੨੯॥
ਸਲੋਕੁ॥
ਢਾਹਨਲਾਗੇਧਰਮਰਾਇਕਿਨਹਿਨਘਾਲਿਓਬੰਧ॥
ਨਾਨਕਉਬਰੇਜਪਿਹਰੀਸਾਧਸੰਗਿਸਨਬੰਧ॥੧॥
ਪਉੜੀ॥
ਢਢਾਢੂਢਤਕਹਫਿਰਹੁਢੂਢਨੁਇਆਮਨਮਾਹਿ॥
ਸੰਗਿਤੁਹਾਰੈਪ੍ਰਭੁਬਸੈਬਨੁਬਨੁਕਹਾਫਿਰਾਹਿ॥
ਢੇਰੀਢਾਹਹੁਸਾਧਸੰਗਿਅਹੰਬੁਧਿਬਿਕਰਾਲ॥
ਸੁਖੁਪਾਵਹੁਸਹਜੇਬਸਹੁਦਰਸਨੁਦੇਖਿਨਿਹਾਲ॥
ਢੇਰੀਜਾਮੈਜਮਿਮਰੈਗਰਭਜੋਨਿਦੁਖਪਾਇ॥
ਮੋਹਮਗਨਲਪਟਤਰਹੈਹਉਹਉਆਵੈਜਾਇ॥
ਢਹਤਢਹਤਅਬਢਹਿਪਰੇਸਾਧਜਨਾਸਰਨਾਇ॥
ਦੁਖਕੇਫਾਹੇਕਾਟਿਆਨਾਨਕਲੀਏਸਮਾਇ॥੩੦॥
ਸਲੋਕੁ॥
ਜਹਸਾਧੂਗੋਬਿਦਭਜਨੁਕੀਰਤਨੁਨਾਨਕਨੀਤ॥
ਣਾਹਉਣਾਤੂੰਣਹਛੁਟਹਿਨਿਕਟਿਨਜਾਈਅਹੁਦੂਤ॥੧॥
ਪਉੜੀ॥
ਣਾਣਾਰਣਤੇਸੀਝੀਐਆਤਮਜੀਤੈਕੋਇ॥
ਹਉਮੈਅਨਸਿਉਲਰਿਮਰੈਸੋਸੋਭਾਦੂਹੋਇ॥
ਮਣੀਮਿਟਾਇਜੀਵਤਮਰੈਗੁਰਪੂਰੇਉਪਦੇਸ॥
ਮਨੂਆਜੀਤੈਹਰਿਮਿਲੈਤਿਹਸੂਰਤਣਵੇਸ॥
ਣਾਕੋਜਾਣੈਆਪਣੋਏਕਹਿਟੇਕਅਧਾਰ॥
ਰੈਣਿਦਿਣਸੁਸਿਮਰਤਰਹੈਸੋਪ੍ਰਭੁਪੁਰਖੁਅਪਾਰ॥
ਰੇਣਸਗਲਇਆਮਨੁਕਰੈਏਊਕਰਮਕਮਾਇ॥
ਹੁਕਮੈਬੂਝੈਸਦਾਸੁਖੁਨਾਨਕਲਿਖਿਆਪਾਇ॥੩੧॥
ਸਲੋਕੁ॥
ਤਨੁਮਨੁਧਨੁਅਰਪਉਤਿਸੈਪ੍ਰਭੂਮਿਲਾਵੈਮੋਹਿ॥
ਨਾਨਕਭ੍ਰਮਭਉਕਾਟੀਐਚੂਕੈਜਮਕੀਜੋਹ॥੧॥
ਪਉੜੀ॥
ਤਤਾਤਾਸਿਉਪ੍ਰੀਤਿਕਰਿਗੁਣਨਿਧਿਗੋਬਿਦਰਾਇ॥
ਫਲਪਾਵਹਿਮਨਬਾਛਤੇਤਪਤਿਤੁਹਾਰੀਜਾਇ॥