GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 257
0:00 0:00
ਅੰਗ 257
0:00 0:00
Display Settings
ਤ੍ਰਾਸਮਿਟੈਜਮਪੰਥਕੀਜਾਸੁਬਸੈਮਨਿਨਾਉ
ਗਤਿਪਾਵਹਿਮਤਿਹੋਇਪ੍ਰਗਾਸਮਹਲੀਪਾਵਹਿਠਾਉ
ਤਾਹੂਸੰਗਿਧਨੁਚਲੈਗ੍ਰਿਹਜੋਬਨਨਹਰਾਜ
ਸੰਤਸੰਗਿਸਿਮਰਤਰਹਹੁਇਹੈਤੁਹਾਰੈਕਾਜ
ਤਾਤਾਕਛੂਹੋਈਹੈਜਉਤਾਪਨਿਵਾਰੈਆਪ
ਪ੍ਰਤਿਪਾਲੈਨਾਨਕਹਮਹਿਆਪਹਿਮਾਈਬਾਪ॥੩੨॥
ਸਲੋਕੁ
ਥਾਕੇਬਹੁਬਿਧਿਘਾਲਤੇਤ੍ਰਿਪਤਿਤ੍ਰਿਸਨਾਲਾਥ
ਸੰਚਿਸੰਚਿਸਾਕਤਮੂਏਨਾਨਕਮਾਇਆਸਾਥ॥੧॥
ਪਉੜੀ
ਥਥਾਥਿਰੁਕੋਊਨਹੀਕਾਇਪਸਾਰਹੁਪਾਵ
ਅਨਿਕਬੰਚਬਲਛਲਕਰਹੁਮਾਇਆਏਕਉਪਾਵ
ਥੈਲੀਸੰਚਹੁਸ੍ਰਮੁਕਰਹੁਥਾਕਿਪਰਹੁਗਾਵਾਰ
ਮਨਕੈਕਾਮਿਆਵਈਅੰਤੇਅਉਸਰਬਾਰ
ਥਿਤਿਪਾਵਹੁਗੋਬਿਦਭਜਹੁਸੰਤਹਕੀਸਿਖਲੇਹੁ
ਪ੍ਰੀਤਿਕਰਹੁਸਦਏਕਸਿਉਇਆਸਾਚਾਅਸਨੇਹੁ
ਕਾਰਨਕਰਨਕਰਾਵਨੋਸਭਬਿਧਿਏਕੈਹਾਥ
ਜਿਤੁਜਿਤੁਲਾਵਹੁਤਿਤੁਤਿਤੁਲਗਹਿਨਾਨਕਜੰਤਅਨਾਥ॥੩੩॥
ਸਲੋਕੁ
ਦਾਸਹਏਕੁਨਿਹਾਰਿਆਸਭੁਕਛੁਦੇਵਨਹਾਰ
ਸਾਸਿਸਾਸਿਸਿਮਰਤਰਹਹਿਨਾਨਕਦਰਸਅਧਾਰ॥੧॥
ਪਉੜੀ
ਦਦਾਦਾਤਾਏਕੁਹੈਸਭਕਉਦੇਵਨਹਾਰ
ਦੇਂਦੇਤੋਟਿਆਵਈਅਗਨਤਭਰੇਭੰਡਾਰ
ਦੈਨਹਾਰੁਸਦਜੀਵਨਹਾਰਾ
ਮਨਮੂਰਖਕਿਉਤਾਹਿਬਿਸਾਰਾ
ਦੋਸੁਨਹੀਕਾਹੂਕਉਮੀਤਾ
ਮਾਇਆਮੋਹਬੰਧੁਪ੍ਰਭਿਕੀਤਾ
ਦਰਦਨਿਵਾਰਹਿਜਾਕੇਆਪੇ
ਨਾਨਕਤੇਤੇਗੁਰਮੁਖਿਧ੍ਰਾਪੇ॥੩੪॥
ਸਲੋਕੁ
ਧਰਜੀਅਰੇਇਕਟੇਕਤੂਲਾਹਿਬਿਡਾਨੀਆਸ
ਨਾਨਕਨਾਮੁਧਿਆਈਐਕਾਰਜੁਆਵੈਰਾਸਿ॥੧॥
ਪਉੜੀ
ਧਧਾਧਾਵਤਤਉਮਿਟੈਸੰਤਸੰਗਿਹੋਇਬਾਸੁ
ਧੁਰਤੇਕਿਰਪਾਕਰਹੁਆਪਿਤਉਹੋਇਮਨਹਿਪਰਗਾਸੁ
ਧਨੁਸਾਚਾਤੇਊਸਚਸਾਹਾ
ਹਰਿਹਰਿਪੂੰਜੀਨਾਮਬਿਸਾਹਾ
ਧੀਰਜੁਜਸੁਸੋਭਾਤਿਹਬਨਿਆ
ਹਰਿਹਰਿਨਾਮੁਸ੍ਰਵਨਜਿਹਸੁਨਿਆ
ਗੁਰਮੁਖਿਜਿਹਘਟਿਰਹੇਸਮਾਈ
ਨਾਨਕਤਿਹਜਨਮਿਲੀਵਡਾਈ॥੩੫॥
ਸਲੋਕੁ
ਨਾਨਕਨਾਮੁਨਾਮੁਜਪੁਜਪਿਆਅੰਤਰਿਬਾਹਰਿਰੰਗਿ
ਗੁਰਿਪੂਰੈਉਪਦੇਸਿਆਨਰਕੁਨਾਹਿਸਾਧਸੰਗਿ॥੧॥
ਪਉੜੀ
ਨੰਨਾਨਰਕਿਪਰਹਿਤੇਨਾਹੀ
ਜਾਕੈਮਨਿਤਨਿਨਾਮੁਬਸਾਹੀ
ਨਾਮੁਨਿਧਾਨੁਗੁਰਮੁਖਿਜੋਜਪਤੇ
ਬਿਖੁਮਾਇਆਮਹਿਨਾਓਇਖਪਤੇ
ਨੰਨਾਕਾਰੁਹੋਤਾਤਾਕਹੁ
ਨਾਮੁਮੰਤ੍ਰੁਗੁਰਿਦੀਨੋਜਾਕਹੁ