ਓਰੈਕਛੂਨਕਿਨਹੂਕੀਆ॥
ਨਾਨਕਸਭੁਕਛੁਪ੍ਰਭਤੇਹੂਆ॥੫੧॥
ਸਲੋਕੁ॥
ਲੇਖੈਕਤਹਿਨਛੂਟੀਐਖਿਨੁਖਿਨੁਭੂਲਨਹਾਰ॥
ਬਖਸਨਹਾਰਬਖਸਿਲੈਨਾਨਕਪਾਰਿਉਤਾਰ॥੧॥
ਪਉੜੀ॥
ਲੂਣਹਰਾਮੀਗੁਨਹਗਾਰਬੇਗਾਨਾਅਲਪਮਤਿ॥
ਜੀਉਪਿੰਡੁਜਿਨਿਸੁਖਦੀਏਤਾਹਿਨਜਾਨਤਤਤ॥
ਲਾਹਾਮਾਇਆਕਾਰਨੇਦਹਦਿਸਿਢੂਢਨਜਾਇ॥
ਦੇਵਨਹਾਰਦਾਤਾਰਪ੍ਰਭਨਿਮਖਨਮਨਹਿਬਸਾਇ॥
ਲਾਲਚਝੂਠਬਿਕਾਰਮੋਹਇਆਸੰਪੈਮਨਮਾਹਿ॥
ਲੰਪਟਚੋਰਨਿੰਦਕਮਹਾਤਿਨਹੂਸੰਗਿਬਿਹਾਇ॥
ਤੁਧੁਭਾਵੈਤਾਬਖਸਿਲੈਹਿਖੋਟੇਸੰਗਿਖਰੇ॥
ਨਾਨਕਭਾਵੈਪਾਰਬ੍ਰਹਮਪਾਹਨਨੀਰਿਤਰੇ॥੫੨॥
ਸਲੋਕੁ॥
ਖਾਤਪੀਤਖੇਲਤਹਸਤਭਰਮੇਜਨਮਅਨੇਕ॥
ਭਵਜਲਤੇਕਾਢਹੁਪ੍ਰਭੂਨਾਨਕਤੇਰੀਟੇਕ॥੧॥
ਪਉੜੀ॥
ਖੇਲਤਖੇਲਤਆਇਓਅਨਿਕਜੋਨਿਦੁਖਪਾਇ॥
ਖੇਦਮਿਟੇਸਾਧੂਮਿਲਤਸਤਿਗੁਰਬਚਨਸਮਾਇ॥
ਖਿਮਾਗਹੀਸਚੁਸੰਚਿਓਖਾਇਓਅੰਮ੍ਰਿਤੁਨਾਮ॥
ਖਰੀਕ੍ਰਿਪਾਠਾਕੁਰਭਈਅਨਦਸੂਖਬਿਸ੍ਰਾਮ॥
ਖੇਪਨਿਬਾਹੀਬਹੁਤੁਲਾਭਘਰਿਆਏਪਤਿਵੰਤ॥
ਖਰਾਦਿਲਾਸਾਗੁਰਿਦੀਆਆਇਮਿਲੇਭਗਵੰਤ॥
ਆਪਨਕੀਆਕਰਹਿਆਪਿਆਗੈਪਾਛੈਆਪਿ॥
ਨਾਨਕਸੋਊਸਰਾਹੀਐਜਿਘਟਿਘਟਿਰਹਿਆਬਿਆਪਿ॥੫੩॥
ਸਲੋਕੁ॥
ਆਏਪ੍ਰਭਸਰਨਾਗਤੀਕਿਰਪਾਨਿਧਿਦਇਆਲ॥
ਏਕਅਖਰੁਹਰਿਮਨਿਬਸਤਨਾਨਕਹੋਤਨਿਹਾਲ॥੧॥
ਪਉੜੀ॥
ਅਖਰਮਹਿਤ੍ਰਿਭਵਨਪ੍ਰਭਿਧਾਰੇ॥
ਅਖਰਕਰਿਕਰਿਬੇਦਬੀਚਾਰੇ॥
ਅਖਰਸਾਸਤ੍ਰਸਿੰਮ੍ਰਿਤਿਪੁਰਾਨਾ॥
ਅਖਰਨਾਦਕਥਨਵਖੵਾਨਾ॥
ਅਖਰਮੁਕਤਿਜੁਗਤਿਭੈਭਰਮਾ॥
ਅਖਰਕਰਮਕਿਰਤਿਸੁਚਧਰਮਾ॥
ਦ੍ਰਿਸਟਿਮਾਨਅਖਰਹੈਜੇਤਾ॥
ਨਾਨਕਪਾਰਬ੍ਰਹਮਨਿਰਲੇਪਾ॥੫੪॥
ਸਲੋਕੁ॥
ਹਥਿਕਲੰਮਅਗੰਮਮਸਤਕਿਲਿਖਾਵਤੀ॥
ਉਰਝਿਰਹਿਓਸਭਸੰਗਿਅਨੂਪਰੂਪਾਵਤੀ॥
ਉਸਤਤਿਕਹਨੁਨਜਾਇਮੁਖਹੁਤੁਹਾਰੀਆ॥
ਮੋਹੀਦੇਖਿਦਰਸੁਨਾਨਕਬਲਿਹਾਰੀਆ॥੧॥
ਪਉੜੀ॥
ਹੇਅਚੁਤਹੇਪਾਰਬ੍ਰਹਮਅਬਿਨਾਸੀਅਘਨਾਸ॥
ਹੇਪੂਰਨਹੇਸਰਬਮੈਦੁਖਭੰਜਨਗੁਣਤਾਸ॥
ਹੇਸੰਗੀਹੇਨਿਰੰਕਾਰਹੇਨਿਰਗੁਣਸਭਟੇਕ॥
ਹੇਗੋਬਿਦਹੇਗੁਣਨਿਧਾਨਜਾਕੈਸਦਾਬਿਬੇਕ॥
ਹੇਅਪਰੰਪਰਹਰਿਹਰੇਹਹਿਭੀਹੋਵਨਹਾਰ॥
ਹੇਸੰਤਹਕੈਸਦਾਸੰਗਿਨਿਧਾਰਾਆਧਾਰ॥
ਹੇਠਾਕੁਰਹਉਦਾਸਰੋਮੈਨਿਰਗੁਨਗੁਨੁਨਹੀਕੋਇ॥